Headlines

ਨਿਊ ਐਬੀ ਇੰਡੀਅਨ ਕੁਜ਼ੀਨ ਦੀ ਸ਼ਾਨਦਾਰ ਗਰੈਂਡ ਓਪਨਿੰਗ

ਰੈਸਟੋਰੈਂਟ ਦੇ ਮਾਲਕ ਇਕਬਾਲ ਸਿੰਘ ਸਵੈਚ ਵਲੋਂ ਮਹਿਮਾਨਾਂ ਦਾ ਸਵਾਗਤ-

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਉਘੇ ਕਬੱਡੀ ਪ੍ਰੋਮੋਟਰ ਇਕਬਾਲ ਸਿੰਘ ਸਵੈਚ ਵਲੋਂ ਐਬਸਫੋਰਡ ਵਿਖੇ 31550 ਸਾਊਥ ਫਰੇਜ਼ਰ ਵੇਅ ਉਪਰ ਨਿਊ ਐਬੀ ਇੰਡੀਅਨ ਕੁਜੀਨ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਮਹਿਮਾਨਾਂ ਦਾ ਇਕਬਾਲ ਸਿੰਘ ਸਵੈਚ, ਹਰਮਨ ਗਿੱਲ ਤੇ ਪਰਿਵਾਰ ਨੇ ਭਰਵਾਂ ਸਵਾਗਤ ਕੀਤਾ। ਮਹਿਮਾਨਾਂ ਦੀ  ਸੁਆਦਲੇ ਪਕਵਾਨਾਂ ਨਾਲ ਮਹਿਮਾਨਨਿਵਾਜ਼ੀ ਕੀਤੀ ਗਈ। ਇਕਬਾਲ ਸਿੰਘ ਸਵੈਚ ਜਿਹਨਾਂ ਦਾ ਕਿ ਰੈਸਟੋਰੈਂਟ ਕਾਰੋਬਾਰ ਵਿਚ ਲੰਬਾ ਤਜੁਰਬਾ ਹੈ ਨੇ ਦੱਸਿਆ ਕਿ ਇਸ ਨਵੇਂ ਰੈਸਟੋਰੈਂਟ ਵਿਖੇ ਟੇਕ ਆਉਟ ਪਕਵਾਨਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਵੱਡੀ ਤੇ ਖੂਬਸੂਰਤ ਕਿਚਨ ਵਿਚ ਤਜੁਰਬੇਕਾਰ ਸ਼ੈਫਾਂ ਤੇ ਹਲਵਾਈਆਂ ਦੁਆਰਾ ਹਰ ਪ੍ਰਕਾਰ ਦੀਆਂ ਮਿਠਆਈਆਂ ਦੇ ਨਾਲ ਵੰਨ ਸੁਵੰਨੇ ਖਾਣਿਆਂ ਦਾ ਪ੍ਰਬੰਧ ਹੋਵੇਗਾ। ਉਹਨਾਂ ਦੱਸਿਆ ਕਿ ਲੱਡੂ ਜਲੇਬੀਆਂ ਤੋਂ ਲੈਕੇ ਸ਼ੁਧ ਖੋਏ ਤੇ ਪਨੀਰ ਤੋਂ ਤਿਆਰ ਹਰ ਤਰਾਂ ਦੀ ਮਠਿਆਈ ਉਪਲੱਬਧ ਹੋਵੇਗੀ। ਭਾਵੇਂਕਿ ਗਾਹਕਾਂ ਲਈ ਟੇਕ ਆਉਟ ਦਾ ਵਿਸ਼ੇਸ਼ ਪ੍ਰਬੰਧ ਹੈ ਪਰ ਰੈਸਟੋਰੈਂਟ ਵਿਚ ਮਹਿਮਾਨਾਂ ਲਈ ਬੈਠਣ ਦਾ ਵੀ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਹੈ।

ਗਰੈਂਡ ਓਪਨਿੰਗ ਦੇ ਮੌਕੇ ਵੱਡੀ ਗਿਣਤੀ ਵਿਚ ਮਹਿਮਾਨਾਂ ਨੇ ਹਾਜ਼ਰੀ ਭਰੀ ਤੇ ਨਵੇਂ ਕਾਰੋਬਾਰ ਲਈ ਵਧਾਈਆਂ ਸਾਂਝੀਆਂ ਕੀਤੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਮੰਤਰੀ ਮਾਈਕ ਡੀ ਜੌਂਗ, ਪ੍ਰਸਿੱਧ ਗਾਇਕ ਕੇ ਐਸ ਮੱਖਣ, ਕਬੱਡੀ ਪ੍ਰੋਮੋਟਰ ਬਲਵੀਰ ਬੈਂਸ, ਪਾਲ ਬਰਾੜ ਬੌਂਬੇ ਬੈਂਕੁਇਟ ਹਾਲ, ਲੱਕੀ ਕੁਰਾਲੀ, ਅਮਰਿੰਦਰ ਸਿੰਘ ਗਿੱਲ, ਸੁਖਵਿੰਦਰ ਲਾਲੀ, ਜੀਵਨ ਬੜਿੰਗ, ਗੁਰਬਿੰਦਰ ਸਿੰਘ ਕਾਲਾ ਬੋਪਾਰਾਏ, ਪ੍ਰੀਤਮ ਚਾਹਲ,  ਨੀਟੂ ਕੰਗ, ਸ਼ਿੰਦਾ ਅਚਰਵਾਲ, ਰਾਜ ਪੁਰੇਵਾਲ,  ਰਾਣਾ ਗਿੱਲ, ਮਿੰਦੀ ਵਿਰਕ, ਰਣਜੋਧ ਜੋਧਾ, ਸਵਿੰਦਰ ਸੰਘੇੜਾ, ਪਵਿੱਤਰ ਸੰਘਾ, ਜਸਵੀਰ ਸਿੰਘ ਪੰਨੂ, ਸਤਨਾਮ ਸਿੰਘ ਗਿੱਲ, ਹਰਵਿੰਦਰ ਸਿੰਘ ਤੂਰ, ਮਨਜੀਤ ਸਿੰਘ ਗਰੇਵਾਲ ਤੇ ਹੋਰ ਸ਼ਖਸੀਅਤਾਂ ਹਾਜਰ ਸਨ।

ਇਸ ਮੌਕੇ ਰੇਡੀਓ ਸ਼ੇਰੇ ਪੰਜਾਬ ਵਲੋਂ ਗਰੈਂਡ ਓਪਨਿੰਗ ਦੀ ਲਾਈਵ ਕਵਰੇਜ ਕੀਤੀ ਗਈ।

 

Leave a Reply

Your email address will not be published. Required fields are marked *