Headlines

ਬੀਸੀ ਕਲਚਰਲ ਡਾਇਵਰਸਿਟੀ ਐਸੋਸੀਏਸ਼ਨ ਵਲੋਂ ਸੀਨੀਅਰਜ਼ ਦਾ ਸਨਮਾਨ

ਪੰਜਾਬੀ ਭਾਈਚਾਰੇ ਦੇ ਰਣਜੀਤ ਸਿੰਘ ਹੇਅਰ ਤੇ ਰਾਵਿੰਦਰ ਰਵੀ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ-

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਦਿਨੀ ਬੀਸੀ ਕਲਚਰਲ ਡਾਇਵਰਸਿਟੀ ਐਸੋਸੀਏਸ਼ਨ ਵਲੋਂ ਨੈਸ਼ਨਲ ਸੀਨੀਅਰ ਡੇਅ ਮੌਕੇ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਿਤ 10 ਸੀਨੀਅਰਜ਼ ਨੂੰ ਇਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਪੰਜਾਬੀ ਕਮਿਊਨਿਟੀ ਦੇ ਸ ਰਣਜੀਤ ਸਿੰਘ ਹੇਅਰ ਅਤੇ ਰਵਿੰਦਰ ਰਵੀ ਨੂੰ ਸਨਮਾਨਿਤ ਕੀਤਾ ਗਿਆ। ਰਵਿੰਦਰ ਰਵੀ ਜੋ ਕਿ ਕਿਸੇ ਕਾਰਣ ਸਮਾਗਮ ਵਿਚ ਪੁੱਜ ਨਾ ਸਕੇ ਉਹਨਾਂ ਦਾ ਸਨਮਾਨ ਸ ਸੁਰਜੀਤ ਸਿੰਘ ਮਾਧੋਪੁਰੀ ਵਲੋਂ ਪ੍ਰਾਪਤ ਕੀਤਾ ਗਿਆ। ਸ ਰਣਜੀਤ ਸਿੰਘ ਹੇਅਰ ਜੋ ਕਿ 1955 ਵਿਚ ਕੈਨੇਡਾ ਪ੍ਰਵਾਸ ਕਰ ਆਏ ਸਨ ਨੇ ਲੰਬਾ ਸਮਾਂ ਲੰਬਰ ਮਿਲ ਵਿਚ ਕੁਆਲਟੀ ਕੰਟਰੋਲ ਤੇ ਸੁਪਰਵਾਈਜ਼ਰ ਵਜੋਂ ਸੇਵਾਵਾਂ ਨਿਭਾਈਆਂ। ਉਹਨਾਂ ਨੇ ਖਾਲਸਾ ਦੀਵਾਨ ਸੁਸਾਇਟੀ ਨਾਲ ਵੀ ਲੰਬਾ ਸਮਾਂ ਸੇਵਾ ਨਿਭਾਈ। ਉਹ ਸੁਸਾਇਟੀ ਲੰਬਾ ਸਮਾਂ ਸੀਨੀਅਰ ਮੀਤ ਪ੍ਰਧਾਨ, ਰਿਕਾਰਡ ਸਕੱਤਰ ਅਤੇ ਖਜਾਨਚੀ ਦੇ ਅਹੁਦਿਆਂ ਤੇ ਰਹੇ।  ਉਹਨਾਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਰਵਿੰਦਰ ਰਵੀ ਨੂੰ ਇਕ ਅਧਿਆਪਕ ਤੇ ਸਾਹਿਤਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਦਾ ਪ੍ਰਬੰਧ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੇਵ ਹੇਅਰ ਅਤੇ ਡਾਇਰੈਕਟਰਾਂ ਵਲੋਂ ਕੀਤਾ ਗਿਆ। ਸੀਨੀਅਰਜ਼ ਨੂੰ ਸਨਮਾਨਿਤ ਕਰਨ ਦੀ ਰਸਮ ਵੀ ਉਹਨਾਂ ਵਲੋਂ ਨਿਭਾਈ ਗਈ। ਸਨਮਾਨਿਤ ਸ਼ਖਸੀਅਤਾਂ ਤੇ ਮਹਿਮਾਨਾਂ ਲਈ ਪ੍ਰੀਤੀ ਭੋਜ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

Leave a Reply

Your email address will not be published. Required fields are marked *