ਸਰੀ ( ਦੇ ਪ੍ਰ ਬਿ)-ਬੰਗਾ ਨਿਵਾਸੀਆਂ ਵਲੋਂ 26ਵਾਂ ਸਾਲਾਨਾ ਜੋੜ ਮੇਲਾ 13 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਮਾਨ ਨੇ ਦੱਸਿਆ ਕਿ ਬੰਗਾ ਨਿਵਾਸੀਆਂ ਦੀ ਐਸੋਸੀਏਸ਼ਨ 1998 ਵਿਚ ਹੋਂਦ ਵਿਚ ਆਈ ਸੀ। ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰਾਂ ਬਾਬਾ ਗੋਲਾ ਜੀ ਦੀ ਯਾਦ ਵਿਚ ਬੰਗਾ ਨਿਵਾਸੀਆਂ ਵਲੋਂ ਗੁਰਦੁਆਰਾ ਬਰੁੱਕਸਾਈਡ 8365 140 ਸਟਰੀਟ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਆਰੰਭ 11 ਅਕਤੂਬਰ ਨੂੰ ਸਵੇਰੇ 9.30 ਵਜੇ ਹੋਣਗੇ ਜਦੋਂਕਿ ਪਾਠ ਦੇ ਭੋਗ 13 ਅਕਤੂਬਰ ਐਤਵਾਰ ਨੂੰ ਸਵੇਰੇ 9.30 ਵਜੇ ਪਾਏ ਜਾਣਗੇ। ਭੋਗ ਉਪਰੰਤ ਰਾਗੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਜਾਵੇਗਾ। ਬਾਦ ਵਿਚ ਗੁਰੂ ਕੇ ਲੰਗਰ ਅਤੁਟ ਵਰਤਾਏ ਜਾਣਗੇ। ਵਧੇਰੇ ਜਾਣਕਾਰੀ ਲਈ ਰੇਸ਼ਮ ਸਿੰਘ ਮਾਨ ਨਾਲ ਫੋਨ ਨੰਬਰ 604-805-5500, ਰਣਧੀਰ ਸਿੰਘ ਮਾਨ 778-688-9233, ਦਲਜੀਤ ਸਿੰਘ ਮਾਨ ਨਾਲ ਫੋਨ ਨੰਬਰ 604-506-0159 ਤੇ ਸੰਪਰਕ ਕੀਤਾ ਜਾ ਸਕਦਾ ਹੈ।