Headlines

ਇੰਸ਼ੋਰ ਮੈਨੀਟੋਬਾ ਬਰੋਕਰ ਆਫਿਸ ਦੀ ਗਰੈਂਡ ਓਪਨਿੰਗ

ਵਿੰਨੀਪੈਗ (ਸ਼ਰਮਾ)- ਬੀਤੇ ਦਿਨ 55 ਵਾਟਰਫੋਰਡ ਗਰੀਨ ਕਾਮਨ ਵਿੰਨੀਪੈਗ ਵਿਖੇ ਇੰਸ਼ੋਰ ਮੈਨੀਟੋਬਾ ਦੀ ਗਰੈਂਡ ਓਪਨਿੰਗ ਧੂਮਧਾਮ ਨਾਲ ਕੀਤੀ ਗਈ। ਇਸ ਮੌਕੇ ਐਮ ਪੀ ਕੇਵਿਨ ਲੈਮਰੂ ਤੇ  ਕੌਂਸਲਰ ਦੇਵੀ ਸ਼ਰਮਾ ਨੇ ਉਦਘਾਟਨ ਦੀ ਰਸਮ ਅਦਾ ਕੀਤੀ। ਇਸ ਮੌਕੇ ਉਹਨਾਂ ਨਾਲ ਧਨਵੀਰ ਰਤਨ, ਜੈਕਬ ਸਿੰਘ, ਐਮਰੀਟੋ, ਸੋਨੀਆ ਸਿੱਧੂ ਤੇ ਰਵੀ ਧਾਲੀਵਾਲ ਹਾਜਰ ਸਨ। ਵੱਡੀ ਗਿਣਤੀ ਵਿਚ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ ਤੇ ਨਵੇਂ ਕਾਰੋਬਾਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਚਾਹ ਅਤੇ ਸਨੈਕਸ ਦਾ ਵਧੀਆ ਪ੍ਰਬੰਧ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇੰਸ਼ੋਰ ਮੈਨੀਟੋਬਾ ਵਿਖੇ  ਗਾਹਕਾਂ ਨੂੰ ਘਰ, ਕਾਰ ਅਤੇ ਬਿਜਨੈਸ ਦੇ ਇੰਸੋਰੈਂਸ ਲਈ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇੰਸੋਰੈਂਸ ਤੇ ਹੋਰ ਜਾਣਕਾਰੀ ਲਈ ਫੋਨ ਨੰਬਰ 204-306-9933 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *