Headlines

ਵੈਨਕੂਵਰ ਵਿਚ ਨਮਸਤੇ ਕੈਨੇਡਾ ਸਭਿਆਚਾਰਕ ਪ੍ਰੋਗਰਾਮ ਆਯੋਜਿਤ

ਵੈਨਕੂਵਰ ( ਦੇ ਪ੍ਰ ਬਿ)-ਬੀਤੇ ਦਿਨ  ਇੰਡੀਆ ਕੌਂਸਲੇਟ ਜਨਰਲ ਵੈਨਕੂਵਰ ਵਲੋਂ ਵੈਨਕੂਵਰ ਆਰਟ ਗੈਲਰੀ ਨਾਰਥ ਪਲਾਜ਼ਾ ਵਿਖੇ ਨਮਸਤੇ ਕੈਨੇਡਾ ਸਭਿਆਚਾਰਕ ਪ੍ਰੋਗਰਾਮ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਭਾਰਤੀ ਮੂਲ ਦੇ ਕੈਨੇਡੀਅਨ ਕਲਾਕਾਰਾਂ ਨੇ ਵੱਖ-ਵੱਖ ਸਭਿਆਚਾਰਕ ਵੰਨਗੀਆਂ ਜਿਹਨਾਂ ਵਿਚ ਗਿੱਧਾ, ਭੰਗੜਾ, ਗੁਜਰਾਤੀ ਡਾਂਸ, ਭਾਰਤ ਨਾਟਯਮ ਆਦਿ ਸ਼ਾਮਿਲ ਹਨ, ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਕੌਂਸਲ ਜਨਰਲ ਮੈਸਕੂਈ ਰੁੰਗਸੁੰਗ ਨੇ ਆਏ ਮਹਿਮਾਨਾਂ ਜਿਹਨਾਂ ਵਿਚ ਕੌਂਸਲਰ ਸੈਵ ਧਾਲੀਵਾਲ, ਕੌਂਸਲਰ ਲਿੰਡਾ ਐਨਿਸ ਪ੍ਰਮੁੱਖ ਸਨ ਤੇ ਹੋਰ ਕਲਾਕਾਰਾਂ ਦਾ ਸਵਾਗਤ ਕੀਤਾ ਤੇ ਨਮਸਤੇ ਕੈਨੇਡਾ ਦੀ ਸਫਲ ਪੇਸ਼ਕਾਰੀ ਲਈ ਕਲਾਕਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਨੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ।

Leave a Reply

Your email address will not be published. Required fields are marked *