Headlines

ਲੈਸਟਰ ਗੁਰਦੁਆਰਾ ਚੋਣ ਜਿੱਤ ਕੇ ਗੁਰਨਾਮ ਸਿੰਘ ਨਵਾਂ ਸ਼ਹਿਰ ਪ੍ਰਧਾਨ ਬਣੇ 

*ਤੀਰ ਗਰੁੱਪ ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਗੁਰਨਾਮ ਸਿੰਘ ਨਵਾਂ ਸ਼ਹਿਰ ਨੂੰ 1995
ਅਤੇ ਸਰਬੱਤ ਦਾ ਭਲਾ ਗਰੁੱਪ ਦੇ ਉਮੀਦਵਾਰ ਸੁਖਵੰਤ ਸਿੰਘ ਹੈਪੀ ਨੂੰ 622 ਵੋਟਾਂ ਪ੍ਰਾਪਤ ਹੋਈਆਂ
*ਚੋਣਾਂ ਦੌਰਾਨ ਦੋਵਾਂ ਧੜਿਆਂ ਵਿੱਚ ਹੋਈ ਜ਼ਬਰਦਸਤ ਲੜਾਈ-
*ਪਿਛਲੇ 6 ਸਾਲ ਤੋਂ ਗੁਰੂ ਘਰ ਦੇ ਪ੍ਰਧਾਨ ਚਲੇ ਆ ਰਹੇ ਰਾਜਾ ਕੰਗ ਦੀ ਪੱਗ ਉਛਾਲਣ ਕੋਸ਼ਿਸ਼ –

ਲੈਸਟਰ (ਇੰਗਲੈਂਡ),2 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਡ ਦੀਆਂ ਧਾਰਮਿਕ ਸਰਗਰਮੀਆਂ ਚ ਮੋਹਰੀ ਰਹਿਣ ਵਾਲੇ ਵੱਡੇ ਅਤੇ ਪੁਰਾਤਨ ਗੁਰੂ ਘਰਾਂ ਚੋਂ ਇੱਕ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਈਸਟ ਪਾਰਕ ਰੋਡ ਵਿਖੇ ਹੋਈ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਚ ਪਿਛਲੇ 6 ਸਾਲ ਤੋਂ ਗੁਰੂ ਘਰ ਦਾ ਪ੍ਰਬੰਧ ਚਲਾ ਰਹੀ ਤੀਰ ਗਰੁੱਪ ਦੀ ਪ੍ਰਬੰਧਕ ਕਮੇਟੀ ਨੇ ਵੱਡੇ ਫਰਕ ਨਾਲ ਸਰਬੱਤ ਦਾ ਭਲਾ ਗਰੁੱਪ ਦੇ ਉਮੀਦਵਾਰਾਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ, ਅਤੇ ਤੀਰ ਗਰੁੱਪ ਦੇ ਗੁਰਨਾਮ ਸਿੰਘ ਨਵਾਂ ਸ਼ਹਿਰ ਦੋ ਸਾਲ ਲਈ ਨਵੀਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ ‌। ਜਿਨ੍ਹਾਂ ਨੂੰ 1995 ਵੋਟਾਂ ਪਈਆ ਅਤੇ ਸਰਬੱਤ ਦਾ ਭਲਾ ਗਰੁੱਪ ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਸੁਖਵੰਤ ਸਿੰਘ ਹੈਪੀ ਨੂੰ 622 ਵੋਟਾਂ ਪਈਆ।ਇਸੇ ਤਰ੍ਹਾਂ ਤੀਰ ਗਰੁੱਪ ਦੇ ਬਾਕੀ ਵੱਖ ਵੱਖ ਅਹੁਦਿਆਂ ਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਹੋਈ। ਸਵੇਰ ਤੋਂ ਅਮਨ ਸ਼ਾਂਤੀ ਨਾਲ ਚੱਲ ਰਹੀ ਚੋਣ ਦੋਰਾਨ ਦੁਪਹਿਰ ਵੇਲੇ ਦੋਵਾਂ ਧੜਿਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋਈ ਜ਼ੋ ਵੇਖਦੇ ਹੀ ਵੇਖਦੇ ਭਿਆਨਕ ਝਗੜੇ ਦਾ ਰੁਪ ਧਾਰ ਗਈ।ਇਸ ਝਗੜੇ ਦੋਰਾਨ ਇਕ ਲੜਕੀ ਵੱਲੋਂ ਗੁਰੂ ਘਰ ਦੇ ਪਿਛਲੇ 6 ਸਾਲ ਤੋਂ ਪ੍ਰਧਾਨ ਚਲੇਂ ਆ ਰਹੇ ਰਾਜ ਮਨਵਿੰਦਰ ਸਿੰਘ ਰਾਜਾ ਕੰਗ ਦੀ ਹੱਥ ਮਾਰ ਕੇ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਦੋਵਾਂ ਧੜਿਆਂ ਚ ਤਕਰਾਰ ਇਨ੍ਹਾਂ ਵੱਧ ਗਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ। ਗੁਰੂ ਘਰ ਵਿਖੇ ਹੋਏ ਇਸ ਝਗੜੇ ਦੀ ਪੁਲਿਸ ਬਾਰਿਕੀ ਨਾਲ਼ ਜਾਂਚ ਕਰ ਰਹੀ ਹੈ।

ਕੈਪਸਨ:-
ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਲੈਸਟਰ ਦੇ ਤੀਰ ਗਰੁੱਪ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ

Leave a Reply

Your email address will not be published. Required fields are marked *