ਕੈਲਗਰੀ( ਦਲਵੀਰ ਜੱਲੋਵਾਲੀਆ)-ਕੈਲਗਰੀ ਦੇ ਪੰਜਾਬੀ ਭਾਈਚਾਰੇ ਦੀ ਜਾਣੀ ਪਛਾਣੀ ਸ਼ਖਸੀਅਤ ਤੇ ਉਘੇ ਇੰਸੋਰੈਂਸ ਸਲਾਹਕਾਰ ਹਰਪਿੰਦਰ ਸਿੱਧੂ ਨੂੰ ਯੂਨੀਵਰਸਿਟੀ ਆਫ ਕੈਲਗਰੀ ਦਾ ਸੈਨੇਟਰ ਨਿਯੁਕਤ ਕੀਤਾ ਗਿਆ ਹੈ। ਹਰਪਿੰਦਰ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਇੰਸੋਰੈਂਸ ਕੈਲਗਰੀ ਦੇ ਸੀਨੀਅਰ ਪ੍ਰਬੰਧਕ ਵਜੋਂ ਇੰਸੋਰੈਂਸ ਸੇਵਾਵਾਂ ਦੇਣ ਦੇ ਨਾਲ ਸਮਾਜ ਸੇਵੀ ਵਜੋਂ ਵੀ ਸਰਗਰਮ ਹਨ। ਯੂਨੀਵਰਸਿਟੀ ਆਫ ਕੈਲਗਰੀ ਨੇ ਉਹਨਾਂ ਨੂੰ ਸਾਲ 2024 ਤੋਂ 2027 ਤੱਕ ਸੈਨੇਟਰ ਵਜੋਂ ਨਿਯੁਕਤ ਕੀਤਾ ਹੈ। ਪੰਜਾਬ ਦੇ ਜਿਲਾ ਮੋਗਾ ਨਾਲ ਸਬੰਧਿਤ ਹਰਪਿੰਦਰ ਸਿੱਧੂ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਬੀ ਟੈਕ ਇਲੈਕਟ੍ਰੋਨਿਕਸ ਦੀ ਉਚ ਵਿਦਿਆ ਪ੍ਰਾਪਤ ਹਨ। ਉਹ ਸਾਲ 2006 ਵਿਚ ਪੰਜਾਬ ਤੋਂ ਕੈਨੇਡਾ ਪ੍ਰਵਾਸ ਕਰ ਆਏ ਸਨ। ਆਪਣੀ ਸੈਨੇਟਰ ਵਜੋਂ ਨਿਯੁਕਤੀ ਲਈ ਹਰਪਿੰਦਰ ਸਿੱਧੂ ਨੇ ਭਾਈਚਾਰੇ, ਪ੍ਰੀਮੀਅਰ ਡੈਨੀਅਲ ਸਮਿਥ ,ਮਨਿਸਟਰ ਰਾਜਨ ਸਾਹਨੀ ਅਤੇ ਯੂਨੀਵਰਸਿਟੀ ਆਫ ਕੈਲਗਰੀ ਦਾ ਧੰਨਵਾਦ ਕੀਤਾ ਹੈ।