ਐਡਮਿੰਟਨ (ਗੁਰਪ੍ਰੀਤ ਸਿੰਘ, ਦਵਿੰਦਰ ਦੀਪਤੀ)-ਐਡਮਿੰਟਨ ਸ਼ਹਿਰ ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਿਵਾਰਕ ਸਾਂਝ, ਮੇਲ ਮਿਲਾਪ ਦਾ ਵਿਸ਼ੇਸ਼ ਸਮਾਗਮ ‘ਮਾਝਾ ਮਿਲਣੀ’ ਕਰਵਾਇਆ ਗਿਆ। ਸ਼ਹਿਰ ਦੇ ਸੁਲਤਾਨ ਬੈਂਕੁਇਟ ਦੇ ਪੂਰੀ ਤਰ੍ਹਾਂ ਭਰੇ ਹਾਲ ਵਿੱਚ ਨਾ ਸਿਰਫ ਮਾਝਾ ਇਲਾਕਾ ਸਗੋਂ ਪੂਰੇ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਪੁੱਜੇ ਪਰਿਵਾਰਾਂ ਦੀ ਪ੍ਰਬੰਧਕਾਂ ਵੱਲੋਂ ਜਾਣ-ਪਛਾਣ ਕਰਵਾਈ ਗਈ। ਸਮਾਗਮ ‘ਚ ਪੁੱਜੇ ਮਹਿਮਾਨਾਂ ਨੂੰ ਜੀ ਆਇਆ ਆਖਦੇ ਹੋਏ ਉਘੇ ਰੀਐਲਟਰ ਤੇ ਟੀ ਵੀ ਹੋਸਟ ਹਰਜੀਤ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਗਮ ਦਾ ਮੁੱਖ ਉਦੇਸ਼ ਵਿਦੇਸ਼ਾਂ ਚ ਬੈਠੇ ਪੰਜਾਬੀ ਪਰਿਵਾਰਾਂ ਦੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੇ ਨਾਲ-ਨਾਲ ਆਪਸ ਚ ਮੇਲ ਮਿਲਾਪ ਕਰਵਾਉਣਾ ਹੈ। ਇਸ ਮੋਕੇ ਗੁਰਸ਼ਰਨ ਸਿੰਘ ਭੁੱਲਰ, ਲਾਟ ਭਿੰਡਰ, ਯਸ਼ ਸ਼ਰਮਾ ਨੇ ਮਾਝੇ ਇਲਾਕੇ ਨਾਲ ਸੰਬੰਧਤ ਵਿਸ਼ੇਸ਼ ਸ਼ਖਸੀਅਤਾਂ ਦਾ ਜਿਕਰ ਕੀਤਾ। ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਗੀਤਕਾਰ ਲਾਡੀ ਸੂਸਾਂ ਵਾਲਾ, ਡਾਕਟਰ ਗੁਲਵੰਤ ਸਿੰਘ ਅਤੇ ਤਾਰਿਕ ਚੋਧਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਗੀਤ ਸੰਗੀਤ ਦੇ ਪ੍ਰੋਗਰਾਮ ਦੋਰਾਨ ਆਸਥਾ ਦੀਪਤੀ, ਏਕਮਜੋਤ ਕੌਰ, ਗੁਰਨੀਤ ਕੌਰ, ਸੁਰਿੰਦਰ ਕੌਰ ਸੰਗਾ ਵੱਲੋਂ ਵੱਖ-ਵੱਖ ਸੋਲੋ ਡਾਂਸ ਤੇ ਭੰਗੜਾ ਅਤੇ ਸ: ਕੰਵਲਜੀਤ ਸਿੰਘ, ਉਨ੍ਹਾਂ ਦੇ ਬੇਟੇ ਤੇ ਪਤਨੀ ਵੱਲੋਂ ਪੇਸ਼ ਕੀਤੇ ਭੰਗੜੇ ਨੇ ਸਭ ਦੇ ਦਿਲ ਜਿੱਤ ਲਏ ਤੇ ਸਮਾਗਮ ਦੀ ਰੌਣਕ ‘ਚ ਵਾਧਾ ਕੀਤਾ। ਇਸ ਮੋਕੇ ਸ੍ਰੀਮਤੀ ਗੁਰਸ਼ਰਨ ਕੌਰ ਸੰਗਾ ਵੱਲੋਂ ਗੀਤ ‘ਪਿੰਡ ਮੇਰੇ ਸੋਹਰਿਆਂ ਦਾ’ ਗਾ ਕੇ ਸਭ ਦੀ ਵਾਹ-ਵਾਹ ਖੱਟੀ। ਇਸ ਮੋਕੇ ਮਿੰਟੂ ਕਾਹਲੋਂ, ਜਸਬੀਰ ਸਿੰਘ ਗਿੱਲ, ਰਸ਼ਪਾਲ ਸਿੰਘ ਖਹਿਰਾ, ਬਲਰਾਜ ਸਿੰਘ, ਸਕੱਤਰ ਸਿੰਘ ਸੰਧੂ, ਸਤਕਾਰ ਸਿੰਘ ਸੰਧੂ, ਗੁਲਵੰਤ ਸਿੰਘ ਗਿੱਲ, ਸੁਖੀ ਰੰਧਾਵਾ, ਨਰਿੰਦਰ ਸਿੰਘ ਬੱਬੂ, ਸੋਨੀ ਭੁੱਲਰ, ਨਾਮ ਖੁੱਲਰ, ਐਡਵੋਕੇਟ ਜਗਸ਼ਰਨ ਸਿੰਘ ਮਾਹਲ, ਅਮਰੀਕ ਸਿੰਘ ਹੰਜਰਾ, ਸੁਖਰਾਜ ਸਿੰਘ ਰਾਏ, ਹਰਪਿੰਦਰ ਸਿੰਘ ਸੰਧੂ, ਮਨਜੀਤ ਸਿੰਘ ਫੇਰੂਮਾਨ, ਮੰਗਵਿੰਦਰ ਸਿੰਘ ਖਹਿਰਾ, ਮਨਰਾਜ ਸਿੰਘ, ਕਰਨੈਲ ਸਿੰਘ ਦਿਓਲ, ਹਰਪ੍ਰੀਤ ਗਿੱਲ, ਪ੍ਰਿਤਪਾਲ ਸਿੰਘ ਬਿੱਟੂ, ਹਰਵਿੰਦਰ ਧਾਲੀਵਾਲ, ਕਾਬਲ ਰੰਧਾਵਾ ਸਮੇਤ ਹੋਰ ਸ਼ਖਸੀਅਤਾਂ ਪਰਿਵਾਰਾਂ ਸਮੇਤ ਸਮਾਗਮ ਵਿਚ ਹਾਜ਼ਰ ਸਨ।