Headlines

ਮਾਂਗਟ ਪਰਿਵਾਰ ਨੂੰ ਸਦਮਾ-ਮਾਤਾ ਗੁਰਦੇਵ ਕੌਰ ਮਾਂਗਟ ਦਾ ਸਦੀਵੀ ਵਿਛੋੜਾ-

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ )- ਇਥੋ ਦੇ ਵਸਨੀਕ ਰਸ਼ਪਾਲ ਸਿੰਘ ਮਾਂਗਟ  ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਗੁਰਦੇਵ ਕੌਰ (ਸੁਪਤਨੀ ਸੁਖਦੇਵ ਸਿੰਘ ਮਾਂਗਟ )  ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 68 ਸਾਲ ਦੇ ਸਨ। ਉਹ ਆਪਣੇ ਪਿੱਛੇ  ਇਕ ਪੁੱਤਰ ਰਸ਼ਪਾਲ ਸਿੰਘ ਮਾਂਗਟ  ਤੇ ਪੁੱਤਰੀ ਜਸਪ੍ਰੀਤ ਕੌਰ ਜੱਸੀ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਜਿਕਰਯੋਗ ਹੈ ਕਿ ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਕਿਲਾ ਰਾਏਪੁਰ ਦੇ ਚੇਅਰਮੈਨ ਰਣਜੀਤ ਸਿੰਘ ਮਾਂਗਟ ਤੇ ਹਰਜੀਤ ਸਿੰਘ ਮਾਂਗਟ ਦੇ ਚਾਚੀ ਜੀ (ਮਾਸੀ ) ਸਨ |

ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 13 ਅਕਤੂਬਰ ਦਿਨ ਐਤਵਾਰ ਨੂੰ ਬਾਦ ਦੁਪਹਿਰ 11 ਵਜੇ ਵੈਲੀ ਵਿਊ ਫਿਊਨਰਲ ਹੋਮ 14660 72 Ave ਸਰੀ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਗੁਰਦੁਆਰਾ ਸਿੰਘ ਸਭਾ 8115  132 ਸਟ੍ਰੀਟ ਸਰੀ ਵਿਖੇ ਦੁਪਹਿਰ 1 ਵਜੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਉਨ੍ਹਾਂ ਦੇ ਬੇਟੇ ਰਸ਼ਪਾਲ ਸਿੰਘ ਮਾਂਗਟ ਨਾਲ ਫੋਨ ਨੰਬਰ 604 786 5719  ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *