Headlines

ਗਰੀਨ ਕੈਬ ਟੈਕਸੀ ਵਲੋਂ ਸਰੀ ਨਿਊਟਨ ਤੋਂ ਤੇਗਜੋਤ ਬੱਲ ਦਾ ਸਮਰਥਨ

ਸਰੀ ( ਦੇ ਪ੍ਰ ਬਿ)- ਸਰੀ ਨਿਊਟਨ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਤੇਗਜੋਤ ਬੱਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦੋਂ ਗਰੀਨ ਕੈਬ ਟੈਕਸੀ ਵਲੋਂ ਉਹਨਾਂ ਦੇ ਸਮਰਥਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਗਰੀਨ ਕੈਬ ਵਲੋਂ ਸ ਜੋਗਿੰਦਰ ਸਿੰਘ ਵਾਹਲਾ ਨੇ ਤੇਗਜੋਤ ਬੱਲ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਯੂਨੀਅਨ ਦੇ ਸਾਰੇ ਟੈਕਸੀ ਚਾਲਕ ਤੇ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਵੋਟ ਪਾਕੇ ਭਾਰੀ ਮਤਦਾਨ ਨਾਲ ਜਿਤਾਉਣਗੇ। ਉਹਨਾਂ ਬੀਤੇ ਦਿਨ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਵਲੋਂ ਟੈਕਸੀ ਚਾਲਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਐਲਾਨ ਦਾ ਸਵਾਗਤ ਕੀਤਾ।