ਵਿੰਨੀਪੈਗ ( ਸ਼ਰਮਾ)-ਬੀਤੇ ਦਿਨ ਵਿੰਨੀਪੈਗ ਦੇ ਨੋਟਰੀਡੇਮ ਐਵਨਿਊ ਵਿਖੇ ਪੁਰੀਜ਼ ਫਾਇਨਾਂਸਿੰਗ ਐਂਡ ਲੀਜਿੰਗ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਐਨ ਡੀ ਪੀ ਐਮ ਐਲ ਏ ਦਿਲਜੀਤਪਾਲ ਸਿੰਘ ਬਰਾੜ ਨੇ ਵਿਸ਼ੇਸ਼ ਸਮੂਲੀਅਤ ਕਰਦਿਆਂ ਉਦਘਾਟਨ ਦੀ ਰਸਮ ਅਦਾ ਕੀਤੀ ਤੇ ਪ੍ਰਬੰਧਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਸ ਮੌਕੇ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ ਸ਼ਾਮਿਲ ਸਨ। ਕੰਪਨੀ ਦੇ ਗੁਰਜੀਤ ਪੁਰੀ, ਮਨੀ ਸਿੰਘ, ਅਮਨ ਪੁਰੀ ਤੇ ਗਗਨ ਪੁਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਖੁਸ਼ੀ ਦੇ ਮੌਕੇ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਮਹਿਮਾਨਾਂ ਲਈ ਖਾਣ-ਪੀਣ ਦਾ ਖਾਸ ਪ੍ਰਬੰਧ ਸੀ।