ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)-ਰੇਡੀਓ ਸ਼ੇਰੇ ਪੰਜਾਬ ਵੈਨਕੁਵਰ ਦੇ ਉਘੇ ਰੇਡੀਓ ਹੋਸਟ ਤੇ ਸਰੀ ਨਿਊਟਨ ਤੋਂ ਫੈਡਰਲ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਗਿੱਲ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਮੋਦਨ ਸਿੰਘ ਗਿੱਲ ਅਚਾਨਕ ਸਵਰਗ ਸਿਧਾਰ ਗਏ। ਉਹ ਲਗਪਗ 87 ਸਾਲ ਦੇ ਸਨ। ਉਹਨਾਂ 44 ਸਾਲ ਦੇ ਕਰੀਬ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ ਸੇਵਾਮੁਕਤੀ ਉਪਰੰਤ ਸਨ 2002 ਤੋਂ ਆਪਣੇ ਸਪੁੱਤਰਾਂ ਕੋਲ ਕੈਨੇਡਾ ਵਿਖੇ ਰਹਿ ਰਹੇ ਸਨ। ਪਿਛਲੇ ਦਿਨੀਂ ਪੰਜਾਬ ਗਏ ਸਨ ਜਿੱਥੇ ਉਹਨਾਂ ਦਾ ਸੰਖੇਪ ਬੀਮਾਰੀ ਉਪਰੰਤ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਦੋ ਸਪੁੱਤਰ ਡਾ ਬਲਜੀਤ ਸਿੰਘ ਗਿੱਲ ਜਿਹਨਾਂ ਨੇ ਪੜ੍ਹਾਈ ਦੇ ਖੇਤਰ ਵਿੱਚ ਵਿਸ਼ਵ ਪੱਧਰ ਤੇ ਨਾਮਣਾ ਖੱਟਿਆ ਅਤੇ ਉਹ ਸਸਕਾਟੂਨ ਯੂਨਿਵਰਸਿਟੀ ਦੇ ਉੱਪ ਕੁਲਪਤੀ ਦੀਆ ਸੇਵਾਵਾਂ ਨਿਭਾ ਰਹੇ ਹਨ ਅਤੇ ਹਰਜੀਤ ਸਿੰਘ ਗਿੱਲ ਸਮੇਤ ਵੱਡਾ ਬਾਗ ਪਰਿਵਾਰ ਛੱਡ ਗਏ ਹਨ. 2 ਪੋਤੇ ਬਲਰਾਜ ਸਿੰਘ, ਪਾਹੁਲ ਸਿੰਘ ਅਤੇ ਲਾਡਲੀ ਪੋਤੀ ਰਵਰਾਜ ਕੌਰ ਲਈ ਇਹ ਸਦਮਾ ਅਸਹਿ ਹੈ.
ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਮਕਸੂਦੜਾ ਵਿਖੇ ਕਰ ਦਿੱਤਾ ਗਿਆ। ਉਹਨਾਂ ਦੇ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਚੰਨੇਪੱਤੀ, ਪਿੰਡ ਮਕਸੂਦੜਾ ਨੇੜੇ ਦੋਰਾਹਾ ਜਿਲਾ ਲੁਧਿਆਣਾ ਵਿਖੇ 20 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਹਰਜੀਤ ਸਿੰਘ ਗਿੱਲ ਨਾਲ ਫੋਨ ਨੰਬਰ 604-729-1224 ਤੇ ਵਟਸਐਪ ਕਾਲ ਕੀਤੀ ਜਾ ਸਕਦੀ ਹੈ।