Headlines

ਗੀਤਕਾਰ ਮੰਗਲ ਹਠੂਰ ਦਾ ਸਰੀ ਵਿਚ ਸਵਾਗਤ

ਸਰੀ – ਬੀਤੇ ਦਿਨ ਉਘੇ ਗੀਤਕਾਰ ਮੰਗਲ ਹਠੂਰ ਦਾ ਸਰੀ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਮੰਗਲ ਹਠੂਰ ਦਾ ਸਵਾਗਤ ਕਰਨ ਵਾਲਿਆਂ ਵਿਚ ਪ੍ਰਤਾਪ ਸਿੰਘ ਢਿੱਲੋਂ, ਜੱਸ ਖੇੜਾ, ਸਨਦੀਪ ਤੂਰ, ਬੂਟਾ ਢਿੱਲੋਂ, ਪਰਮਜੀਤ ਪੁਰੇਵਾਲ, ਜੀਵਨ ਭੰਡਾਲ, ਪੰਮਾ ਗਿੱਲ ਤੇ ਹੋਰ ਸ਼ਾਮਿਲ ਸਨ।

ਇਸੇ ਦੌਰਾਨ ਸਤਨਾਮ ਸਿੰਘ ਮੈਂਗੀ ਕਵਾਂਟਲਨ ਪੀਜਾ ਵਲੋਂ ਵੀ ਮੰਗਲ ਹਠੂਰ ਨਾਲ ਇਕ ਮਹਿਫਲ ਦਾ ਆਯੋਜਨ ਕੀਤਾ ਗਿਆ। ਮੰਗਲ ਹਠੂਰ ਨੇ ਆਪਣੇ ਨਵੇਂ ਤੇ ਹਿਟ ਗੀਤ ਸੁਣਾਕੇ ਚੰਗਾ ਰੰਗ ਬੰਨਿਆਂ ਅਤੇ ਆਪਣੀ ਨਵੀਂ ਛਪੀ ਪੁਸਤਕ ਟਿਕਾਣਾ ਕੋਈ ਨਾ ਵਿਚੋ ਵੀ ਕੁਝ ਰਚਨਾਵਾਂ ਸਾਂਝੀਆਂ ਕੀਤੀਆਂ। ਮੈਂਗੀ ਪਰਿਵਾਰ ਵਲੋਂ ਮੰਗਲ ਹਠੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੀਐਲਟਰ ਹਰਪ੍ਰੀਤ ਗਿੱਲ ਤੇ ਪਿੰਡ ਬੁਟਰ ਦੇ ਕੁਝ ਪਰਿਵਾਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *