Headlines

ਨਜ਼ਮ: ਭਗਤ ਸਿੰਘ ਇਕ ਵੇਰ ਫੇਰਾ ਪਾ/ ਐੱਸ. ਪ੍ਰਸ਼ੋਤਮ

( ਸ਼ਹੀਦ ਭਗਤ ਦੇ ਜਨਮ ਦਿਨ ਨੂੰ ਸਮਰਪਿਤ)

ਭਗਤ ਸਿੰਘ ਸਰਦਾਰ ਤੈਨੂੰ ਹੋਵੇ 117ਵਾਂ ਜਨਮ ਦਿਵਸ ਮੁਬਾਰਕ।

ਧਰਮ ਦੀ ਹਿੰਸਾ, ਪਾੜੋ ਤੇ ਰਾਜ ਕਰੋ ਕੁਰਹਿਤਾਂ,
ਤੇ  ਗੁਲਾਮ ਭਾਰਤ ਮਾਤਾ ਦੀ ਮੁਕਤੀ ਲਈ,
ਖਾਮੋਸ਼ੀ ਚ ਨਹੀਂ ਸਗੋਂ, ਹੋਇਆਂ ਸੈਂ 93ਵਰ੍ਹੇ ਪੂਰਵ,
ਸੰਗਰਾਮੀ ਜਨ ਸੈਲਾਬ ਲਹਿਰ  ਸਿਰਨਾਵੇਂ ਚ,
ਗੋਰਿਆਂ ਦੀ ਜ਼ੁਲਮੀ ਫਾਂਸੀ ਹਿੰਸਾ ਹੱਥੋਂ ਤੂੰ ਕੁਰਬਾਨ।
ਤੂੰ ਇੱਕ ਵੇਰ ਫੇਰਾ ਪਾ ਜਾ ਤੇ ਵੇਖ, ਸਭਨਾਂ ਦੇ ਘਰ ਪੁੱਜਦੀ ਸੂਰਜ ਦੀ ਲੋਅ, ਝੀਥਾਂ ਤਾਈਂ ਡੱਕਣ ਲਈ,
ਤੇਰੇ ਵੇਲਿਆਂ ਨਾਲੋਂ ਅੱਗੇ ਵੱਧ ਕੇ ਪਾਈ ਜਾ ਰਹੀ ਏ ਮਾਤ ।
ਪੂਰਵ ਈਸਾ ਸਾਮੰਤਵਾਦੀ ਤੇ ਰਾਜਾਸ਼ਾਹੀ ਨੇ ਲਿਖਾਏ,
ਅਨੰਤਕਾਲ- ਦਰ – ਅਨੰਤਕਲ ਸ਼ਕਤੀਕਰਨ,
ਵਾਪਸੀ ਲਈ ਮਨੂ ਸਮ੍ਰਿਤੀਵਾਦ ਨੂੰ,
ਗੋਰਿਆਂ ਦੇ ਪ੍ਰਛਾਵੇਂ,ਕਾਲੇ-ਬੱਗਿਆਂ ਦੀ ਸਿਆਸਤ,
ਚਾੜ੍ਹ ਰਹੀ ਏ ਪੁੱਠ ਦੀ ਪਾਂਣ।
ਜੋ ਚੋਭ ਰਹੀ ਏ ਸਦਭਾਵਨਾ ਨੂੰ ਤਿੱਖੀਆਂ ਸੂਲਾਂ।
ਤੇਰੀ ਉਡੀਕ ਚ ਸ਼ਿੰਗਾਰਿਆ ਏ ਮੈਂ,
ਅੱਜ ਆਪਣਾ ਡਰਾਇੰਗ ਰੂਮ।
ਤੇਰੀ ਆਤਮਿਕ ਰੂਹ ਨਾਲ ,ਰਚਾ ਰਿਹਾਂ ਹਾਂ ਸਿੱਧਾ ਸੰਵਾਦ।
ਮੇਰੇ ਡਰਾਇੰਗ ਰੂਮ ਦੀਆਂ ਕੰਧਾਂ ਤੇ ਸਸ਼ੋਭਿਤ,
ਆਏ-  ਗਏ ਅੱਗੇ ਬੋਲਦੇ ਨੇ, ਸਾਂਡਰਸ ਨੂੰ ਗੋਲੀਆਂ ਨਾਲ ਉਡਾਂਦੇ ਤੇ ਅਸੈਂਬਲੀ ਬੰਬ ਧਮਾਕੇ ਨਾਲ,
ਸਾਮਰਾਜੀ ਸ਼ਾਸਨ ਦੀਆਂ ਚੂਲਾਂ ਹਿਲਾਊ ਦਿਸ਼ਾ ਸੂਚਕ ਆਦਮ ਕੱਦ ਕੱਟ ਆਊਟ  ।
ਫਾਸ਼ਿਸ਼ਟ, ਪੂੰਜੀਵਾਦ, ਫਿਰਕੂ ਹਿੰਸਾ ਦੇ ਵਿਰੋਧ ਦਾ ਪ੍ਰਗਤੀਵਾਦੀ ਸਾਹਿਤ,ਜਿਸ ਚ ਸ਼ਾਮਲ ਏ ਮੈਂ ਨਾਸਤਿਕ ਕਿਉਂ ਹਾਂ,ਤੇਰੀਆਂ ਜੇਲ੍ਹ ਚਿੱਠੀਆਂ’ ਸਣੇ ਲੋਕਧਾਰਾ ਪੁਸਤਕਾਂ।
ਸੁਣ! ਤੇਰੇ ਸਾਹਿਤ,ਬੁੱਤਾਂ ਤੇ ਨਾਅਰਿਆਂ ਦੀ ਓਟ ਦਾ ,
ਸਿਆਸਤ ਨੇ ਪਾ ਰੱਖਿਐ ਮਖੌਟਾ,
ਰਾਇਆ  ਨੂੰ ਆਪਣੇ ਸੰਗ ਤੋਰਨ ਲਈ।
ਪਰ ਮੱਲ ਕੇ ਤੇਰੀ ਸੋਚ ਇਨਕਲਾਬੀ ਦੀ ਪੈੜ, ਲੋਕ ਪ੍ਰੀਵਰਤਨ ਦੇ ਦ੍ਰਿਸ਼ਟੀਕੋਣ ਦਾ ਭਵਿੱਖ ਤੈਅ ਕਰਨ ਲਈ ,
ਕਰਾਂਗਾ ਮੈਂ,ਹਮ ਖਿਆਲੀ ਸੰਗਠਨਾਂ ਨਾਲ ਪੂਰਾ,
ਤੇਰਾ ਅਧੂਰਾ ਸੰਗਰਾਮੀ ਜਨ ਸੈਲਾਬ ।
ਐੱਸ. ਪ੍ਰਸ਼ੋਤਮ
ਮੋਬਾਇਲ: 9815271246