Headlines

ਵੈਨਕੂਵਰ ਵਿਚ ਫਲਸਤੀਨ ਪੱਖੀ ਰੈਲੀ ਦੌਰਾਨ ਕੈਨੇਡਾ ਦਾ ਝੰਡਾ ਸਾੜਿਆ

ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਵੈਨਕੂਵਰ ਡਾਉਨ ਟਾਉਨ ਵਿਚ ਫਲਸਤੀਨੀ ਪੱਖੀ ਇਕ ਰੈਲੀ ਦੌਰਾਨ ਮੁਜ਼ਾਹਰਾਕਾਰੀਆਂ ਵਲੋਂ ਕੈਨੇਡਾ, ਅਮਰੀਕਾ ਤੇ ਇਜਰਾਈਲ ਮੁਰਦਾਬਾਦ ਨੇ ਨਾਅਰਿਆਂ ਦਰਮਿਆਨ ਕੈਨੇਡਾ ਦੇ ਝੰਡੇ ਨੂੰ ਸਾੜਿਆ ਗਿਆ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਉਪਰੰਤ ਕੈਨੇਡਾ ਭਰ ਵਿਚ ਇਸਦੀ ਕਰੜੀ ਨਿੰਦਾ ਹੋ ਰਹੀ ਹੈ।

ਵੈਨਕੂਵਰ ਵਿੱਚ ਇੱਕ ਫਲਸਤੀਨੀ ਪੱਖੀ ਰੈਲੀ ਦੌਰਾਨ ਸਪੀਕਰ ਉਪਰ ਮੁਰਦਾਬਾਦ ਦੇ ਨਾਅਰਿਆਂ ਦੇ ਨਾਲ  ਇਹ ਕਿਹਾ ਜਾ ਰਿਹਾ ਸੀ  “ਅਸੀਂ ਹਿਜ਼ਬੁੱਲਾ ਹਾਂ ਅਤੇ ਅਸੀਂ ਹਮਾਸ ਹਾਂ।” ਇਹ ਉਹ ਗਰੁੱਪ ਹਨ ਜਿਹਨਾਂ ਪਬਲਿਕ ਸੇਫਟੀ ਕੈਨੇਡਾ ਦੁਆਰਾ ਅੱਤਵਾਦੀ ਜਥੇਬੰਦੀਆਂ ਵਜੋਂ ਸੂਚੀਬੱਧ ਕੀਤਾ ਗਿਆ ਹੈ।
ਔਨਲਾਈਨ ਪ੍ਰਸਾਰਿਤ ਕੀਤੇ ਗਏ ਵੀਡੀਓਜ਼ ਵਿੱਚ, ਇੱਕ ਅਣਪਛਾਤੀ ਨਕਾਬਪੋਸ਼ ਔਰਤ ਵੈਨਕੂਵਰ ਆਰਟ ਗੈਲਰੀ ਦੇ ਬਾਹਰ ਨਾਅਰੇ ਲਗਾ ਰਹੀ ਹੈ   “ਕੈਨੇਡਾ ਮੁਰਦਾਬਾਦ, ਸੰਯੁਕਤ ਰਾਜ ਅਮਰੀਕਾ ਮੁਰਦਾਬਾਦ  ਅਤੇ ਇਜ਼ਰਾਈਲ ਮੁਰਦਾਬਾਦ । ਇਸ ਨਾਅਰੇਬਾਜ਼ੀ ਦੌਰਾਨ ਭੀੜ ਚੋਂ ਕੁਝ ਲੋਕਾਂ ਨੇ ਕੈਨੇਡੀਅਨ ਝੰਡੇ ਨੂੰ ਅੱਗ ਲਗਾ ਦਿੱਤੀ।
ਇਸ ਰੋਸ ਰੈਲੀ ਆਯੋਜਨ ਇਜਰਾਈਲ ਉਪਰ ਹਮਾਸ ਦੇ 7 ਅਕਤੂਬਰ 2023 ਨੂੰ ਕੀਤੇ ਗਏ ਹਮਲੇ ਦੀ ਵਰੇਗੰਢ ਵਜੋ ਫਲਸਤੀਨ ਪੱਖੀ  ਸਮੂਹ ਸਮੀਦੌਨ ਦੁਆਰਾ ਕੀਤਾ ਗਿਆ ਸੀ। ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਜਿਸ ਵਿੱਚ ਲਗਭਗ 1,200 ਲੋਕ ਮਾਰੇ ਗਏ ਸਨ, ਜਦੋਂ ਕਿ ਇੱਕ ਇਜ਼ਰਾਈਲੀ ਜਵਾਬੀ ਹਮਲਿਆਂ ਵਿਚ ਹੁਣ ਤੱਕ ਲਗਭਗ 41,000 ਲੋਕ ਮਾਰੇ ਜਾ ਚੁੱਕੇ ਹਨ।

 

Leave a Reply

Your email address will not be published. Required fields are marked *