Headlines

ਵਿੰਨੀਪੈਗ ਵਿਚ ਬਰੈਂਪਟਨ ਕੈਸ ਐਂਡ ਕੈਰੀ ਸਟੋਰ ਦੀ ਗਰੈਂਡ ਓਪਨਿੰਗ

ਵਿੰਨੀਪੈਗ (ਸ਼ਰਮਾ)-ਬੀਤੇ ਦਿਨ 1315 ਇੰਕਸਟਰ ਬੁਲੇਵਾਰਡ ਵਿੰਨੀਪੈਗ ਵਿਖੇ ਬਰੈਂਪਟਨ ਕੈਸ਼ ਐਂਡ ਕੈਰੀ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਉਦਘਾਟਨ ਦੀ ਰਸਮ ਐਮ ਐਲ ਏ ਦਿਲਜੀਤ ਬਰਾੜ ਤੇ ਐਮ ਐਲ ਏ ਮਿੰਟੂ ਬਰਾੜ ਨੇ ਕੀਤੀ। ਇਸ ਮੌਕੇ ਦਲਵੀਰ ਸਿੰਘ ਕਥੂਰੀਆ, ਨਰੇਸ਼ ਸ਼ਰਮਾ, ਸਰਬਜੀਤ ਉਪਲ, ਗੁਰਤੇਜ ਮੱਲੀ ਤੇ ਹੋਰ ਮਹਿਮਾਨ ਹਾਜ਼ਰ ਸਨ। ਉਦਘਾਟਨੀ ਰਸਮ ਮੌਕੇ ਵੱਡੀ ਗਿਣਤੀ ਵਿਚ ਵਿੰਨੀਪੈਗ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ ਤੇ ਨਵੇਂ ਸਟੋਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਟੋਰ ਮਾਲਕ ਦਲਵੀਰ ਕਥੂਰੀਆ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।