Headlines

ਬੀ.ਸੀ ਚਿਲਡਰਨ ਹਸਪਤਾਲ ਫੈਡਰੇਸ਼ਨ ਵਲੋਂ ਫੰਡ ਰੇਜਿੰਗ ਡਿਨਰ ਨਾਇਟ

ਦੋਗਾਣਾ ਜੋੜੀ ਲੱਖਾ – ਨਾਜ਼ ਨੇ ਕੀਤੀ  ਸ਼ਾਨਦਾਰ ਗੀਤਾਂ ਦੀ ਪੇਸ਼ਕਾਰੀ-

ਸਰੀ-ਗੋਲਡਨ ਗਰਲਜ਼ ਗੁਰੱਪ ਵਲੋਂ ਬੀਤੇ ਦਿਨੀਂ ਸਰੀ ਦੇ ਗਰੈਂਡ  ਤਾਜ ਹਾਲ ਚ ਬੀ.ਸੀ ਦੇ ਬੱਚਿਆਂ ਦੀ ਸਿਹਤ ਲਈ ਫੰਡ ਰੇਜ਼ਿੰਗ ਨਾਇਟ ਕਰਵਾਈ ਗਈ ਜਿਸ ਵਿੱਚ ਸਭ ਔਰਤਾਂ ਹੀ ਸ਼ਾਮਿਲ ਸਨ। ਗੋਲਡਨ ਗਰਲਜ਼ ਗੁਰੱਪ ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਫੰਡ ਸਰੀ ਬੱਚਿਆ ਦੇ ਹਸਪਤਾਲ ਨੂੰ ਦੇ ਚੁੱਕੇ ਹਨ। ਇਸ ਮੌਕੇ ਤੇ ਪੰਜਾਬ ਦੀ ਇੰਟਰਨੈਸ਼ਨਲ ਦੋਗਾਣਾ ਜੋੜੀ ਲਖਬੀਰ ਲੱਖਾ ਤੇ ਗੁਰਿੰਦਰ ਨਾਜ਼ ਨੇ ਆਪਣੇ ਗੀਤਾਂ ਰਾਹੀ ਆਈਆਂ ਹੋਈਆਂ ਸਭ ਭੈਣਾਂ ਦਾ ਮਨੋਰੰਜਨ ਕੀਤਾ ਅਤੇ ਭੈਣਾਂ ਨੂੰ ਅਪੀਲ ਵੀ ਕੀਤੀ ਕਿ ਇਸ ਚੰਗੇ ਕੰਮ ਚ ਵੱਧ ਤੋਂ ਵੱਧ ਹਿੱਸਾ ਲੈ ਕੇ ਬੱਚਿਆਂ ਦੀ ਮਦਦ ਕਰਨ ਲਈ ਕਿਹਾ। ਇਸ ਮੌਕੇ ਤੇ ਗੁਣਤਾਜ ਬੈਂਸ , ਹਰਵਿੰਦਰ ਨਾਹਲ, ਸੁਰਿੰਦਰ ਮਿਨਹਾਸ ਜੀ ਵਲੋਂ ਲੱਖਾ ਤੇ ਨਾਜ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

 

Leave a Reply

Your email address will not be published. Required fields are marked *