Headlines

ਪੰਥ ਪ੍ਰਸਿੱਧ ਢਾਡੀ ਗਿਆਨੀ ਗੱਜਣ ਸਿੰਘ ਗੜਗੱਜ ਦਾ ਢਾਡੀ ਜਥਾ ਧਰਮ ਪ੍ਰਚਾਰ ਲਈ ਇੰਗਲੈਂਡ ਪੁੱਜਾ 

 ਲੈਸਟਰ (ਇੰਗਲੈਂਡ),18 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਸਿੱਖ ਪੰਧ ਦਾ ਪ੍ਰਸਿੱਧ  ਗੋਲਡਮੈਡਲਿਸਟ ਗੋਲਡਨ ਢਾਡੀ ਜੱਥਾ ਗਿਆਨੀ ਗੱਜਣ ਸਿੰਘ ਗੜਗੱਜ ਇਨੀਂ ਦਿਨੀਂ ਇੰਗਲੈਂਡ ਫੇਰੀ ਤੇ ਹੈ। ਗਿਆਨੀ ਗੱਜਣ ਸਿੰਘ ਗੜਗੱਜ ਵੱਲੋਂ ਆਪਣੇ ਸਾਥੀਆਂ
 ਪਰਮਜੀਤ ਸਿੰਘ ਪਾਰਸ, ਸੁਖਬੀਰ ਸਿੰਘ ਸਾਗਰ ਅਤੇ
ਸਰੰਗੀ ਮਾਸਟਰ ਉਸਤਤਪ੍ਰੀਤ ਸਿੰਘ ਨਾਲ਼ ਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਚ ਜਾ ਕੇ ਢਾਡੀ ਵਾਰਾਂ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਗਿਆਨੀ ਗੱਜਣ ਸਿੰਘ ਗੜਗੱਜ ਦੇ ਢਾਡੀ ਜਥੇ ਵੱਲੋਂ ਇਸ ਵੇਲੇ ਸਾਊਥਹਾਲ ਦੇ ਵੱਖ ਵੱਖ ਗੁਰੂ ਘਰਾਂ ਚ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਅਤੇ ਆਉਣ ਵਾਲੇ ਦਿਨਾਂ ਚ ਉਕਤ ਢਾਡੀ ਜਥੇ ਵੱਲੋਂ ਇੰਗਲੈਂਡ ਦੇ ਸ਼ਹਿਰ ਲੈਸਟਰ, ਸਮੈਦਿਕ,ਬਰਮਿੰਘਮ,ਗਰੈਵਜੈੱਟ , ਸਮੇਤ ਹੋਰਨਾਂ ਸ਼ਹਿਰਾਂ ਦੇ ਗੁਰੂ ਘਰਾਂ ਚ ਜਾ ਕੇ ਢਾਡੀ ਵਾਰਾਂ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਵੇਗਾ, ਜ਼ਿਕਰਯੋਗ ਹੈ ਕਿ ਗਿਆਨੀ ਗੱਜਣ ਸਿੰਘ ਗੜਗੱਜ ਦੇ ਪਰਿਵਾਰ ਦੇ 18 ਜੀਅ ਵੱਖ ਵੱਖ ਦੇਸ਼ਾਂ ਚ ਢਾਡੀ ਕਲਾ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਹਨ, ਅਤੇ ਇੱਕ ਛੱਤ ਥੱਲੇ ਰਹਿ ਰਹੇ ਹਨ,ਜਿਨ੍ਹਾਂ ਚ ਉਨ੍ਹਾਂ ਦੇ ਵੱਡੇ ਸਪੁੱਤਰ ਗਿਆਨੀ ਬਲਬੀਰ ਸਿੰਘ ਪਾਰਸ ਦਾ ਢਾਡੀ ਜਥਾ ਵੱਖ ਵੱਖ ਦੇਸ਼ਾਂ ਦਾ ਟੂਰ ਕਰਕੇ ਕਾਫੀ ਪ੍ਰਸਿੱਧੀ ਖੱਟ ਚੁੱਕਾ ਹੈ।
ਕੈਪਟਨ:-
ਇੰਗਲੈਂਡ ਫੇਰੀ ਤੇ ਆਏ ਪ੍ਰਸਿੱਧ ਢਾਡੀ ਗਿਆਨੀ ਗੱਜਣ ਸਿੰਘ ਗੜਗੱਜ ਆਪਣੇ ਸਾਥੀਆਂ ਨਾਲ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ