Headlines

ਬੀਸੀ ਪੰਜਾਬੀ ਪ੍ਰੈਸ ਕਲੱਬ ਵਲੋਂ ਮੀਡੀਆ ਬੁਲਿੰਗ ਵਿਸ਼ੇ ਤੇ ਸੈਮੀਨਾਰ

ਪੰਜਾਬ ਤੋਂ ਪੁੱਜੇ ਪੱਤਰਕਾਰ ਅਵਤਾਰ ਸਿੰਘ ਸ਼ੇਰਗਿੱਲ ਤੇ ਪ੍ਰੋ ਕੁਲਬੀਰ ਦਾ ਸਵਾਗਤ-

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਵਲੋਂ ਮੀਡੀਆ ਬੁਲਿੰਗ ਵਿਸ਼ੇ ਉਪਰ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮਾਜ ਵਿਚ ਮੀਡੀਆ ਦੀ ਭੂਮਿਕਾ, ਉਸਦੀਆਂ ਜਿੰਮੇਵਾਰੀਆਂ ਤੇ ਸਵੈ ਅਨੁਸ਼ਾਸਨ ਬਾਰੇ ਉਘੇ ਪੱਤਰਕਾਰ ਡਾ ਗੁਰਵਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਹੋਤਾ, ਡਾ ਪੂਰਨ ਸਿੰਘ, ਬਲਜਿੰਦਰ ਕੌਰ, ਭੁਪਿੰਦਰ ਸਿੰਘ ਮੱਲੀ , ਗੁਰਬਾਜ ਸਿੰਘ ਬਰਾੜ ਤੇ ਸੁਖਵਿੰਦਰ ਸਿੰਘ ਚੋਹਲਾ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਕੈਨੇਡਾ ਦੌਰੇ ਤੇ ਆਏ ਰੋਜ਼ਾਨਾ ਅਜੀਤ ਜਲੰਧਰ ਦੇ ਸਮਾਚਾਰ ਸੰਪਾਦਕ ਸ ਅਵਤਾਰ ਸਿੰਘ ਸ਼ੇਰਗਿੱਲ, ਉਘੇ ਮੀਡੀਆ ਆਲੋਚਕ ਪ੍ਰੋ ਕੁਲਬੀਰ ਸਿੰਘ ਦਾ ਪ੍ਰੈਸ ਕਲੱਬ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਦੋਵਾਂ ਸ਼ਖਸੀਅਤਾਂ ਨੇ ਪ੍ਰੈਸ ਕਲੱਬ ਵਲੋਂ ਉਕਤ ਵਿਸ਼ੇ ਤੇ ਕਰਵਾਈ ਗਈ ਚਰਚਾ ਅਤੇ ਕੈਨੇਡਾ ਵਿਚ ਪੰਜਾਬੀ ਦੇ ਵਿਕਾਸ ਅਤੇ ਹੋਰ ਭਾਸ਼ਾਵਾਂ ਦੇ ਬਰਾਬਰ ਪੰਜਾਬੀ ਦੇ ਮਾਣ- ਸਨਮਾਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਦੀ ਜਿੰਮੇਵਾਰੀ ਸ ਜਰਨੈਲ ਸਿੰਘ ਆਰਟਿਸਟ ਨੇ ਨਿਭਾਈ। ਇਸ ਮੌਕੇ ਪ੍ਰੋ ਕੁਲਬੀਰ ਸਿੰਘ ਦੀ ਲਿਖੀ ਪੁਸਤਕ ਮੀਡੀਆ ਆਲੋਚਕ ਦੀ ਆਤਮਕਥਾ ਨੂੰ ਰੀਲੀਜ਼ ਵੀ ਕੀਤਾ ਗਿਆ। ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਹੋਤਾ ਨੇ ਸੈਮੀਨਾਰ ਦੇ ਆਯੋਜਨ, ਆਈਆਂ ਸ਼ਖਸੀਅਤਾਂ ਤੇ ਭਾਗ ਲੈਣ ਵਾਲੇ ਪੱਤਰਕਾਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਪੰਜਾਬ ਤੋਂ ਪੁੱਜੀਆਂ ਮੀਡੀਆ ਸ਼ਖਸੀਅਤਾਂ ਨਾਲ ਇਕ ਯਾਦਗਾਰੀ ਤਸਵੀਰ ਵੀ ਕਰਵਾਈ ਗਈ।