ਸਰੀ ( ਦੇ ਪ੍ਰ ਬਿ)-ਲੋਕ ਵਿਰਸਾ ਕਲਚਰ ਸੋਸਾਇਟੀ ਐਬਟਸਫੋਰਡ ਵਲੋਂ ਐਬਰਟ ( ਯੂ.ਐੱਸ. ਏ ) ਦੇ ਪ੍ਰਸਿੱਧ ਬਿਜ਼ਨੈੱਸਮੈਨ ਸ਼੍ਰੀ ਬਲਵੀਰ ਅਸਮਾਨਪੁਰੀ ਅਤੇ ਉਹਨਾਂ ਦੀ ਪਤਨੀ ਦਾ ਸਰੀ, ਕੈਨੇਡਾ ਆਉਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੋਕ ਵਿਰਸਾ ਕਲਚਰ ਸੋਸਾਇਟੀ ਦੇ ਪ੍ਰਧਾਨ ਸ਼ਾਂਤੀ ਸਰੂਪ, ਚੇਅਰਮੈਨ ਗੁਰਮੇਲ ਧਾਮੀ, ਮੈਂਬਰ ਕੁਲਦੀਪ ਮਿਨਹਾਸ, ਸੁਰਿੰਦਰ ਕੌਰ ਮਿਨਹਾਸ, ਅਤੇ ਪੰਜਾਬੀ ਦੋਗਾਣਾ ਜੋੜੀ ਲਖਬੀਰ ਲੱਖਾ ਤੇ ਗੁਰਿੰਦਰ ਨਾਜ਼ ਮੌਜੂਦ ਸਨ। ਚੇਅਰਮੈਨ ਗੁਰਮੇਲ ਧਾਮੀ ਨੇ ਦੱਸਿਆ ਕਿ ਬਲਵੀਰ ਅਸਮਾਨਪੁਰੀ ਐਬਟਸਫੋਰਡ ਵਿਖੇ ਪਿਛਲੇ ਦਿਨੀਂ ਹੋਏ ” ਲੋਕ ਵਿਰਸਾ ਮੇਲਾ 2024 ‘ਚ ਕਿਸੇ ਕਾਰਣ ਪਹੁੰਚ ਨਹੀਂ ਸਕੇ ਸਨ ਪਰ ਉਹਨਾਂ ਵਲੋਂ ਦਿੱਤੇ ਗਏ ਸਹਿਯੋਗ ਕਰਕੇ ਅੱਜ ਉਨ੍ਹਾਂ ਦੇ ਸਰੀ ਪਹੁੰਚਣ ਤੇ ਇਹ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ।
ਲੋਕ ਵਿਰਸਾ ਕਲਚਰਲ ਸੁਸਾਇਟੀ ਵਲੋਂ ਅਮਰੀਕਾ ਦੇ ਬਿਜਨਸਮੈਨ ਬਲਵੀਰ ਅਸਮਾਨਪੁਰੀ ਦਾ ਵਿਸ਼ੇਸ਼ ਸਨਮਾਨ
