29 ਸਤੰਬਰ ਨੂੰ ਲੈਸਟਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਹੋਣ ਜਾ ਰਹੀਆਂ ਹਨ ਚੋਣਾਂ –
ਲੈਸਟਰ (ਇੰਗਲੈਂਡ),25 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੇ ਦੋ ਸਾਲ ਬਾਅਦ ਪ੍ਰਬੰਧ ਨੂੰ ਲੈ ਕੇ 29 ਸਤੰਬਰ ਨੂੰ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਦੇ ਚਲਦਿਆਂ ਅੱਜ ਤੀਰ ਗਰੁੱਪ ਵਲੋਂ ਇਕ ਭਰਵੀਂ ਇਕੱਤਰਤਾ ਕੀਤੀ ਗਈ। ਪਿਛਲੇ 6 ਸਾਲ ਤੋਂ ਹੀ ਗਰੁੱਪ ਦੀ ਕਮੇਟੀ ਸੇਵਾ ਕਰਦੀ ਆ ਰਹੀ ਹੈ, ਜਿਸ ਦੇ ਪ੍ਰਧਾਨ ਸ. ਰਾਜ ਮਨਵਿੰਦਰ ਸਿੰਘ ਕੰਗ ਚਲੇ ਆ ਰਹੇ ਹਨ, ਮੀਟਿੰਗ ਦੀ ਸ਼ੁਰੂਆਤ, ਰਾਜਾ ਸਿੰਘ ਹੁਰਾਂ, ਪਿਛਲੇ ਸਮੇਂ ਦਰਮਿਆਨ ਕੀਤੇ ਕਾਰਜਾਂ ਦਾ ਮੁਲਾਂਕਣ ਕਰਦਿਆਂ ਕੀਤੀ। ਉਨ੍ਹਾਂ ਦੱਸਿਆ ਕਿ ਗੁਰੂ ਘਰ ਦੀ ਸਮੁੱਚੀ ਇਮਾਰਤ ‘ਤੇ 2 ਮਿਲੀਅਨ ਤੋਂ ਵੱਧ ਦਾ ਖਰਚਾ ਕੀਤਾ ਗਿਆ ਜਿਸ ਵਿਚ ਨਵੀਂ ਲਿਫਟ, ਪੰਜਾਬੀ ਸਕੂਲ, ਸੰਥਿਆ ਲਈ ਵੱਡਾ ਹਾਲ, ਸੱਚਖੰਡ ਸਾਹਿਬ, ਮੈਗਾ ਫਲੋਅ ਪਲਾਂਟ ਰੂਮ, ਵੈਡਿੰਗ ਹਾਲ, ਬਜ਼ੁਰਗਾਂ ਲਈ ਡੇ-ਸੈਂਟਰ, ਜਿੰਮ, ਵੱਡੀ ਕਿਚਨ (ਰਸੋਈ) ਡਿਸ਼-ਵਾਸ਼ਰ, ਰੋਟੀ ਪਕਾਉਣ ਲਈ ਮਸ਼ੀਨ, ਬੀਬੀਆਂ ਲਈ ਬ੍ਰਿਟਿਸ਼ ਸਟੈਂਡਰਡ ਦੀਆਂ ਟੋਇਲਟਾਂ ਅਤੇ ਸਾਊਂਡ ਸਿਸਟਮ ਵਰਗੇ ਕਾਰਜ ਨੇਪਰੇ ਚਾੜ੍ਹੇ ਗਏ ਹਨ, ਇਸ ਦੇ ਨਾਲ ਹੀ,ਸ. ਬਰਿੰਦਰ ਸਿੰਘ ਬਿੱਟੂ, ਚੇਅਰਮੈਨ, ਤੀਰ ਗਰੁੱਪ ਨੇ ਬੋਲਦਿਆਂ ਵਿਰੋਧੀ ਧਿਰ ਨਾਲ ਹੋਏ ਸਮਝੌਤੇ, ਜਿਸ ਵਿਚ ਲੈਸਟਰ ਦੀ ਭਾਈਚਾਰਕ ਸਾਂਝ ਤੇ ਗੁਰਦੁਆਰਾ ਸਾਹਿਬ ਦੇ ਬਿਹਤਰੀ ਲਈ ਹੋਏ ਸੰਵਾਦ ਬਾਰੇ ਦੱਸਿਆ।ਇਸ ਭਰਵੀਂ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਸ ਰਾਜ ਮਨਵਿੰਦਰ ਸਿੰਘ ਰਾਜਾ ਕੰਗ ਨੇ ਕਿਹਾ ਕਿ ਤੀਰ ਗਰੁੱਪ ਨੂੰ ਸ਼ੇਰ ਗਰੁੱਪ ਅਤੇ ਸੰਗਤ ਗਰੁੱਪ ਦੇ ਸੀਨੀਅਰ ਆਗੂਆਂ ਵੱਲੋਂ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ।ਇਸ ਇਕੱਤਰਤਾ ਨੂੰ ਸ਼ੇਰ ਗਰੁੱਪ ਦੇ ਕੁਲਦੀਪ ਸਿੰਘ ਚਹੇੜੂ ਅਤੇ ਸੰਗਤ ਗਰੁੱਪ ਦੇ ਗੁਰਨਾਮ ਸਿੰਘ ਰੂਪੋਵਾਲ ਨੇ ਸੰਬੋਧਨ ਕਰਦਿਆਂ ਤੀਰ ਗਰੁੱਪ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਇਸ ਵਾਰ ਤੀਰ ਗਰੁੱਪ ਵਲੋਂ:-
ਸ. ਗੁਰਨਾਮ ਸਿੰਘ ਨਵਾਂਸ਼ਹਿਰ (ਪ੍ਰਧਾਨ), ਸੁਖਜਿੰਦਰ ਸਿੰਘ ਲੁਬਾਣਾ (ਉਪ ਪ੍ਰਧਾਨ)
ਸ. ਸਤਵਿੰਦਰ ਸਿੰਘ ਦਿਉਲ (ਜਨਰਲ ਸਕੱਤਰ), ਤਰਸੇਮ ਸਿੰਘ ਢਡਵਾੜ (ਸਹਾਇਕ ਜਨਰਲ ਸਕੱਤਰ)
ਸ. ਪਰਮਜੀਤ ਸਿੰਘ ਰਾਏ ਮੋਰਾਂਵਾਲੀ (ਖਜ਼ਾਨਚੀ), ਦੀਪ ਸਿੰਘ ਕੈਲਾ (ਸਹਾਇਕ ਖਜਾਨਚੀ)
ਸ. ਮੁਖਤਿਆਰ ਸਿੰਘ (ਸਟੇਜ ਸਕੱਤਰ), ਹਰਮਿੰਦਰ ਸਿੰਘ (ਸਹਾਇਕ ਸਟੇਜ ਸਕੱਤਰ)
ਸ. ਅੰਮ੍ਰਿਤਪਾਲ ਸਿੰਘ (ਲਾਇਬ੍ਰੇਰੀਅਨ), ਜਤਿੰਦਰ ਸਿੰਘ ਚਾਹਲ (ਸਪੋਰਟਸ ਸਕੱਤਰ)
ਸ. ਜਗਦੀਪ ਸਿੰਘ ਮਾਹਲ (ਮੇਨਟੀਨੈਂਸ ਸਕੱਤਰ),
ਬੀਬੀ ਜਤਿੰਦਰ ਕੌਰ ਸੰਘਾ (ਐਜੂਕੇਸ਼ਨ ਸਕੱਤਰ), ਹਰਬੰਸ ਕੌਰ ਗਿੱਲ (ਕਿਚਨ ਸਕੱਤਰ)
ਉਪਰੋਕਤ ਸਾਰੇ ਉਮੀਦਵਾਰ ਚੋਣਾਂ ਲੜਨ ਲਈ ਨਾਮਜ਼ਦ ਕੀਤੇ ਗਏ ਹਨ।
ਇਨ੍ਹਾਂ ਤੋਂ ਇਲਾਵਾ ਜਸਪਾਲ ਸਿੰਘ, ਅਮਰੀਕ ਸਿੰਘ, ਕਰਤਾਰ ਸਿੰਘ ਅਤੇ ਮਨਦੀਪ ਸਿੰਘ ਮੈਂਬਰ ਅਹੁਦੇ ਦੇ ਉਮੀਦਵਾਰ ਹਨ। ਤੀਰ ਗਰੁੱਪ ਦੇ ਉਮੀਦਵਾਰਾਂ ਦਾ ਮੁੱਖ ਮੁਕਾਬਲਾ ਸਰਬੱਤ ਦਾ ਭਲਾ ਗਰੁੱਪ ਦੇ ਉਮੀਦਵਾਰਾਂ ਨਾਲ ਹੈ।