ਚੰਡੀਗੜ ( ਦੇ ਪ੍ਰ ਬਿ) -ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਸਥਿਰ ਹੈ। ਡਾਕਟਰਾਂ ਵਲੋਂ ਕੀਤੀ ਗਈ ਜਾਂਚ ਵਿਚ ਉਹਨਾਂ ਨੂੰ ਬਲੱਡ ਇਨਫੈਕਸ਼ਨ ਤੋ ਪੀੜਤ ਪਾਇਆ ਗਿਆ ਹੈ। ਬੀਤੇ ਦਿਨ ਉਹਨਾਂ ਨੂੰ ਫੇਫੜਿਆਂ ਦੀ ਧਮਣੀ ਵਿੱਚ ਸੋਜ ਦੇ ਲੱਛਣਾਂ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ: ਆਰ ਕੇ ਜਸਵਾਲ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਦੀਆਂ ਸਾਰੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਅਤੇ ਪੈਥੋਲੋਜੀਕਲ ਟੈਸਟਾਂ ਵਿਚ ਤਸੱਲੀਬਖਸ਼ ਸੁਧਾਰ ਹੋਇਆ ਹੈ।
ਡਾਕਟਰ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਆਪਣੀ ਪਲਮਨਰੀ ਆਰਟਰੀ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਅਨੁਭਵ ਹੋਇਆ ਸੀ। ਪਲਮਨਰੀ ਆਰਟਰੀ ਵਿੱਚ ਦਬਾਅ ਵਧਣ ਕਾਰਨ, ਉਨ੍ਹਾਂ ਦੇ ਦਿਲ ਉੱਤੇ ਦਬਾਅ ਪੈ ਗਿਆ, ਜਿਸ ਨਾਲ ਬਲੱਡ ਪ੍ਰੈਸ਼ਰ ਵਧ ਗਿਆ। ਇਸ ਸਮੇਂ, ਮੁੱਖ ਮੰਤਰੀ ਦੇ ਸਾਰੇ ਵਾਈਟਲ ਆਰਗਨ ਠੀਕਠਾਕ ਹਨ।