ਸਰੀ ਪੈਨੋਰਮਾ ਤੋਂ ਦੁਪਿੰਦਰ ਸਰਾ ਵਲੋਂ ਐਨ ਡੀ ਪੀ ਉਮੀਦਵਾਰ ਜਿੰਨੀ ਸਿਮਸ ਦੀ ਹਮਾਇਤ

ਸਰੀ ( ਦੇ ਪ੍ਰ ਬਿ)- ਸਰੀ-ਪੈਨੋਰਮਾ ਤੋਂ ਆਜ਼ਾਦ ਉਮੀਦਵਾਰ ਦੁਪਿੰਦਰ ਕੌਰ ਸਰਾ ਨੇ ਇਥੋਂ ਐਨ ਡੀ ਪੀ ਉਮੀਦਵਾਰ ਜਿੰਨੀ ਸਿਮਸ ਦੀ ਹਮਾਇਤ ਦਾ ਐਲਾਨ ਕੀਤਾ ਹੈ। ਦੁਪਿੰਦਰ ਸਰਾ ਵਲੋਂ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜਿੰਨੀ ਸਿਮਸ ਇਕ ਮਜ਼ਬੂਤ ਤੇ ਲੋਕ ਹਿੱਤਾਂ ਲਈ ਕੰਮ ਕਰਨ ਵਾਲੇ ਉਮੀਦਵਾਰ ਹਨ। ਮੈਂ ਉਹਨਾਂ ਨਾਲ ਮਿਲਕੇ ਹੈਲਥ ਕੇਅਰ, ਸਿੱਖਿਆ ਤੇ ਹੋਰ ਸਮਾਜ ਸੇਵੀ ਕਾਰਜਾਂ ਵਿਚ ਕੰਮ ਕਰਨ ਲਈ ਉਤਸੁਕ ਹਾਂ।

ਜਿਕਰਯੋਗ ਹੈ ਕਿ ਦੁਪਿੰਦਰ ਕੌਰ ਸਰਾ ਨੂੰ ਇਸ ਹਲਕੇ ਤੋਂ ਬੀ ਸੀ ਕੰਸਰਵੇਟਿਵ ਵਲੋਂ ਉਮੀਦਵਾਰ ਨਾਮਜ਼ਦ ਕੀਤਾ ਗਿਆ ਸੀ। ਪਰ ਬਾਦ ਵਿਚ ਉਹਨਾਂ ਦੀ ਨਾਮਜ਼ਦਗੀ ਵਾਪਿਸ ਲੈ ਲਈ ਗਈ। ਇਥੋ ਹੁਣ ਬਰਾਇਨ ਟੈਪਰ  ਬੀ ਸੀ ਕੰਸਰਵੇਟਿਵ ਉਮੀਦਵਾਰ ਹਨ।