Headlines

ਸਕੂਲਾਂ ਵਿਚ ਸੋਜੀ ਸਕੀਮ ਨੂੰ ਲਾਗੂ ਕਰਨ ਵਾਲੀ ਪਾਰਟੀ ਨੂੰ ਭਾਂਜ ਦੇਣ ਦੀ ਅਪੀਲ

ਬੱਚਿਆਂ ਦਾ ਭਵਿੱਖ ਬਚਾਉਣ ਲਈ ਐਨ ਡੀ ਪੀ ਖਿਲਾਫ ਵੋਟਾਂ  ਪਾਓ- ਭਾਈ ਰਣਜੀਤ ਸਿੰਘ ਖਾਲਸਾ-

-ਕਿਸੇ ਵੀ ਰਾਜਨੀਤਕ ਸ਼ਖਸੀਅਤ ਦੀ ਸਿਆਣਪ ਇਹ ਮੰਨੀ ਜਾਂਦੀ ਹੈ ਕਿ ਉਹ ਲੋਕਾਂ ਦੀ ਨਬਜ਼ ਨੂੰ ਪਛਾਣਕੇ ਆਪਣੀਆਂ ਨੀਤੀਆਂ ਨੂੰ ਇਸ ਮਹੀਨਤਾ ਨਾਲ ਤਿਆਰ ਕਰੇ ਕਿ ਉਹ ਸਟੇਟ ਦੇ ਹਿੱਤਾਂ ਦੀ ਵੀ ਪੂਰਤੀ ਕਰੇ ਤੇ ਭਾਈਚਾਰੇ ਨੂੰ ਵੀ ਸੰਤੁਸ਼ਟ ਕਰ ਸਕੇ, ਪਰ ਐਨ ਡੀ ਪੀ ਸਰਕਾਰ ਤੇ ਸੂਬਾਈ ਸਿੱਖਿਆ ਮੰਤਰੀ ਵਿਚ ਸ਼ਾਇਦ ਕਿਸੇ ਤਾਨਾਸ਼ਾਹ ਰਾਜੇ  ਦੀ ਆਤਮਾ ਪ੍ਰਵੇਸ਼ ਕਰ ਗਈ ਹੈ ਜੋ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣ ਦੀ ਬਿਜਾਏ ਉਹਨਾਂ ਨੂੰ ਸੋਜੀ ਵਰਗੀ ਅਸ਼ਲੀਲ ਸਿੱਖਿਆ ਦੇਣ ਲਈ ਬਜਿਦ ਹਨ।

ਸਿੱਖ ਆਗੂ ਭਾਈ ਰਣਜੀਤ ਸਿੰਘ ਖਾਲਸਾ ਨੇ ਇਥੇ  ਇਕ ਬਿਆਨ ਵਿਚ ਐਨ ਡੀ ਪੀ ਸਰਕਾਰ ਵਲੋਂ ਸੂਬੇ ਦੇ ਸਕੂਲਾਂ ਵਿਚ ਥੋਪੀ ਗਈ ਸੋਜੀ ਦੀ ਪੜਾਈ ਤੇ ਉਸਦੇ ਖਿਲਾਫ ਲੋਕਾਂ ਦੇ  ਰੋਸ ਨੂੰ ਦਰਕਿਨਾਰ ਕਰਨ ਲਈ ਬੀ ਸੀ ਐਨ ਡੀ ਪੀ ਅਤੇ  ਸਿੱਖਿਆ ਮੰਤਰੀ ਦੇ ਵਿਵਹਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਸੈਕਸ ਐਜੂਕੇਸ਼ਨ ਦੇ ਨਾਮ ਹੇਠ ਘਟੀਆ ਮਾਨਸਿਕ ਸੋਚ ਨੂੰ ਭਾਈਚਾਰੇ ਤੇ ਥੋਪਕੇ ਸਾਡੀ ਨੌਜਵਾਨ ਪੀੜੀ ਤੇ ਖਾਸਕਰ ਬੱਚਿਆਂ ਦਾ ਭਵਿੱਖ ਤਬਾਹ ਕਰਨ ਲਈ ਬਜਿਦ ਹਨ।  ਸਕੂਲਾਂ ਵਿਚ ਨਿੱਕੇ ਬੱਚਿਆਂ ਨੂੰ ਸੈਕਸ ਤਬਦੀਲੀ ਲਈ ਮਜ਼ਬੂਰ ਕਰਨ ਵਾਲਾ ਸਾਹਿਤ ਪੜ੍ਹਾਉਣ ਦੀ ਜ਼ਿਦ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਹਾਲਾਂਕਿ ਬੀਸੀ ਵਾਸੀ ਲਗਭਗ ਸਾਰੇ ਹੀ ਭਾਈਚਾਰੇ ਦੇ ਲੋਕ ਡੇਵਿਡ ਈਬੀ ਦੀ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਇਸ ਫੁਰਮਾਨ ਦਾ ਵਿਰੋਧ ਕਰਦੇ ਹਨ ਤੇ ਆਪਣੇ ਅਨਭੋਲ ਬੱਚਿਆਂ ਦਾ ਭਵਿੱਖ ਖਰਾਬ ਨਹੀਂ ਕਰਨਾ ਚਾਹੁੰਦੇ। ਲੋਕਾਂ ਦੀ ਆਵਾਜ਼ ਨਾ ਸੁਣਨ ਵਾਲੀ ਬੀਸੀ ਐਨ ਡੀ ਪੀ ਦੀ ਸਿੱਖਿਆ ਮੰਤਰੀ ਜੋ ਇਸ ਸਮੇਂ ਸਰੀ ਨਾਰਥ ਤੋਂ ਮੁੜ ਉਮੀਦਵਾਰ ਹੈ ਸ਼ਾਇਦ ਇਹ ਨਹੀਂ ਜਾਣਦੀ ਕਿ ਲੋਕਰਾਜ ਵਿਚ ਅਸਲ ਤਾਕਤ ਹਾਕਮਾਂ ਕੋਲ ਨਹੀਂ ਸਗੋਂ ਲੋਕਾਂ ਕੋਲ ਹੁੰਦੀ ਹੈ। ਉਹਨਾਂ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਹੁਣ ਸਾਡੇ ਕੋਲ ਮੌਕਾ ਹੈ ਕਿ ਆਪਣੀ ਇੱਕ-ਇਕ ਵੋਟ ਐਨ ਡੀ ਪੀ ਉਮੀਦਵਾਰਾਂ ਵਿਸ਼ੇਸ਼ ਕਰਕੇ ਸਿੱਖਿਆ ਮੰਤਰੀ ਵਿਰੁੱਧ ਪਾਕੇ ਉਸਦੀ ਤਾਨਾਸ਼ਾਹ ਸੋਚ ਨੂੰ ਭਾਂਜ ਦਿੱਤੀ ਜਾਵੇ। ਇਸ ਮੌਕੇ  ਦੀ ਸਹੀ ਵਰਤੋਂ ਕਰਨੀ ਨਾ ਭੁੱਲਿਓ….. (Advt.)

ਜਾਰੀ ਕਰਤਾ-

ਗੁਰੂ ਪੰਥ ਦਾ ਦਾਸ,
ਰਣਜੀਤ ਸਿੰਘ ‘ਖਾਲਸਾ’
ਸਰੀ (ਬੀਸੀ)