Headlines

ਮੰਦਿਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਤੋਂ ਅਸਤੀਫੇ ਦੀ ਮੰਗ

ਸਰੀ ( ਦੇ ਪ੍ਰ ਬਿ)– ਪਿਛਲੇ ਦਿਨੀਂ ਹਿੰਦੂ ਵੈਦਿਕ ਮੰਦਿਰ ਦੇ ਪ੍ਰਧਾਨ ਵਲੋਂ ਕੰਸਰਵੇਟਿਵ ਆਗੂ ਨੂੰ ਕੰਸਰਵੇਟਿਵ ਦੇ ਸਿੱਖ ਪ੍ਰਤੀਨਿਧਾਂ ਦੀ ਥਾਂ ਹਿੰਦੂ ਪ੍ਰਤੀਨਿਧ ਭੇਜੇ ਜਾਣ ਸਬੰਧੀ ਲਿਖੇ ਪੱਤਰ ਦੀ ਨਿੰਦਾ ਕਰਦਿਆਂ ਇਥੋਂ ਦੇ ਕ੍ਰਿਪਾਲ ਸਿੰਘ ਗਰਚਾ ਅਤੇ ਬਲਜਿੰਦਰ ਸਿੰਘ ਸੰਧੂ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਕੈਨੇਡਾ ਵਿਚ ਹਿੰਦੂ-ਸਿੱਖ ਅਤੇ ਮੁਸਲਮਾਨ ਸਦਭਾਵਨਾ ਤੇ ਸ਼ਾਂਤੀ ਨਾਲ ਇਕੱਠੇ ਰਹਿੰਦੇ ਆ ਰਹੇ ਹਨ|  ਹਿੰਦੂ ਤੇ ਸਿੱਖ ਨਿਯਮਤ ਰੂਪ ਵਿਚ ਗੁਰਦੁਆਰਾ ਸੇਵਾਵਾਂ ਵਿਚ ਹਿੱਸੇ ਲੈਂਦੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿਚ ਯੋਗਦਾਨ ਪਾ ਰਹੇ ਹਨ| ਕੋਈ ਦੁਸ਼ਮਣੀ ਨਹੀਂ| ਸਾਰੇ ਇਕ ਦੂਸਰੇ ਦਾ ਸਤਿਕਾਰ ਕਰਦੇ ਹਨ ਪਰ ਹਾਲ ਹੀ ਵਿਚ ਬੀਸੀ ਦੀ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਸਰੀ ਵਿਚ ਸਥਿਤ ਲਕਸ਼ਮੀ ਨਰਾਇਣ ਮੰਦਿਰ ਵਿਖੇ ਫੈਡਰਲ ਕੰਸਰਵੇਟਿਵ ਪਾਰਟੀ ਦੇ ਪ੍ਰਤੀਨਿਧਾਂ ਨੂੰ ਜਨਮ ਅਸ਼ਟਮੀ ਦੇ ਤਿਊਹਾਰ ਮੌਕੇ ਆਉਣ ਦਾ ਸੱਦਾ ਦਿੱਤਾ| ਪਰ ਬਾਦ ਵਿਚ ਮੰਦਿਰ ਕਮੇਟੀ ਦੇ ਪ੍ਰਧਾਨ ਨੇ ਕੰਸਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵਰ ਨੇ ਹਿੰਦੂ ਤਿਉਹਾਰ ਦੌਰਾਨ ਮੰਦਿਰ ਵਿਚ ਸਿੱਖ ਐਮ ਪੀਜ਼ ਭੇਜਣ ਵਿਰੁੱਧ ਰੋਸ ਪ੍ਰਗਟ ਕਰਦਿਆਂ ਇਕ ਵੰਡ ਪਾਊ ਪੱਤਰ ਲਿਖ ਦਿੱਤਾ| ਕੁਮਾਰ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਐਡਮਿੰਟਨ ਤੋਂ ਐਮ ਪੀ ਤੇ ਡਿਪਟੀ ਲੀਡਰ ਟਿਮ ਉੱਪਲ, ਕੈਲਗਰੀ ਤੋਂ ਐਮ ਪੀ ਜਸਰਾਜ ਹੱਲਣ, ਕੰਸਰਵੇਟਿਵ ਨਾਮਜ਼ਦ ਮੈਂਬਰ ਹਰਜੀਤ ਗਿੱਲ ਅਤੇ ਜੱਸੀ ਸਹੋਤਾ ਹਾਲ ਹੀ ਵਿਚ ਜਨਮ ਅਸ਼ਟਮੀ ਮੌਕੇ ਮੰਦਿਰ ਆਏ ਸਨ|ਉਹਨਾਂ ਕੰਸਰਵੇਟਿਵ ਆਗੂ ਨੂੰ ਕਿਹਾ ਕਿ  ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਕੈਨੇਡੀਅਨ ਹਿੰਦੂ ਸਥਾਨਾਂ ’ਤੇ ਭੇਜਣ ਦੀ ਤੁਹਾਡੀ ਪਸੰਦ ਵਿਚ ਸਭਿਆਚਾਰਕ ਸੰਵੇਦਨਸ਼ੀਲਤਾ ਦੀ ਘਾਟ  ਦੇਖ ਕੇਂ ਅਸੀਂ ਨਿਰਾਸ਼ਾ ਹੋਈ ਹੈ| ਜਦੋਂਕਿ ਸਚਾਈ  ਇਹ ਹੈ ਕਿ  ਦੋਵਾਂ ਫਿਰਕਿਆਂ ਵਿਚ ਮਜ਼ਬੂਤ ਸਬੰਧਾਂ ਦੇ ਸੰਕੇਤ ਵਿਚ ਸਿੱਖ ਕਮਿਊਨਿਟੀ ਮੈਂਬਰਾਂ ਨੇ ਬੀਸੀ ਵਿਚ ਹਿੰਦੂ ਮੰਦਿਰ ਦੀ ਉਸਾਰੀ ਵਿਚ ਮਦਦ ਕੀਤੀ ਹੈ| ਲੋਕਾਂ ਦੀ ਤਿੱਖੀ ਪ੍ਰਤੀਕਿਰਿਆ ਪਿਛੋਂ ਕੁਮਾਰ ਨੇ ਦੂਸਰਾ ਪੱਤਰ ਲਿਖ ਕੇ ਮੁਆਫੀ ਮੰਗੀ ਹੈ| ਕੁਮਾਰ ਵਲੋਂ ਮੁਆਫੀ ਮੰਗਣਾ ਲੋਕਾਂ ਦੀ ਪ੍ਰਤੀਕਿਰਿਆ ਸ਼ਾਂਤ ਕਰਨ ਲਈ ਇਕ ਕਦਮ ਹੈ ਪਰ ਇਹ ਮੁਆਫੀ ਕਾਫੀ ਨਹੀਂ ਹੈ| ਉਹਨਾਂ ਕਿਹਾ ਹੈ ਕਿ ਮੁਆਫੀਨਾਮੇ ਦੇ ਪੱਤਰ ਦੇ ਬਾਵਜੂਦ ਕੁਮਾਰ ਦਾ ਮੰਦਿਰ ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਟਿਕੇ ਰਹਿਣ ਨਾਲ ਸਿੱਖ-ਹਿੰਦੂ ਰਿਸ਼ਤਿਆਂ ਵਿਚ ਖਾਈ ਪੈਦਾ ਕਰੇਗੀ| ਸਾਡਾ ਮੰਨਣਾ ਕਿ ਕੁਮਾਰ ਵਲੋਂ ਪਹੁੰਚਾਈ ਠੇਸ ਨੂੰ ਪੂਰੀ ਤਰ੍ਹਾਂ ਠੀਕ ਕਰਨ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੀ ਸਥਿਤੀ ਨੂੰ ਫਿਰ ਤੋਂ ਪੈਦਾ ਹੋਣ ਤੋਂ ਰੋਕਣ ਲਈ ਕੁਮਾਰ ਨੂੰ ਸਨਮਾਨਜਨਕ ਢੰਗ ਨਾਲ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ|