Headlines

ਪੰਜਾਬ ਭਵਨ ਸਰੀ ਵਲੋਂ ਉਘੇ ਪੱਤਰਕਾਰ ਸਤੀਸ਼ ਜੌੜਾ ਦਾ ਵਿਸ਼ੇਸ਼ ਸਨਮਾਨ

ਸਰੀ,30 ਸਤੰਬਰ ( ਦੇਸ਼ ਪ੍ਰਦੇਸ ਬਿਊਰੋ )
ਪੰਜਾਬ ਭਵਨ ਸਰੀ ਕੈਨੇਡਾ ਦੇ ਮੰਚ ਤੇ ਸੁੱਖੀ ਬਾਠ  ਦੀ ਅਗਵਾਈ ਹੇਠ ਇਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬ ਤੋਂ ਆਈਆਂ ਨਾਮਵਰ ਸਖਸ਼ੀਅਤਾਂ ਦਾ ਸੰਗੀਤਕ ਧੁਨਾਂ ਦੀ ਮਿੱਠੀਆਂ ਤਰੰਗਾਂ ਨਾਲ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਮਾਂ ਬੋਲੀ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾਂ ਲਈ ਸੀਨੀਅਰ ਪੱਤਰਕਾਰ ਸਤੀਸ਼ ਜੌੜਾ ਨੂੰ ਪੰਜਾਬ ਭਵਨ ਸਰੀ ਕੈਨੇਡਾ ਦੇ ਮੰਚ ‘ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਜਿਕਰਯੋਗ ਹੈ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਪੱਤਰਕਾਰੀ ਲਈ ਰੋਜ਼ਾਨਾ ਅਜੀਤ ਜਲੰਧਰ, ਰੋਜ਼ਾਨਾ ਜਗਬਾਣੀ, ਪੰਜਾਬੀ ਟ੍ਰਿਬਿਊਨ ਲਈ ਲੰਬਾ ਸਮਾਂ ਸੇਵਾਵਾਂ ਦਿੱਤੀਆਂ ਅਤੇ ਹੁਣ ਰੋਜ਼ਾਨਾ ਦੋਆਬਾ ਐਕਸਪ੍ਰੈਸ ‘ਚ ਬਤੌਰ ਮੁੱਖ ਸੰਪਾਦਕ ਸੇਵਾਵਾਂ ਨਿਭਾ ਰਹੇ ਹਨ ।
ਇਸ ਮੌਕੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ,ਉੱਘੇ ਸਾਹਿਤਕਾਰ ਸੁਰਜੀਤ ਸਿੰਘ ਮਾਧੋਪੁਰੀ, ਪ੍ਰਿਤਪਾਲ ਸਿੰਘ ਗਿੱਲ , ਬਿੱਟੂ ਖੰਨੇ ਵਾਲਾ, ਪ੍ਰਸਿੱਧ ਐਂਕਰ ਬਲਦੇਵ ਰਾਹੀ ਭੋਗਪੁਰ, ਦੋਗਾਣਾ ਹਿੱਟ ਜੋੜੀ ਲਖਵੀਰ ਲੱਖਾ ਅਤੇ ਗੁਰਿੰਦਰ ਨਾਜ਼, ਜੈਲਦਾਰ ਸਾਬਾ ਢਿੱਲੋਂ ਬਹਿਰਾਮ , ਅੰਮ੍ਰਿਤਪਾਲ ਸਿੰਘ ਮਾਨ, ਜਸਵੰਤ ਸਿੰਘ, ਰਮਨ ਕੰਪਿਊਟਰ ਟਾਂਡਾ, ਭਾਗ ਸਿੰਘ, ਹਰਦੀਪ ਸਿੰਘ ਅਤੇ ਰਣਜੀਤ ਸਿੰਘ ਯੂ.ਐਸ. ਏ. ਨੇ ਵੀ ਸ਼ਿਰਕਤ ਕੀਤੀ ।

Leave a Reply

Your email address will not be published. Required fields are marked *