Headlines

ਟਰੱਕਰਜ਼ ਤੇ ਛੋਟੇ ਕਾਰੋਬਾਰੀਆਂ ਵਲੋਂ ਕੰਸਰਵੇਟਿਵ ਉਮੀਦਵਾਰ ਤੇਗਜੋਤ ਬੱਲ ਦੀ ਹਮਾਇਤ ਦਾ ਐਲਾਨ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ-ਨਿਊਟਨ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਤੇਗਜੋਤ ਬੱਲ ਦੇ ਹੱਕ ਵਿਚ ਟਰੱਕਰਜ਼ ਅਤੇ ਸਮਾਜ ਬਿਜਨੈਸ ਗਰੁੱਪ ਦੀ ਇਕ ਭਰਵੀਂ ਇਕਤਰਤਾ ਸਪਾਈਸ 72 ਵਿਖੇ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਸੂਬੇ ਵਿਚ ਰਾਜ ਕਰ ਰਹੀ ਬੀਸੀ ਐਨ ਡੀ ਪੀ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਕਰੜੀ ਨਿੰਦਾ ਕੀਤੀ ਤੇ ਸੂਬੇ ਦੀ ਬੇਹਤਰੀ ਲਈ ਬੀਸੀ ਕੰਸਰਵੇਟਿਵ ਪਾਰਟੀ ਦੀ ਸਰਕਾਰ ਲਿਆਉਣ ਦਾ ਸੱਦਾ ਦਿੱਤਾ। ਇਸ ਮੌਕੇ ਬੋਲਦਿਆਂ ਤੇਗਜੋਤ ਬੱਲ ਨੇ ਟਰੱਕਰਜ ਤੇ ਕਾਰੋਬਾਰੀ ਨੁਮਾਇੰਦਿਆਂ ਦਾ ਉਹਨਾਂ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੰਸਰਵੇਟਿਵ ਸਰਕਾਰ ਆਉਣ ਤੇ ਟਰੱਕਰਜ਼ ਅਤੇ ਛੋਟੇ ਕਾਰੋਬਾਰੀਆਂ ਦੀਆਂ ਸਾਰੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਉਹਨਾਂ ਨਾਲ ਸਰੀ ਪੈਨੋਰਾਮਾ ਤੋਂ ਉਮੀਦਵਾਰ ਬਰਾਇਨ ਟੈਪਰ ਵੀ ਹਾਜ਼ਰ ਸਨ। ਇਸੇ ਦੌਰਾਨ ਪੰਜਾਬ ਮਿਲਕਫੈਡ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਢਿੱਲੋਂ ਭਾਗਪੁਰ ਨੇ ਵਿਸ਼ੇਸ਼ ਸ਼ਮੂਲੀਅਤ ਕਰਦਿਆਂ ਤੇਗਜੋਤ ਬੱਲ ਨੂੰ ਪੰਜਾਬੀ ਭਾਈਚਾਰੇ ਦੀ ਯੋਗ ਅਗਵਾਈ ਕਰਨ ਵਾਲਾ ਨੌਜਵਾਨ ਆਗੂ ਦੱਸਦਿਆਂ ਉਹਨਾਂ ਦੀ ਹਰ ਤਰਾਂ ਮਦਦ ਕਰਨ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *