Headlines

ਟਰੂਡੋ ਨੇ ਵਿਦੇਸ਼ੀ ਦਖਲਅੰਦਾਜ਼ੀ ਵਿਚ ਸ਼ਾਮਿਲ ਕੰਸਰਵੇਟਿਵ ਸਿਆਸਤਦਾਨਾਂ ਤੇ ਉਂਗਲੀ ਉਠਾਈ

ਓਟਵਾ ( ਦੇ ਪ੍ਰ ਬਿ)–ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਰ ਰਹੇ ਕਮਿਸ਼ਨ ਨੂੰ ਦੱਸਿਆ ਕਿ ਉਨ੍ਹਾਂ ਕੋਲ ਉਨ੍ਹਾਂ ਕੰਸਰਵੇਟਿਵ ਪਾਰਟੀ ਸਿਆਸਤਦਾਨਾਂ ਅਤੇ ਮੈਂਬਰਾਂ ਦੀ ਉੱਚ ਪੱਧਰੀ ਖੁਫ਼ੀਆ ਜਾਣਕਾਰੀ ਹੈ ਜਿਹੜੇ ਵਿਦੇਸ਼ੀ ਦਖਲਅੰਦਾਜ਼ੀ ਲਈ ਸੰਵਦੇਨਸ਼ੀਲ ਹਨ| ਟਰੂਡੋ ਨੇ ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ’ਤੇ ਆਪਣੀ ਪਾਰਟੀ ਦੇ ਮੈਂਬਰਾਂ ਦੀਆਂ ਸਰਗਰਮੀਆਂ ਨਾਲ ਨਜਿਠਣ ਲਈ ਕੌਮੀ ਸੁਰੱਖਿਆ ਕਲੀਰੈਂਸ ਲੈਣ ਤੋਂ ਇਨਕਾਰ ਕਰਨ ਬਦਲੇ ਗੈਰਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ| ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਕੋਲ ਉੱਚ ਪੱਧਰੀ ਖੁਫ਼ੀਆ ਜਾਣਕਾਰੀ ਹੈ ਕਿ ਕੰਸਰਵੇਟਿਵ ਪਾਰਟੀ ਦੇ ਸਿਆਸਤਦਾਨ ਅਤੇ ਮੈਂਬਰ ਗੁੰਮਨਾਮ ਦੁਸ਼ਮਣ ਦੇਸ਼ਾਂ ਦੀ ਵਿਦੇਸ਼ੀ ਦਖਲਅੰਦਾਜ਼ੀ ਵਿਚ ਲੱਗੇ ਹੋਏ ਜਾਂ ਉਨ੍ਹਾਂ ਪ੍ਰਤੀ ਸੰਵੇਦਨਸ਼ੀਲ ਹਨ| ਉਨ੍ਹਾਂ ਇਹ ਖੁਲਾਸਾ ਵਿਦੇਸ਼ ਦਖਲਅੰਦਾਜ਼ੀ ਬਾਰੇ ਜਨਤਕ ਇਨਕੁਆਰੀ ਕੋਲ ਬਿਆਨ ਦਰਜ ਕਰਵਾਉਣ ਦੌਰਾਨ ਕੀਤਾ| ਕੰਸਰਵੇਟਿਵਾਂ ਦੇ ਵਕੀਲ ਵਲੋਂ ਜ਼ੋਰ ਦੇਣ ਪਿੱਛੋਂ ਟਰੂਡੋ ਨੇ ਇਹ ਵੀ ਸਵੀਕਾਰ ਕੀਤਾ ਕਿ ਉਸ ਕੋਲ ਲਿਬਰਲ ਪਾਰਟੀ ਅਤੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਮੈਂਬਰਾਂ ਬਾਰੇ ਗੁਪਤ ਖੁਫ਼ੀਆ ਜਾਣਕਾਰੀ ਹੈ ਜਿਨ੍ਹਾਂ ਨੇ ਸਮਝੌਤਾ ਕੀਤਾ ਜਾਂ ਵਿਦੇਸ਼ੀ ਦਖਲਅੰਦਾਜ਼ੀ ਵਿਚ ਲੱਗੇ ਹੋਏ ਹਨ| ਟਰੂਡੋ ਨੇ ਇਨਕੁਆਰੀ ਵਿਖੇ ਤੱਥ ਖੋਜ ਸੁਣਵਾਈ ਦੇ ਆਖਰੀ ਦਿਨ ਕੰਸਰਵੇਟਿਵਾਂ ਖਿਲਾਫ ਦੋਸ਼ ਲਗਾਇਆ|