Headlines

ਸਾਬਕਾ ਐਮ ਐਲ ਏ ਪੀਟਰ ਸੰਧੂ ਨੂੰ ਸਦਮਾ-ਵੱਡੇ ਭਰਾ ਹਰਬੰਸ ਸਿੰਘ ਸੰਧੂ ਦਾ ਸਦੀਵੀ ਵਿਛੋੜਾ

ਅੰਤਿਮ ਸੰਸਕਾਰ 12 ਅਕਤੂਬਰ ਨੂੰ ਐਬਸਫੋਰਡ ਵਿਖੇ-

ਵੈਨਕੂਵਰ ( ਦੇ ਪ੍ਰ ਬਿ)-ਐਡਮਿੰਟਨ ( ਅਲਬਰਟਾ) ਦੇ ਸਾਬਕਾ ਐਮ ਐਲ ਏ ਪਰਮਜੀਤ ਸਿੰਘ ਪੀਟਰ ਸੰਧੂ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਵੱਡੇ ਭਰਾ ਹਰਬੰਸ ਸਿੰਘ ਸੰਧੂ ਦਾ ਅਚਾਨਕ ਦੇਹਾਂਤ ਹੋ ਗਿਆ। ਉਹ ਲਗਪਗ 70 ਸਾਲ ਦੇ ਸਨ।  ਉਹ ਆਪਣੇ ਪਰਿਵਾਰ ਸਮੇਤ ਮੈਪਲ ਰਿਜ  ਵਿਖੇ ਰਹਿ ਰਹੇ ਸਨ। ਉਹ ਆਪਣੇ ਪਿੱਛੇ ਪਤਨੀ, ਦੋ ਪੁੱਤਰ ਪਲਵਿੰਦਰ ਸਿੰਘ ਰੌਕੀ ਤੇ ਕੈਨੀ ਸੰਧੂ ਤੇ ਇਕ ਧੀ ਇੰਦਰਜੀਤ ਕੌਰ ਤੇ ਵੱਡਾ ਪਰਿਵਾਰ ਛੱਡ ਗਏ ਹਨ।

ਮ੍ਰਿਤਕ ਹਰਬੰਸ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 12 ਅਕਤੂਬਰ ਦਿਨ ਸ਼ਨੀਵਾਰ ਨੂੰ ਬਾਦ ਦੁਪਹਿਰ 3.15 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ 2061 ਰਿਵਰਸਾਈਡ ਰੋਡ ਐਬਸਫੋਰਡ ਵਿਖੇ ਹੋਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ 4.30ਵਜੇ  ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ (33094 ਸਾਊਥ ਫਰੇਜਰ ਵੇਅ)  ਐਬਸਫੋਰਡ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਪੀਟਰ ਸੰਧੂ ਨਾਲ ਫੋਨ ਨੰਬਰ 780-237-2838 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *