Headlines

ਸਰੀ ਵਿਚ ਮਹਾਨ ਨਾਵਲਕਾਰ ਨਾਨਕ ਸਿੰਘ ਦੀ ਕਾਵਿ ਰਚਨਾ ਖੂਨੀ ਵਿਸਾਖੀ ਤੇ ਇਕ ਸੰਗੀਤਕ ਸ਼ਾਮ

ਸਰੀ (ਮਾਂਗਟ)- ਬੀਤੇ ਦਿਨ ਕੇ ਵੀ ਪੀ ਹੈਰੀਟੇਜ ਵਲੋਂ ਪੰਜਾਬੀ ਦੇ ਮਹਾਨ ਨਾਵਲਕਾਰ ਨਾਨਕ ਸਿੰਘ ਦੁਆਰਾ ਜਲਿਆਂ ਵਾਲਾ ਬਾਗ ਦੀ ਇਤਿਹਾਸਕ ਘਟਨਾ ਸਬੰਧੀ ਖੂਨੀ ਵਿਸਾਖੀ ਦੇ ਉਨਵਾਨ ਹੇਠ ਲਿਖੀ ਕਾਵਿ ਰਚਨਾ ਨੂੰ ਉਹਨਾਂ ਦੇ ਪੋਤਰੇ ਨਵਦੀਪ ਸੂਰੀ ( ਸਾਬਕਾ ਰਾਜਦੂਤ) ਤੇ ਹਰਪ੍ਰੀਤ ਵਲੋਂ ਮਹਾਨ ਲੇਖਕ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਇਸ ਸਬੰਧੀ ਇਕ ਸੰਗੀਤਕ ਸ਼ਾਮ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਆਯੋਜਿਤ ਕੀਤੀ ਗਈ ਜਿਸ ਦੌਰਾਨ ਪ੍ਰੋਗਰਾਮ ਦੇ ਪ੍ਰਬੰਧਕ ਕਮਲ ਸ਼ਰਮਾ ਨੇ ਪ੍ਰਮੁੱਖ ਸ਼ਖਸੀਅਤਾਂ ਤੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਕਲਾ ਤੇ ਸਾਹਿਤ ਪ੍ਰੇਮੀਆਂ ਨੇ ਮਹਾਨ ਨਾਵਲਕਾਰ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਰਚਨਾਵਾਂ ਦੇ ਨਾਲ ਹਰਪ੍ਰੀਤ ਦੀਆਂ ਸੰਗੀਤਕ ਧੁਨਾਂ ਦਾ ਆਨੰਦ ਮਾਣਿਆ। ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਲਈ ਸ੍ਰੀ ਨਵਦੀਪ ਸੂਰੀ ਨੇ ਸਭ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *