Headlines

ਸਿੰਪਸਨ ਰੋਡ ਐਬਸਫੋਰਡ ਵਿਖੇ ਹੈਰੀਟੇਜ ਕਾਰਪੈਟ ਐਂਡ ਫਲੋਰਿੰਗ ਦੀ ਗਰੈਂਡ ਓਪਨਿੰਗ

ਐਬਸਫੋਰਡ ( ਦੇ ਪ੍ਰ ਬਿ)-ਬੀਤੇ ਦਿਨੀ 30755 ਸਿੰਪਸਨ ਰੋਡ ਐਬਸਫੋਰਡ ਵਿਖੇ ਹੈਰੀਟੇਜ ਕਾਰਪੈਟ ਐਂਡ ਫਲੋਰਿੰਗ ਲਿਮਟਡ ਦੀ ਗਰੈਂਡ ਓਪਨਿੰਗ ਗੁਰੂ ਗਰੰਥ ਸਾਹਿਬ ਦਾ ਓਟ ਆਸਰਾ ਲੈਕੇ ਕੀਤੀ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਗਰੰਥੀ ਸਿੰਘ ਵਲੋਂ ਕਾਰੋਬਾਰ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ। ਸਟੋਰ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਕਾਂਤ ਅਤੇ ਡਾਇਰੈਕਟਰ ਪਰੇਮ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਐਮ ਪੀ ਬਰੈਡ ਵਿਸ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਤੇ ਕਾਰੋਬਾਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਹੈਰੀਟੇਜ ਕਾਰਪੈਟ ਐਂਡ ਫਲੋਰਿੰਗ ਉਪਰ ਕਾਰਪੈਟ, ਲੈਮੀਨੇਟ, ਇੰਜੀਅਰ ਵੁੱਡ, ਟਾਈਲਜ਼, ਵਿਨਾਇਲ ਫਲੋਰਿੰਗ ਅਤੇ ਆਰਟੀਫਿਸ਼ਲ ਗਰਾਸ ਆਦਿ ਵੱਖ-ਵੱਖ ਉਤਪਾਦ ਗਾਹਕਾਂ ਲਈ ਉਪਲਬਧ ਹੋਣਗੇ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 604-744-4955 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *