ਸਰੀ ( ਦੇ ਪ੍ਰ ਬਿ)- ਅਦਾਰਾ ਲਿੰਕ ਤੇ ਵਾਇਸ ਦੇ ਸੰਚਾਲਕ ਤੇ ਉਘੇ ਬਿਜਨਸਮੈਨ ਸ੍ਰੀ ਮੁਨੀਸ਼ ਕਟਿਆਲ ਅਤੇ ਸੰਜੀਵ ਕਟਿਆਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਉਹਨਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਸੰਤੋਸ਼ ਕਟਿਆਲ ਅਚਾਨਕ ਸਵਰਗ ਸਿਧਾਰ ਗਏ। ਉਹ ਲਗਪਗ 79 ਸਾਲ ਦੇ ਸਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 21 ਅਕਤੂਬਰ 2024 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਰਿਵਰ ਸਾਈਡ ਫਿਊਨਰਲ ਹੋਮ, 7410 ਹੋਪਕੋਟ ਰੋਡ, ਡੈਲਟਾ ਵਿਖੇ ਕੀਤਾ ਜਾਵੇਗਾ। ਪਰਿਵਾਰ ਨਾਲ ਦੁੱਖ ਵੰਡਾਉਣ ਤੇ ਵਧੇਰੇ ਜਾਣਕਾਰੀ ਲਈ ਮੁਨੀਸ਼ ਕਟਿਆਲ ਨਾਲ ਫੋਨ ਨੰਬਰ 604-763-2600 ਅਤੇ ਸੰਜੀਵ ਕਟਿਆਲ ਨਾਲ ਫੋਨ ਨੰਬਰ 604-767-5194 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਕਟਿਆਲ ਪਰਿਵਾਰ ਨੂੰ ਸਦਮਾ-ਮਾਤਾ ਸੰਤੋਸ਼ ਕਟਿਆਲ ਦਾ ਸਦੀਵੀ ਵਿਛੋੜਾ
