ਸਰੀ ਵਾਸੀਓ,
ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ NDP ਸਰਕਾਰ ਦੀ ਸਰਪ੍ਰਸਤੀ ਵਿਚ ਸਕੂਲਾਂ ਅੰਦਰ ਬੱਚਿਆਂ ਨੂੰ ਸਿਰਫ ਨਸ਼ਿਆਂ ਦੀ ਸਿਖਲਾਈ ਹੀ ਨਹੀਂ ਦਿੱਤੀ ਜਾ ਰਹੀ ਸਗੋਂ ਪੜ੍ਹਾਈ ਦੀ ਥਾਂ ਉਨ੍ਹਾਂ ਨੂੰ ਅਸ਼ਲੀਲ ਕਿਤਾਬਾਂ ਪੜ੍ਹਾਈਆਂ ਜਾ ਰਹੀਆਂ ਹਨ ਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ NDP ਵੱਲੋਂ ਪੋਰਟੇਬਲ ਹਟਾਉਣ ਦੇ ਵਾਅਦੇ ਦੇ ਬਾਵਜੂਦ ਤੁਹਾਡੇ ਬੱਚੇ ਕਲਾਸ ਰੂਮਾਂ ਵਿਚ ਪੜ੍ਹਾਈ ਕਰਨ ਦੀ ਬਜਾਇ ਪੋਰਟੇਬਲਾਂ ਵਿੱਚ ਦਿਨ-ਕਟੀ ਕਰਨ ਲਈ ਮਜ਼ਬੂਰ ਹਨ। ਇੱਥੇ ਹੀ ਬੱਸ ਨਹੀਂ ਸੂਬਾ ਸਰਕਾਰ ਦੀ ਨਸ਼ਾ ਪਾਲਿਸੀ ਤੋਂ ਹੀ ਸਪੱਸ਼ਟ ਹੈ ਕਿ BC NDP ਅੱਜ ਸੂਬੇ ਵਿੱਚ ਸਭ ਤੋਂ ਵੱਡੀ ਡਰੱਗ ਡੀਲਰ ਬਣੀ ਹੋਈ ਹੈ ਤੇ ਸਰਕਾਰ ਤੁਹਾਡਾ ਹੈਲਥ ਕੇਅਰ ਦਾ ਪੈਸਾ ਨਸ਼ੇ ਵੰਡਣ ਤੇ ਖਰਚ ਕਰ ਰਹੀ ਹੈ, ਅਨਭੋਲ ਬੱਚਿਆਂ ਨੂੰ ਨਸ਼ਾ ਕਰਨ ਦੇ ਤਰੀਕੇ ਸਿਖਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣਾ ਸੈਕਸ ਤਬਦੀਲ ਲਈ ਉਕਸਾਇਆ ਜਾ ਰਿਹਾ ਹੈ ਅਤੇ ਥਾਂ ਪੁਰ ਥਾਂ ਮੁਫ਼ਤ ਨਸ਼ੇ ਦੇ ਅੱਡੇ ਖੋਲ੍ਹੇ ਜਾ ਰਹੇ ਹਨ, ਜਿਸਦਾ ਵਿਰੋਧ ਰਿਚਮੰਡ ਵਿਚ ਵੀ ਹੋ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਸਮੱਸਿਆ ਤੁਹਾਡੇ ਦਰਵਾਜ਼ੇ ‘ਤੇ ਵੀ ਜਰੂਰ ਦਸਤਕ ਦੇਵੇਗੀ।
ਸੂਬੇ ਵਿਚਲਾ ਅਪਰਾਧ ਅੱਜ ਸਾਡੇ ਸਾਰਿਆਂ ਦੀ ਜ਼ਿੰਦਗੀ ਲਈ ਇੱਕ ਸਰਾਪ ਬਣ ਗਿਆ ਹੈ। ਅਪਰਾਧੀਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਸ਼ਰੇਆਮ ਫਿਰੌਤੀਆਂ ਮੰਗਕੇ ਤੁਹਾਡੀ ਮਿਹਨਤ ਦੀ ਕਮਾਈ ਲੁੱਟੀ ਜਾ ਰਹੀ ਹੈ, ਬੱਚੇ ਅਗਵਾ ਹੋ ਰਹੇ ਹਨ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਹਨ ਤੇ ਛੁਰੇਬਾਜ਼ੀ ਤਾਂ ਹੁਣ ਜਿਵੇਂ ਸਾਡੇ ਸੱਭਿਆਚਾਰ ਦਾ ਹਿੱਸਾ ਹੀ ਬਣ ਗਈ ਹੈ। ਇੱਕ ਸਮਾਂ ਸੀ ਜਦੋਂ ਕੈਨੇਡਾ ਦੀਆਂ ਸਿਹਤ ਸੇਵਾਵਾਂ ਦੀਆਂ ਦੇਸ਼ ਵਿਦੇਸ਼ ਵਿੱਚ ਉਦਾਹਰਣਾਂ ਦਿੱਤੀਆਂ ਜਾਂਦੀਆਂ ਸਨ ਪਰ ਹੁਣ NDP ਦੀ ਅਗਵਾਈ ਹੇਠ ਸਿਹਤ ਸੇਵਾਵਾਂ ਦਾ ਮੰਦਾ ਹਾਲ ਹੋ ਗਿਆ ਹੈ, ਹਸਪਤਾਲਾਂ ਅੰਦਰ ਐਮਰਜੈਸੀ ਸੇਵਾਵਾਂ ਹੀ ਬੰਦ ਹੋ ਰਹੀਆਂ ਹਨ ਤੇ ਸਰਜਰੀਆਂ ਦੀ ਸਾਲਾਂ ਬੱਧੀ ਉਡੀਕ ਸੂਚੀ ਤੋਂ ਖੌਫ਼ਜ਼ਦਾ ਸਾਡਾ ਭਾਈਚਾਰਾ ਭਾਰਤ ਤੇ ਅਮਰੀਕਾ ਜਾ ਕੇ ਇਲਾਜ ਕਰਵਾਉਣ ਲਈ ਮਜਬੂਰ ਹੋ ਰਿਹਾ ਹੈ। ਲਗਾਤਾਰ ਵਿਤਕਰੇ ਦੀ ਸ਼ਿਕਾਰ ਰਹੀ ਸਰੀ ਦੀ ਲੱਖਾਂ ਦੀ ਆਬਾਦੀ ਇੱਕ ਹੀ ਹਸਪਤਾਲ ਨਾਲ ਗੁਜ਼ਾਰਾ ਕਰ ਰਹੀ ਹੈ ਜਿਵੇਂ ਸਰੀ/ਡੈਲਟਾ ਬ੍ਰਿਟਿਸ਼ ਕੋਲੰਬੀਆ ਦਾ ਹਿੱਸਾ ਹੀ ਨਹੀਂ ਹੈ।
ਸੋ ਸਤਿਕਾਰਯੋਗ ਸਰੀ-ਡੈਲਟਾ ਵਾਸੀਓ BC ਨੂੰ ਡੇਵਿਡ ਈਬੀ ਦੀ ਨਾ-ਅਹਿਲ ਅਗਵਾਈ ਨੇ ਪਹਿਲਾਂ ਹੀ 126 ਬਿਲੀਅਨ ਡਾਲਰ ਦੇ ਸੰਭਾਵੀ ਕਰਜ਼ੇ ਹੇਠ ਦੱਬ ਦਿੱਤਾ ਹੈ, ਜੇ NDP ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਸਪੱਸ਼ਟ ਹੈ ਕਿ ਸੂਬੇ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਵੇਗੀ। ਸਾਡੀ ਤੁਹਾਨੂੰ ਸਨਿਮਰ ਬੇਨਤੀ ਹੈ ਕਿ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਸੋਚ ਵਿਚਾਰ ਲਇਓ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵੋਟ ਦਾ ਇਸਤੇਮਾਲ ਸਿਰਫ NDP ਨੂੰ ਹਰਾਉਣ ਲਈ ਕਰਿਓ।
ਜਾਰੀ ਕਰਤਾ- ਪ੍ਰੀਤਪਾਲ ਸਿੰਘ ਵੜੈਚ
ਰੇਡੀਓ ਇੰਡੀਆ, ਸਰੀ,ਕੈਨੇਡਾ। Advt.