Headlines

ਸਾਂਝ ਫਾਉਂਡੇਸ਼ਨ ਵਲੋਂ ਗੀਤ-ਸੰਗੀਤ ਤੇ ਪੋਇਟਰੀ ਫੈਸਟੀਵਲ ਭਾਰੀ ਉਤਸ਼ਾਹ ਨਾਲ ਮਨਾਇਆ

ਸਰੀ (ਬਲਵੀਰ ਕੌਰ ਢਿੱਲੋਂ )-
ਸਾਂਝ ਫਾਊਡੇਸ਼ਨ ਦੇ ਕਰਤਾ ਧਰਤਾ ਗਗਨਦੀਪ ਸਿੰਘ ਵੱਲੋਂ ਹਰ ਸਾਲ ਗੀਤ-ਸੰਗੀਤ ਅਤੇ ਪੋਇਟਰੀ ਫੈਸਟੀਵਲ ਧੂਮ ਧਾਮ ਨਾਲ਼ ਮਨਾਇਆ ਜਾਂਦਾ ਹੈ । ਇਸ ਸਾਲ ਵੀ ਇਹ ਪ੍ਰੋਗਰਾਮ 28 ਅਤੇ 29 ਸਤੰਬਰ ਨੂੰ ਐਲਗਿਨ ਹਾਲ ਸਰੀ ਵਿਖੇ ਬੜੇ ਹੀ ਉਤਸ਼ਾਹ ਨਾਲ਼ ਮਨਾਇਆ ਗਿਆ। ਸੰਗੀਤ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਗਿਆ। ਸਾਂਝ ਫਾਊਂਡੇਸ਼ਨ ਤੋਂ ਇਲਾਵਾ ਬੀ ਕੌਰ ਟੀ ਵੀ, ਪਲੱਸ ਟੀ ਵੀ,  ਹੋਪ ਸੇਵਾ ਸੁਸਾਇਟੀ ਦੀ ਸਾਰੀ ਟੀਮ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ਼ ਨੇਪਰ੍ਹੇ ਚੜ੍ਹਿਆ।
28 ਸਤੰਬਰ ਨੂੰ ਸੰਗੀਤ ਅਤੇ ਡਾਂਸ ਦਾ ਪ੍ਰੋਗਰਾਮ ਸੀ ਜਿਸ ਦਾ ਸੰਚਾਲਨ ਬਲਜਿੰਦਰ ਕੌਰ ਅਤੇ ਸੋਨੀ ਭੰਗੂ ਨੇ ਕੀਤਾ। ਜਿਸ ਵਿੱਚ ਵੱਖ ਵੱਖ ਕਲਾਕਾਰਾਂ ਨੇ ਹਿੱਸਾ ਲਿਆ। ਸਾਂਝ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸੰਗੀਤ ਮੇਲੇ ਵਿੱਚ ਬਹੁਤ ਵਧੀਆ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਭਾਰਤ ਨਾਟਿਅਮ ਤੋਂ ਇਲਾਵਾ ਭੰਗੜੇ ਦੀਆਂ ਕਈ ਟੀਮਾਂ ਨੇ ਭਾਗ ਲਿਆ ਅਤੇ ਬਹੁਤ ਸਾਰੇ ਉੱਭਰ ਰਹੇ ਗਾਉਣ ਵਾਲ਼ਿਆਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ।
29 ਸਤੰਬਰ ਨੂੰ ਮੁਸ਼ਾਇਰਾ ਕਰਵਾਇਆ ਗਿਆ। ਜਿਸ ਵਿਚ ਸਰੀ ਦੇ ਉੱਘੇ ਸ਼ਾਇਰਾਂ ਕਵੀਆਂ ਅਤੇ ਕਵਿੱਤਰੀਆਂ ਨੇ ਭਾਗ ਲਿਆ। ਮੁਸ਼ਾਇਰੇ ਦੇ ਮੰਚ ਸੰਚਾਲਨ ਦੀ ਜਿੰਮੇਵਾਰੀ ਡਾ: ਰਮਿੰਦਰ ਕੰਗ ਨੇ ਬਾਖੂਬੀ ਨਿਭਾਈ। ਇਹਨਾਂ ਪ੍ਰੋਗਰਾਮਾਂ ਵਿੱਚ ਸਾਰੇ ਹੀ ਹਿੱਸਾ ਲੈਣ ਵਾਲਿਆਂ ਨੂੰ ਗਗਨਦੀਪ ਸਿੰਘ ਵੱਲੋਂ ਸਨਮਾਨ ਚਿੰਨ ਦਿੱਤੇ ਗਏ।
ਕੁਲ ਮਿਲ਼ਾ ਕੇ ਇੱਕ ਸਫਲ ਪ੍ਰੋਗਰਾਮ ਰਿਹਾ। ਸਾਂਝ ਫਾਊਂਡੇਸ਼ਨ ਤੋਂ ਗਗਨਦੀਪ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ।