ਟੋਰਾਂਟੋ (ਬਲਜਿੰਦਰ ਸੇਖਾ )-ਕੈਨੇਡਾ ਦੇ ਏਕਮ ਮੀਡੀਆ ਗਰੁੱਪ ਦੇ ਮੁੱਖ ਪ੍ਰਬੰਧਕ ਤੇ ਉਘੇ ਮੀਡੀਆਕਾਰ ਅਮਰਜੀਤ ਸਿੰਘ ਰਾਏ ਅਤੇ ਸਮੂਹ ਰਾਏ ਪ੍ਰੀਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋ ਉਹਨਾਂ ਦੇ ਪਿਤਾ ਸ: ਜੁਗਿੰਦਰ ਸਿੰਘ ਰਾਏ ਪਿੰਡ ਪਾਸਲਾ 28 ਸਤੰਬਰ ਨੂੰ ਸਵੇਰੇ 9 ਵਜੇ ਦੇ ਕਰੀਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ 95 ਵਰਿਆਂ ਦੇ ਸਨ । ਉਹਨਾਂ ਦਾ ਦਿਹਾਂਤ ਉਹਨਾਂ ਦੇ ਗ੍ਰਹਿ ਵਿਖੇ ਸੰਖੇਪ ਜਿਹੀ ਬੀਮਾਰੀ ਤੋਂ ਬਾਅਦ ਹੋਇਆ। ਫਿਊਨਰਲ ਅਤੇ ਅੰਤਮ ਰਸਮਾਂ ਬਾਰੇ ਪਰਿਵਾਰ ਵਲੋਂ ਜਲਦ ਜਾਣਕਾਰੀ ਸਾਂਝੀ ਕੀਤੀ ਜਾਵੇਗੀ । ਪਰਿਵਾਰ ਨਾਲ ਦੁੱਖ ਵਿਚ ਸ਼ਾਮਿਲ ਹੋਣ ਲਈ ਅਮਰਜੀਤ ਸਿੰਘ ਰਾਏ ਨਾਲ ਫੋਨ ਨੰਬਰ 416 425 2627 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਏਕਮ ਮੀਡੀਆ ਗਰੁੱਪ ਦੇ ਅਮਰਜੀਤ ਸਿੰਘ ਰਾਏ ਨੂੰ ਸਦਮਾ-ਪਿਤਾ ਦਾ ਸਦੀਵੀ ਵਿਛੋੜਾ
