Headlines

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਵਾਰਿਸ਼ ਸਾਹ ਨੂੰ ਸਮਰਿਪਤ ਸੁਰਮਈ ਸ਼ਾਮ

ਡਾ ਦਲਬੀਰ ਸਿੰਘ ਕਥੂਰੀਆ ਦਾ ਵਿਸ਼ੇਸ਼ ਸਨਮਾਨ-ਪੱਤਰਕਾਰ ਫੁੱਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ-

ਟੋਰਾਂਟੋ, 1ਅਕਤੂਬਰ  ( ਦੇ ਪ੍ਰ ਬਿ    )-  ਵਿਸ਼ਵ ਪੰਜਾਬੀ ਭਵਨ ਵਿਖੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੀਰ ਵਾਰਿਸ਼ ਸ਼ਾਹ ਨੂੰ ਸਮਰਿਪਤ ਇਕ ਸੁਰਮਈ ਸ਼ਾਮ ਵਿਲੱਖਣ ਰੰਗ ਦਰਸ਼ਕਾਂ ਅਤੇ ਸਰੋਤਿਆਂ ਦੇ ਮਨਾਂ ਤੇ  ਅਮਿੱਟ ਛਾਪ ਛੱਡ ਗਈ ।  ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਕੈਨੇਡਾ  ਦੇ ਉੱਘੇ ਕਾਰੋਬਾਰੀ ਸ.ਸੁਬੇਗ ਸਿੰਘ ਕਥੂਰੀਆ (ਵੀਲੇਜ ਆਫ ਇੰਡੀਆ) ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਦੇ ਆਸ਼ੀਰਵਾਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।  ਇਸ ਸੁਰਮਈ ਸ਼ਾਮ ਵਿਚ ਪਾਕਿਸਤਾਨ ਤੋਂ ਆਏ ਬਾਬਾ ਗਰੁੱਪ ਦੇ ਮੁਖੀ ਹੁਸਨੈਨ ਅਕਬਰ ਨੇ ਪੀਰ ਵਾਰਿਸ਼ ਸ਼ਾਰ ਨੂੰ ਸਮਰਪਿਤ ਵਿਲੱਖਣ ਢੰਗ ਨਾਲ ਹੀਰ ਦਾ ਗਾਇਨ ਕੀਤਾ। ਉਹਨਾਂ ਆਪਣੀ ਗਾਇਕੀ ਦੌਰਾਨ ਦਰਸ਼ਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਅਸਲ ਵਿਚ ਪੀਰ ਵਾਰਿਸ਼ ਸ਼ਾਹ ਨੇ ਹੀਰ ਅੰਦਰ ਮਨੁੱਖ ਦੇ ਅੰਦਰ ਵਾਲੀ ਰੂਹ ਬਾਰੇ ਜਿਕਰ ਕੀਤਾ ਹੈ ਅਤੇ ਅਸਲ ਵਿਚ ਹਰੇਕ ਮਨੁੱਖ ਦੇ ਅੰਦਰ ਹੀਰ ਰੂਪੀ ਰੂਹ ਹੈ। ਇਸ ਨੂੰ ਅਸੀਂ ਖੁਦ ਪਹਿਚਾਣ ਦੇ ਨਹੀਂ ਪਰ ਅੱਜ ਔਖੇ ਸਮੇਂ ਵਿਚ ਇਸ ਨੂੰ ਪਹਿਚਾਣ ਕੇ ਹੀ ਪਰਮਾਤਮਾ ਦੇ ਆਨੰਦ ਦੀ ਪ੍ਰਾਪਤੀ ਸੰਭਵ ਹੈ।  ਇਸ ਸੁਰਮਈ ਸ਼ਾਮ ਵਿਚ ਪੰਜਾਬੀ ਲੋਕ ਗਾਇਕਾ ਸੁੱਖੀ ਬਰਾੜ ਅਤੇ ਇਕਬਾਲ ਸਿੰਘ ਬਰਾੜ ਕੈਨੇਡਾ ਨੇ ਵੀ ਆਪਣੀ ਕਲਾ ਦਾ ਜੌਹਰ ਦਿਖਾਇਆ। ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਫੁੱਲ  ਅਜੀਤ ਦੇ ਪਟਿਆਲਾ ਉਪ ਦਫਤਰ ਦੇ ਬਿਊਰੋ ਚੀਫ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਜੋਗਾ ਸਿੰਘ ਵਿਰਕ ਭਾਸ਼ਾ ਵਿਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਨੂੰ ਵਿਸ਼ਵ ਬੁੱਕ ਆਫ ਰਿਕਾਰਡ ਲੰਡਨ ਵੱਲੋਂ ਪ੍ਰਧਾਨ ਸੰਤੋਸ਼ ਸ਼ੁਕਲਾ ਨੇ ਪੰਜਾਬੀ ਮਾਂ ਬੋਲੀ ਲਈ ਵਿਲੱਖਣ ਕਾਰਜ ਕਰਨ ਬਦਲੇ ਵਿਸ਼ੇਸ਼ ਸਨਮਾਨ ਤੇ ਇਕ ਪਲੇਕ  ਅਤੇ ਸ਼ਾਲ ਨਾਲ ਸਨਮਾਨਿਤ ਕੀਤਾ। ਜਿਕਰਯੋਗ ਹੈ ਕਿ ਡਾ  ਕਥੂਰੀਆ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ  ਨਿਜੀ ਤੌਰ ਉਤੇ ਪੂਰੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ  ਬਸ ਯਾਤਰਾ ਕੱਢੀ ਹੈ। ਇਸ ਦੇ ਨਾਲ ਨਾਲ ਅੰਤਰਰਾਸ਼ਟਰੀ ਮਾਂ ਬੋਲੀ ਨੂੰ ਸਮਰਪਿਤ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ, (ਪਾਕਿਸਤਾਨ), ਦੁਬਈ ਅਤੇ ਕੈਨੈਡਾ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਕੇ ਪੰਜਾਬੀ ਮਾਂ ਬੋਲੀ ਦੇ ਸਪੂਤ ਹੋਣ ਦਾ ਫਰਜ਼ ਅਦਾ ਕੀਤਾ। ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਸ. ਇੰਦਰਜੀਤ ਸਿੰਘ ਬੱਲ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਡਾਕਟਰ ਦਲਬੀਰ ਸਿੰਘ ਕਥੂਰੀਆ ਵੱਲੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵਿਸ਼ਵ ਪੰਜਾਬੀ ਭਵਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸ਼ਖਸ਼ੀਅਤਾਂ ਲਈ ਖੋਲ ਦਿੱਤਾ ਹੈ ਤਾਂ ਜੋ ਉਹ ਬਿਨਾਂ ਕਿਸੇ ਫੀਸ ਦੇ ਇਸ ਭਵਨ ਵਿਚ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਸਰਗਰਮੀਆਂ ਕਰ ਸਕਣ।  ਇਸ ਮੌਕੇ ਹਾਜ਼ਰ ਦਰਸ਼ਕਾਂ ਨੇ 3 ਘੰਟੇ ਇਸ ਸੁਰਮਈ ਸ਼ਾਮ ਦਾ ਇਕ ਚਿੱਤ ਹੋ ਕੇ ਆਨੰਦ ਮਾਣਦਿਆਂ ਡਾ ਕਥੂਰੀਆ ਅਤੇ ਵਿਸ਼ਵ ਪੰਜਾਬੀ ਸਭਾ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਪੰਜਾਬੀ ਮਾਂ ਬੋਲੀ  ਨੂੰ ਸਮਰਪਿਤ ਕਾਰਜਾ ਵਿਚ ਭਰਵੀਂ ਸਮੂਲੀਅਤ ਕਰਨ ਦੀ ਹਾਮੀ ਵੀ ਭਰੀ।ਇਸ ਮੌਕੇ ਸ ਬਲਦੇਵ ਸਿੰਘ ਗੋਸਲ ਪ੍ਰਧਾਨ ਬਿਰਧ ਆਸ਼ਰਮ ਬਡਰੁੱਖਾਂ, ਸ ਮਾਲਵਿੰਦਰ ਸਿੰਘ ਗੋਸਲ, ਵਿਸ਼ਵਜੀਤ  ਸਿੰਘ ਗਰੇਵਾਲ, ਸ ਜਗਦੇਵ ਸਿੰਘ ਕਾਕੂ ਸਾਬਕਾ ਪ੍ਰਧਾਨ ਨਗਰ ਕੌਂਸਲ ਸੰਗਰੂਰ, ਪ੍ਰਿੰਸੀਪਲ ਅਮਰਜੀਤ ਸਿੰਘ ਖਹਿਰਾ ਸੰਗਰੂਰ, ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਸਮੇਤ ਵੱਖ ਵੱਖ ਸਖਸ਼ੀਅਤਾਂ ਮੌਜੂਦ ਸਨ।

Leave a Reply

Your email address will not be published. Required fields are marked *