Headlines

ਪਤਨੀ ਦਾ ਕਾਤਲ ਪੰਜਾਬੀ ਜੇਲ ਦੀ ਸਜ਼ਾ ਤੋਂ ਬਾਦ ਹੋਵੇਗਾ ਡਿਪੋਰਟ

ਸਰੀ ( ਦੇ ਪ੍ਰ ਬਿ)- ਸਰੀ ਵਿਚ ਚਾਰ ਸਾਲ ਪਹਿਲਾਂ ਆਪਣੀ ਪਤਨੀ ਨੂੰ ਚਾਕੂ ਮਾਰਕੇ ਕਤਲ ਕਰਨ ਅਤੇ 72 ਸਾਲਾ ਬਜੁਰਗ ਨੂੰ ਜਖਮੀ ਕਰਨ ਵਾਲੇ ਦੋਸ਼ੀ ਹਰਪ੍ਰੀਤ ਸਿੰਘ ਨੂੰ ਜੇਲ ਦੀ ਸਜਾ ਬਾਰੇ ਫੈਸਲਾ ਰਾਖਵਾਂ ਰੱਖਦਿਆਂ ਕੈਦ ਕੱਟਣ ਤੋਂ ਬਾਦ ਡਿਪੋਰਟ ਕੀਤੇ ਜਾਣ ਦੇ ਹੁਕਮ ਸੁਣਾਏ ਹਨ। ਜੱਜ ਨੇ ਕਿਹਾ ਕਿ ਉਹ ਆਪਣੀ ਡਿਪੋਰਟੇਸ਼ਨ ਦੇ ਖਿਲਾਫ ਅਪੀਲ ਨਹੀ ਕਰ ਸਕੇਗਾ।

ਜ਼ਿਕਰਯੋਗ ਹੈ ਕਿ 20 ਅਕਤੂਬਰ 2020 ਨੂੰ ਨਿਊਟਨ ਦੇ 66 ਐਵਨਿਊ ਤੇ 12700 ਬਲਾਕ ਵਿਚ ਸਥਿਤ ਇਕ ਟਾਉਨਹਾਉਸ ਵਿਚ ਦੋਸ਼ੀ ਹਰਪ੍ਰੀਤ ਸਿੰਘ ਨੇ ਆਪਣੀ ਪਤਨੀ ਬਲਜੀਤ ਕੌਰ ਨੂੰ ਛੁਰਾ ਮਾਰਕੇ ਕਤਲ ਕਰ ਦਿੱਤਾ ਸੀ। ਦੋ ਸਾਲਾ ਧੀ ਦੀ ਮਾਂ ਦੇ 72 ਸਾਲਾ ਬਜੁਰਗ ਜਗਜੀਤ ਸਿੰਘ ਨੂੰ ਵੀ ਛੁਰਾ ਮਾਰਕੇ ਜ਼ਖਮੀ ਕਰ ਦਿੱਤਾ ਸੀ।

ਅਦਾਲਤ ਵਿਚ ਸੁਣਾਈ ਦੌਰਾਨ ਸਰਕਾਰੀ ਵਕੀਲ ਨੇ ਦੋਸ਼ੀ ਲਈ  12 ਸਾਲ ਕੈਦ ਦੀ ਸਜ਼ਾ ਨੂੰ ਜਾਇਜ਼ ਦੱਸਿਆ ਜਦੋੰਕਿ ਬਚਾਅ ਪੱਖ ਦੇ ਵਕੀਲ ਨੇ ਸਬੰਧਿਤ ਅਪਰਾਧ ਲਈ 8 ਸਾਲ ਸਜ਼ਾ ਦੀ ਅਪੀਲ ਕੀਤੀ। ਜੱਜ ਨੇ ਸਜ਼ਾ ਸੁਣਾਉਣ ਦਾ ਫੈਸਲਾ 9 ਅਕਤੂਬਰ ਲਈ ਰਾਖਵਾਂ ਰੱਖਦਿਆਂ ਕਿਹਾ ਕਿ ਦੋਸ਼ੀ ਨੂੰ ਬਿਨਾ ਕਿਸੇ ਅਪੀਲ ਦੀ ਇਜਾਜਤ  ਸਜਾ ਉਪਰੰਤ ਤੁਰੰਤ ਡਿਪੋਰਟ ਕੀਤਾ ਜਾਵੇਗਾ।