ਸਰੀ ( ਦੇ ਪ੍ਰ ਬਿ)- ਬੀਤੇ ਦਿਨ ਬਸੰਤ ਮੋਟਰਜ਼ ਦੀ 33 ਵੀਂ ਵਰੇਗੰਢ ਮੌਕੇ ਹਰ ਸਾਲ ਦੀ ਤਰਾਂ ਹੋਣਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਸਕਾਲਰਸ਼ਿਪ ਲਈ ਚੁਣੇ ਗਏ 15 ਵਿਦਿਆਰਥੀਆਂ ਨੂੰ 33,000 ਡਾਲਰ ਦੇ ਵਜੀਫੇ ਤਕਸੀਮ ਕਰਦਿਆਂ ਉਹਨਾਂ ਦੇ ਉਜਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੂੰ ਵਜੀਫੇ ਤਕਸੀਮ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਐਮ ਪੀ ਰਣਦੀਪ ਸਿੰਘ ਸਰਾਏ, ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਤੇ ਉਚ ਵਿਦਿਆ ਲਈ ਪ੍ਰੇਰਨਾ ਸਰੋਤ ਬਣਨ ਵਾਲੀਆਂ ਜੂਲੀਆ, ਐਡੀਲੇਡ ਤੇ ਮੋਨਿਕਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਜੀਵਨ ਵਿਚ ਉਚ ਵਿਦਿਆ ਦੀ ਅਹਿਮੀਅਤ ਬਾਰੇ ਗੱਲ ਕੀਤੀ ਤੇ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਆ। ਹਰਜਿੰਦਰ ਥਿੰਦ ਨੇ ਬਸੰਤ ਮੋਟਰਜ ਦੇ ਰੂਹੇ ਰਵਾਂ ਬਲਦੇਵ ਸਿੰਘ ਬਾਠ ਵਲੋਂ ਆਪਣੇ ਕਾਰੋਬਾਰ ਦੀ ਸਫਲਤਾ ਦੇ ਨਾਲ ਸਮਾਜ ਨੂੰ ਕੁਝ ਦੇਣ ਦੀ ਹਸਰਤ ਨਾਲ ਸਕਾਲਰਸ਼ਿਪ ਸ਼ੁਰੂ ਸਬੰਧੀ ਉਹਨਾਂ ਨਾਲ ਕੀਤੀ ਸਲਾਹ ਤੇ ਬੇਸ਼ਕੀਮਤੀ ਪਲਾਂ ਨੂੰ ਯਾਦ ਕੀਤਾ। ਉਹਨਾਂ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਇਹ ਬਸੰਤ ਮੋਟਰਜ਼ ਦੀ ਸਕਾਲਰਸ਼ਿਪ ਸੈਂਕੜੇ ਵਿਦਿਆਰਥੀਆਂ ਨੂੰ ਉਚ ਵਿਦਿਆ ਪ੍ਰਾਪਤੀ ਤੇ ਜੀਵਨ ਵਿਚ ਚੰਗਾ ਮੁਕਾਮ ਹਾਸਲ ਕਰਨ ਲਈ ਵੱਡਾ ਯੋਗਦਾਨ ਪ੍ਰਦਾਨ ਕਰ ਰਹੀ ਹੈ।
ਮੈਟਰੋ ਵੈਨਕੂਵਰ ਨਾਲ ਸਬੰਧਿਤ ਵੱਖ ਵੱਖ ਸਕੂਲਾਂ ਦੇ ਵਜੀਫੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਰੋਵਨ ਬਰਾਊਨ, ਡੇਮਨ , ਰੂਬੀ ਕੋਲਮੈਨ, ਹਰਮਨਦੀਪ ਧਾਲੀਵਾਲ, ਦੀਆ ਗੁਪਤਾ, ਐਡਨ ਜੀਓਨ, ਐਜਲੀਨਾ ਕਾਜਲ, ਜੋਆਨਾ ਲੋਪੇਜ, ਕੀਰਤ ਮਾਹਿਲ, ਧਰੁਵ ਮਹਿਤਾ, ਮਹੁੰਮਦ ਉਬੈਦ, ਮਨਹਿਲ ਸਾਹਿਰ, ਕੈਰਲ, ਇਨਬੁਲ ਤਜੱਫਰ, ਜੈਨਟ ਜਾਓ ਆਦਿ ਸ਼ਾਮਿਲ ਸਨ।
ਇਸ ਮੌਕੇ ਸਕਾਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨਾਲ ਇਕ ਯਾਦਗਾਰੀ ਤਸਵੀਰ ਕਰਵਾਉਣ ਉਪਰੰਤ ਸ ਬਲਦੇਵ ਸਿੰਘ ਬਾਠ ਨੇ ਕੈਨੇਡਾ ਵਿਚ ਆਪਣੇ ਸੰਘਰਸ਼ਮਈ ਜੀਵਨ, ਪ੍ਰਾਪਤੀਆਂ ਅਤੇ ਸਮਾਜ ਲਈ ਕੁਝ ਕਰਨ ਦੀਆਂ ਇੱਛਾ ਤਹਿਤ ਸਕਾਲਰਸ਼ਿਪ ਦੇ ਸਫਰ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ ਤੇ ਭਾਈਚਾਰੇ ਵਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜਿੰਮੇਵਾਰੀ ਬਹੁਤ ਹੀ ਖੂਬਸੂਰਤ ਢੰਗ ਨਾਲ ਮਿਸ ਨੀਰਾ ਨੇ ਨਿਭਾਈ।
ਇਸ ਮੌਕੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਡਾ ਗਿਆਨ ਸਿੰਘ ਸੰਧੂ, ਕੁੰਦਨ ਸਿੰਘ ਸੱਜਣ, ਪ੍ਰੋ ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ ਹਰਿੰਦਰ ਸੋਹੀ, ਡਾ ਬੀ ਐਸ ਘੁੰਮਣ, ਸੁਰਜੀਤ ਸਿੰਘ ਬਾਠ, ਬਲਤੇਜ ਸਿੰਘ ਢਿੱਲੋਂ, ਪ੍ਰੇਮ ਸਿੰਘ ਵਿਨਿੰਗ, ਜਗਤਾਰ ਸਿੰਘ ਸੰਧੂ, ਡਾ ਪ੍ਰਗਟ ਸਿੰਘ ਭੁਰਜੀ, ਰੁਪਿੰਦਰਜੀਤ ਸਿੰਘ ਕਾਹਲੋਂ, ਗੁਰਮੀਤ ਸਿੰਘ ਧਾਲੀਵਾਲ, ਜੇ ਮਿਨਹਾਸ,ਕਵੀ ਕਵਿੰਦਰ ਚਾਂਦ, ਤਰਲੋਚਨ ਤਰਨ ਤਾਰਨ, ਜਰਨੈਲ ਸਿੰਘ ਸੇਖਾ, ਮੋਹਣ ਗਿੱਲ, ਸੁਰਜੀਤ ਸਿੰਘ ਮਾਧੋਪੁਰੀ, ਪ੍ਰਿਤਪਾਲ ਸਿੰਘ ਗਿੱਲ, ਦਰਸ਼ਨ ਸੰਘਾ, ਅਜਾਇਬ ਸਿੰਘ ਗਿੱਲ, ਬਲਜਿੰਦਰ ਅਟਵਾਲ, ਜਸਵੀਰ ਗੁਣਾਚੌਰੀਆ, ਸੁੱਖ ਪੰਧੇਰ, ਰੀਐਲਟਰ ਅੰਗਰੇਜ ਬਰਾੜ, ਅਮਰੀਕ ਚੀਮਾ, ਭੁਪਿੰਦਰ ਮੱਲੀ , ਹਰਪ੍ਰੀਤ ਸਿੰਘ, ਹਰਕੀਰਤ ਸਿੰਘ, ਗੁਰਸੇਵਕ ਸਿੰਘ ਪੰਧੇਰ, ਇੰਦਰਜੀਤ ਢਿੱਲੋਂ -ਨਵਜੋਤ ਢਿੱਲੋਂ ਤੇ ਹੋਰਾਂ ਨੇ ਸ ਬਲਦੇਵ ਸਿੰਘ ਬਾਠ ਨੂੰ ਸਕਾਲਰਸ਼ਿਪ ਦੀ ਨਿਰੰਤਰਤਾ ਲਈ ਵਧਾਈ ਦਿੰਦਿਆਂ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।