ਯੂਰਪ ਭਰ ਤੋਂ ਸੰਗਤਾਂ ਵੱਧ ਚੜ੍ਹ ਕੇ ਪੁੱਜਣਗੀਆਂ-
ਬਰੇਸ਼ੀਆਂ , ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਸਿੰਘ ਸਭਾ ਫਲ਼ੇਰੋ ਦੀ ਨਵੀਂ ਇਮਾਰਤ ਲੱਗਭੱਗ ਤਿਆਰ ਹੋ ਚੁੱਕੀ ਹੈ, ਜਿਸ ਦਾ ਉਦਘਾਟਨੀ ਸਮਾਗਮ 27 ਅਕਤੂਬਰ ਦਿਨ ਐਤਵਾਰ ਨੁੰੂ ਹੋ ਰਿਹਾ ਹੈ, ਜਿਸ ਵਿਚ ਸਮੂਹ ਸਾਧ ਸੰਗਤ ਨੂੰਂ ਪੁੱਜਣ ਦਾ ਸੱਦਾ ਦਿੱਤਾ ਜਾ ਰਿਹਾ ਹੈ, ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੌਰੀ ਨੇ ਸਮੇਤ ਪ੍ਰਬੰਧਕ ਕਮੇਟੀ ਦੇ ਦੱਸਿਆ ਜੋ ਪਿਛਲੇ ਕੁਝ ਸਮੇਂ ਤੋਂ ਗੁਰੂ ਘਰ ਦੀ ਨਵੀਂ ਇਮਾਰਤ ਦਾ ਕੰਮ ਚੱਲ ਰਿਹਾ ਸੀ,ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਸੰਗਤਾਂ ਦੇ ਸਹਿਯੋਗ ਨਾਲ ਪੂਰਾ ਹੋ ਗਿਆ ਹੈ, 27 ਅਕਤੂਬਰ ਦਿਨ ਐਤਵਾਰ ਸਵੇਰੇ 9 ਵਜੇ ਤੋਂ ਉਦਘਾਟਨੀ ਸਮਾਗਮ ਸ਼ੁਰੂ ਹੋਣਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈਲੀਕਾਪਟਰ ਦੁਆਰਾ ਗੁਰਦੁਆਰਾ ਸਾਹਿਬ ਦੇ ਨਜਦੀਕ ਪੁੱਜੇਗਾ, ਜਿਥੋਂ ਨਗਰ ਕੀਰਤਨ ਦੇ ਰੂਪ ਵਿਚ ਪੰਜ ਸਿੰਘ ਸਾਹਿਬ, ਪੰਜ ਨਿਸ਼ਾਨਚੀਆਂ ਅਤੇ ਹਜਾਰਾਂ ਦੇ ਸੰਗਤਾਂ ਦੇ ਸਮੇਤ ਨਵੇਂ ਗੁਰੂ ਘਰ ਵਿਖੇ ਪੁੱਜੇਗਾ, ਇਸ ਮੌਕੇ ਇਟਲੀ ਤੋਂ ਇਲਾਵਾ ਯੂਰਪ ਦੇ ਹੋਰ ਵੀ ਮੁਲਕਾਂ ਤੋਂ ਸੰਗਤਾਂ ਵਿਸ਼ੇਸ਼ ਤੌਰ ਤੇ ਪੁੱਜ ਰਹੀਆਂ ਹਨ, ਸਿੱਖ ਪੰਥ ਦੀਆਂ ਸਿਰਮੌਰ ਸ਼ਖਸ਼ੀਅਤਾਂ, ਰਾਗੀ,ਢਾਡੀ ਅਤੇ ਕਵੀਸ਼ਰ ਜਨ ਪੁੱਜ ਰਹੇ ਹਨ, ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੌਕਾ ਬਹੁਤਾ ਹੀ ਸੁਭਾਗਾ ਹੋਵੇਗਾ, ਜਿਸ ਤਰ੍ਹਾਂ ਨਗਰ ਕੀਰਤਨ ਜਾਂ ਮਹਾਂਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਸਮਾਗਮਾਂ ਤੇ ਰੌਣਕਾਂ ਲੱਗਦੀਆਂ ਹਨ ਉਸੇ ਤਰ੍ਹਾਂ ਇਸ ਦਿਨ ਵੀ ਫਲੇਰੋ ਗੁਰਦੁਆਰਾ ਸਾਹਿਬ ਵਿਖੇ ਇਤਿਹਾਸਕ ਦਿਨ ਹੋਵੇਗਾ। ਉਨ੍ਹਾਂ ਦੱਸਿਆ ਇਸ ਉਦਘਾਟਨੀ ਸਮਾਗਮਾਂ ਵਿਚ ਪੁੱਜਣ ਲਈ ਇਟਲੀ ਦੇ ਹਰੇਕ ਗੁਰੂ ਘਰ ਤੋਂ ਸੰਗਤਾਂ ਬੱਸਾ ਭਰ ਭਰ ਕੇ ਪੁੱਜਣਗੀਆਂ,ਇੱਕ ਵਿਲੱਖਣ ਯਾਦਗਾਰੀ ਪਲ. ਨੂੰ ਦੇਖਣ ਲਈ ਹਰ ਇੱਕ ਉਤਸ਼ਾਹਿਤ ਹੈ, ਬਰੇਸ਼ੀਆ, ਬੈਰਗਾਮ, ਵੈਰੋਨਾ, ਮਿਲਾਨ, ਪਾਰਮਾ, ਵਿਚੈਂਸਾ, ਬੋਲਜ਼ਾਨੋ ਤੋਂ ਹਜਾਰਾਂ ਸੰਗਤਾਂ ਦਾ ਕਾਫਲਾ ਇਸ ਸਮਾਗਮ ਦੀ ਰੌਣਕ ਵਧਾਵੇਗਾ, ਉਂਨ੍ਹਾਂ ਦੱਸਿਆ ਕਿ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ, ਸੇਵਾਦਾਰਾਂ ਵਲੋਂ ਸੰਗਤਾਂ ਦੀ ਸੇਵਾ ਲਈ ਵਿਸ਼ੇਸ਼ ਲੰਗਰ ਭੰਡਾਰੇ ਤਿਆਰੇ ਕੀਤੇ ਜਾਣਗੇ, ਪ੍ਰਬੰਧਕਾਂ ਵਿਚ ਵੀ ਬਹੁਤ ਜਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ, ਸੋ 27 ਅਕਤੂਬਰ ਦਿਨ ਐਤਵਾਰ ਨੂੰ ਵੱਧ ਚੜ੍ਹ ਕੇ ਗੁਰੂ ਘਰ ਫਲੈਰੋ ਵਿਖੇ ਪਹੁੰਚਣ ਦੀ ਕ੍ਰਿਪਾਲਤ ਕਰੋ ਜੀ। ਸਮੂਹ ਪ੍ਰਬੰਧਕ ਕਮੇਟੀ ਜਿਨ੍ਹਾਂ ਵਿਚ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਬਲਕਾਰ ਸਿੰਘ,ਜਨਰਲ ਸਕੱਤਰ ਸ਼ਰਨਜੀਤ ਸਿੰਘ ਠਾਕਰੀ, ਕੁਲਵੰਤ ਸਿੰਘ ਬੱਸੀ, ਨਿਸ਼ਾਨ ਸਿੰਘ ਭਦਾਸ, ਭੁਪਿੰਦਰ ਸਿੰਘ ਬਿੱਟੂ ਰਾਵਾਲੀ, ਸਵਰਨ ਸਿੰਘ ਲਾਲੋਵਾਲ, ਲੱਖਵਿੰਦਰ ਸਿੰਘ ਬੈਰਗਾਮੋ, ਬਲਕਾਰ ਸਿੰਘ, ਭਗਵਾਨ ਸਿੰਘ, ਮਹਿੰਦਰ ਸਿੰਘ ਮਾਜਰਾ, ਜਸਵਿੰਦਰ ਸਿੰਘ ਬਿੱਲਾ ਨੂਰਪੁਰੀ, ਅਮਰੀਕ ਸਿੰਘ ਚੋਹਾਂਨਾ ਵਾਲੇ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲੈਰੋ ਬਰੇਸ਼ੀਆ ਅਤੇ ਲੰਗਰ ਦੇ ਸੇਵਾਦਾਰ ਹਾਜਿਰ ਸਨ।