Headlines

ਲਿਬਰਲ ਪਾਰਟੀ ਕੈਨੇਡਾ ਦੇ ਮੀਤ ਪ੍ਰਧਾਨ ਹਰਦਮ ਮਾਂਗਟ ਨੂੰ ਸਦਮਾ-ਮਾਤਾ ਦਾ ਸਦੀਵੀ ਵਿਛੋੜਾ

ਟੋਰਾਂਟੋ ( ਦੇ ਪ੍ਰ ਬਿ)- ਉਘੇ ਬਿਜਨਸਮੈਨ ਤੇ ਲਿਬਰਲ ਪਾਰਟੀ ਆਫ ਕੈਨੇਡਾ ਦੇ  ਮੀਤ ਪ੍ਰਧਾਨ ਹਰਦਮ ਸਿੰਘ ਮਾਂਗਟ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਰਜਿੰਦਰ ਕੌਰ (ਵੜਿੰਗ) ਮਾਂਗਟ ਦਾ ਦੇਹਾਂਤ ਹੋ ਗਿਆ। ਉਹ ਲਗਪਗ 104 ਸਾਲ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 6 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਰੈਕਸਡੇਲ (ਓਨਟਾਰੀਓ) ਦੇ ਲੋਟਸ ਫਿਊਨਰਲ ਹੋਮ ਵਿਖੇ ਹੋਵੇਗਾ।

ਮਾਤਾ ਰਜਿੰਦਰ ਕੌਰ ਦਾ ਜਨਮ ਪਿੰਡ ਬਰਮਾਲੀਪੁਰ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਜਥੇਦਾਰ ਸੰਤਾ ਸਿੰਘ ਤੂਰ ਦੇ ਗ੍ਰਹਿ ਵਿਖੇ ਹੋਇਆ ਸੀ।  ਉਹਨਾਂ ਦਾ ਵਿਆਹ ਸਰਦਾਰ ਦਲੀਪ ਸਿੰਘ (ਵੜਿੰਗ) ਪਿੰਡ ਮਾਂਗਟ, ਜ਼ਿਲ੍ਹਾ ਲੁਧਿਆਣਾ ਨਾਲ ਹੋਇਆ ਸੀ। ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਦੋ ਧੀਆਂ ਅਤੇ ਹੋਰ ਵੱਡਾ ਪਰਿਵਾਰ ਛੱਡ ਗਏ ਹਨ। ਉਹ ਆਪਣੇ ਬੇਟੇ ਹਰਦਮ ਮਾਂਗਟ ਕੋਲ  1982 ਤੋਂ ਕੈਨੇਡਾ ਵਿਚ ਰਹਿ ਰਹੇ ਸਨ।

Leave a Reply

Your email address will not be published. Required fields are marked *