19 ਅਕਤੂਬਰ ਦੀਆਂ ਸੂਬਾਈ ਚੋਣਾਂ ਲਈ ਚੋਣ ਪ੍ਰਚਾਰ ਸ਼ੁਰੂ-
ਵਿਕਟੋਰੀਆ-ਐਨਡੀਪੀ ਨੇਤਾ ਡੇਵਿਡ ਈਬੀ ਨੇ ਬ੍ਰਿਟਿਸ਼ ਕੋਲੰਬੀਆ ਵਿਚ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਚਿਤਾਵਨੀ ਦਿੱਤੀ ਕਿ ਕੰਸਰਵੇਟਿਵਾਂ ਦੀ ਸੂਬਾ ਸਰਕਾਰ ਸਿਹਤ ਸੰਭਾਲ ਖਰਚਿਆਂ ਵਿਚ ਕਟੌਤੀ ਕਰ ਦੇਵੇਗੀ ਜਦਕਿ ਉਨ੍ਹਾਂ ਦੇ ਵਿਰੋਧੀ ਨੇ ਇਸ ਦਾਅਵੇ ਨੂੰ ਕੋਰਾ ਝੂਠ ਕਹਿ ਕੇ ਖਾਰਜ ਕਰ ਦਿੱਤਾ| ਏਬੀ ਨੇ ਵੋਟਾਂ ਵਾਲੇ ਖੇਤਰ ਲੋਅਰ ਮੇਨਲੈਂਡ ਦੇ ਆਲੇ ਦੁਆਲੇ ਪੈਂਦੇ ਹਲਕਿਆਂ ਵਿਚ ਦੌਰਾ ਕਰਦਿਆਂ ਵੀਕਐਂਡ ਬਿਤਾਇਆ ਅਤੇ ਆਪਣੇ ਸਮਰਥਕਾਂ ਨੂੰ ਦੱਸਿਆ ਕਿ ਸਰਕਾਰ ਵਿਚ ਤਬਦੀਲੀ ਨਾਲ ਸਿਹਤ ਸੰਭਾਲ ਸੇਵਾਵਾਂ ਘੱਟ ਜਾਣਗੀਆਂ| ਇਸੇ ਦੌਰਾਨ ਕੰਸਰਵੇਟਿਵ ਨੇਤਾ ਜੌਹਨ ਰੁਸਟੈਡ ਨੇ ਮਹਿੰਗੀ ਸਿਹਤ ਸੰਭਾਲ ਦੇ ਵਾਅਦੇ ਕਰਦਿਆਂ ਕਿਹਾ ਕਿ ਇਸ ਦਾ ਮਤਲਬ ਜ਼ਿਆਦਾ ਖਰਚ ਕੀਤਾ ਜਾਵੇਗਾ ਨਾ ਕਿ ਘਟਾਇਆ ਜਾਵੇਗਾ| ਬੀਸੀ ਦੇ ਲੈਫਟੀਨੈੱਟ ਗਵਰਨਰ ਜੈਨੇਟ ਔਸਟਿਨ ਨੇ ਸਨਿਚਰਵਾਰ ਰਿਟ ’ਤੇ ਦਸਤਖ਼ਤ ਕੀਤੇ ਅੇਤੇ 19 ਅਕਤੂਬਰ ਚੋਣਾਂ ਦੀ ਤਾਰੀਕ ਨਿਰਧਾਰਤ ਕੀਤੀ ਗਈ ਹੈ| ਮੁਹਿੰਮ ਦੀ ਸ਼ੁਰਆਤ ਹਕੂਮਤ ਕਰ ਰਹੀ ਐਨਡੀਪੀ ਅਤੇ ਕੰਸਰਵੇਟਿਵਾਂ ਵਿਚਕਾਰ ਸਖਤ ਦੋ ਪੱਖੀ ਦੌੜ ਦੇ ਰੂਪ ਵਿਚ ਹੋਈ| ਕੰਸਰਵੇਟਿਵ ਪਾਰਟੀ ਦੀ ਇਸ ਸਾਲ ਲੋਕਪ੍ਰਿਯਤਾ ਵਧੀ ਹੈ ਪਰ ਇਸ ਨੇ 2020 ਦੀਆਂ ਚੋਣਾਂ ਵਿਚ ਪ੍ਰਾਪਤ ਕੀਤੀਆਂ ਵੋਟਾਂ ਤੋਂ 2 ਫ਼ੀਸਦੀ ਘੱਟ ਲੋਕਪ੍ਰਿਯ ਵੋਟ ਹਾਸਲ ਕੀਤੇ ਸਨ| 29 ਦਿਨਾਂ ਸੂਬਾਈ ਮੁਹਿੰਮ ਚਲ ਰਹੀ ਹੈ ਅਤੇ ਦੋਵੇਂ ਪਾਰਟੀਆਂ ਵੋਟਰਾਂ ਦੀ ਮੁੱਖ ਚਿੰਤਾਵਾਂ ਵਿਚੋਂ ਇਕ ਸਿਹਤ ਸੰਭਾਲ ’ਤੇ ਧਿਆਨ ਕੇਂਦਰਿਤ ਕਰਨਗੀਆਂ| ਸਿਹਤ ਸੰਭਾਲ ਪ੍ਰਣਾਲੀ ਦਬਾਅ ਹੇਠ ਆਈ ਹੋਈ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੇ ਐਮਰਜੈਂਸੀ ਕਮਰੇ ਬੰਦ ਰਹਿਣ, ਬਿਮਾਰੀ ਦਾ ਪਤਾ ਲਗਾਉਣ ਅਤੇ ਇਲਾਜ ਲਈ ਲੰਬਾ ਸਮਾਂ ਉਡੀਕ ਕਰਨ, ਐਂਬੂਲੈਂਸ ਵਿਚ ਦੇਰੀ ਅਤੇ ਫੈਮਿਲੀ ਡਾਕਟਰਾਂ ਦੀ ਲਗਾਤਾਰ ਘਾਟ ਦਾ ਅਨੁਭਵ ਕੀਤਾ ਹੈ| ਬੀਸੀ ਵਿਚ 2020 ਤੋਂ ਐਮਰਜੈਂਸੀ ਰੂਮਾਂ ਦੇ ਕੰਮ ਕਰਨ ਦੇ ਘੰਟਿਆਂ ਦੇ ਵਿਸਤਾਰ ਕਰਕੇ ਸਰਜੀਕਲ ਨਵੀਨੀਕਰਨ ਯੋਜਨਾ ਦੇ ਸਿੱਟੇ ਵਜੋਂ ਕੁਲ ਮਿਲਾ ਕੇ ਉਡੀਕ ਦਾ ਸਮਾਂ ਘਟਿਆ ਹੈ| ਨਿਊ ਡੈਮੋਕਰੈਟਸ ਸੱਤ ਸਾਲ ਸੱਤਾ ਵਿਚ ਰਹਿਣ ਪਿੱਛੋਂ ਦਲੀਲ ਦਿੰਦੇ ਹਨ ਕਿ ਮਾਨਵੀ ਵਸੀਲਿਆਂ ਅਤੇ ਬੁਨਿਆਦੀ ਢਾਂਚੇ ਵਿਚ ਉਨ੍ਹਾਂ ਦੇ ਨਿਵੇਸ਼ ਨੇ ਮਹਾਂਮਾਰੀ ਨਾਲ ਥੱਕੀ ਪ੍ਰਣਾਲੀ ਵਿਚ ਤਬਦੀਲੀ ਲਿਆਉਣੀ ਸ਼ੁਰੂ ਕਰ ਦਿਤੀ ਬੈ| ਉਧਰ ਰੁਸਟੈਡ ਕਹਿੰਦੇ ਹਨ ਕਿ ਏਬੀ ਇਹ ਦਾਅਵਾ ਕਰਦੇ ਹੋਏ ਕੋਰਾ ਝੂਠ ਬੋਲ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਸਿਹਤ ਫੰਡਾਂ ਵਿਚ ਕਟੌਤੀ ਕਰ ਦੇਵੇਗੀ| ਉਨ੍ਹਾਂ ਇਕ ਮੁਲਾਕਾਤ ਵਿਚ ਕਿਹਾ ਕਿ ਸਿਹਤ ਸੰਭਾਲ ਵਿਚ ਹੋਰ ਪੈਸਿਆਂ ਦੀ ਲੋੜ ਹੈ ਪਰ ਸਿਸਟਮ ਵਿਚ ਤਬਦੀਲੀ ਦੀ ਲੋੜ ਹੈ|