Headlines

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੋ ਪੁਸਤਕਾਂ ਰਿਲੀਜ਼

ਪੰਜਾਬ ਤੋਂ ਆਏ ਪੱਤਰਕਾਰ ਅਵਤਾਰ ਸਿੰਘ ਸ਼ੇਰਗਿੱਲ ਦਾ ਸਨਮਾਨ-

ਸਰੀ (ਰੂਪਿੰਦਰ ਖਹਿਰਾ ਰੂਪੀ )- ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਬੈਠਕ ਸੀਨੀਅਰ ਸੈਂਟਰ ਸਰ੍ਹੀ ਵਿਖੇ ਹੋਈ । ਜਿਸ ਵਿੱਚ ਦੋ ਲੇਖਕਾਂ ਦੀਆਂ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਅਤੇ ਸਟੇਜ ਦੀ ਕਾਰਵਾਈ ਸਹਾਇਕ ਸਕੱਤਰ ਦਰਸ਼ਨ ਸੰਘਾ ਵੱਲੋਂ ਕੀਤੀ ਗਈ ।

ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਹਾਇਕ ਸਕੱਤਰ ਦਰਸ਼ਨ ਸੰਘਾ ਲੇਖਿਕਾ ਕੁਲਵਿੰਦਰ ਕੌਰ ਥਰਾਜ, ਲੇਖਕ ਜਿਲੇ ਸਿੰਘ ਅਤੇ ਪੰਜਾਬ ਤੋਂ ਆਏ ਪੱਤਰਕਾਰ ਸ: ਅਵਤਾਰ ਸਿੰਘ ਸ਼ੇਰ ਗਿੱਲ ਸੁਸ਼ੋਭਿਤ ਹੋਏ । ਸ਼ੋਕ ਮਤੇ ਵਿੱਚ ਉੱਘੇ, ਦਾਨੀ ਉਦਯੋਗਪਤੀ ਸ਼੍ਰੀ ਰਤਨ ਟਾਟਾ ਨੂੰ ਸਭਾ ਵੱਲੋਂ ਸ਼ਰਧਾਂਜਲੀ ਦਿੱਤੀ ਗਈ ।

ਕੁਝ ਬੁਲਾਰਿਆਂ ਤੋਂ ਬਾਅਦ ਲੇਖਕ ਜਿਲੇ ਸਿੰਘ ਦੀ ਅੰਗ੍ਰੇਜ਼ੀ ਦੀ ਪੁਸਤਕ “ Truths  of life”  ਉਪਰ ਪ੍ਰਿਤਪਾਲ ਗਿੱਲ, ਸ੍ਰੀ ਅਮਰ ਓਛਾਨੀ, ਡਾ:ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ: ਕਸ਼ਮੀਰਾ ਸਿੰਘ, ਇੰਦਰਜੀਤ  ਸਿੰਘ ਧਾਮੀ , ਕੁਵਿੰਦਰ ਚਾਂਦ   ਅਮਰੀਕ ਪਲਾਹੀ  ਅਤੇ ਲੇਖਿਕਾ ਕੁਲਵਿੰਦਰ ਕੌਰ ਥਿਰਾਜ ਦੀ ਪੁਸਤਕ “ ਤੂੰ ਮੈਨੂੰ ਮੈਂ ਹੀ ਰਹਿਣ ਦੇ” ਉਪਰ ਪ੍ਰਿਤਪਾਲ ਗਿੱਲ, ਪ੍ਰੋ: ਹਰਿੰਦਰ ਕੌਰ ਸੋਹੀ ਨੇ ਪਰਚੇ ਪੜ੍ਹੇ ।ਲੇਖਕ ਜਿਲੇ ਸਿੰਘ ਅਤੇ ਕਵਿਤਰੀ ਕੁਲਵਿੰਦਰ ਕੌਰ ਥਰਾਜ, ਵੱਲੋਂ ਆਪਣੀਆਂ ਪੁਸਤਕਾਂ ਬਾਰੇ ਸੰਖੇਪ ਸਹਿਤ ਜਾਣਕਾਰੀ ਦਿੱਤੀ ਗਈ । ਉਪਰੰਤ ਪ੍ਰਧਾਨਗੀ ਮੰਡਲ ,ਸਰੋਤਿਆਂ ਦੀ ਭਰਪੂਰ ਹਾਜ਼ਰੀ ਅਤੇ ਆਏ ਮਹਿਮਾਨਾਂ ਵਿੱਚ ਦੋਨਾਂ ਲੇਖਕਾਂ ਦੀਆਂ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ । ਕਵੀ ਦਰਬਾਰ ਵਿੱਚ ਸਭਾ ਦੇ ਮੈਂਬਰ, ਸਥਾਨਕ ਲੇਖਕਾਂ  ਅਤੇ ਆਏ ਮਹਿਮਾਨਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ।  ਸਭਾ ਵੱਲੋਂ ਕਵਿਤਰੀ ਕੁਲਵਿੰਦਰ ਕੌਰ ਥਰਾਜ ,ਜਿਲੇ ਸਿੰਘ ਅਤੇ ਪੰਜਾਬ ਤੋਂ ਆਏ ਪੱਤਰਕਾਰ ਸ: ਅਵਤਾਰ ਸਿੰਘ ਸ਼ੇਰ ਗਿੱਲ ਨੂੰ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਹੋਰਨਾ ਤੋਂ ਇਲਾਵਾ ਬੋਰਡ ਮੈਂਬਰ ਪ੍ਰਧਾਨ ਪ੍ਰਿਤਪਾਲ ਗਿੱਲ, ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ (ਦਰਸ਼ਨ ਸੰਘਾ, ਮਾਸਟਰ ਅਮਰੀਕ ਸਿੰਘ ਲੇਲ੍ਹ, ਹਰਸ਼ਰਨ ਕੌਰ, ) ਅਮਰੀਕ ਪਲਾਹੀ, ਇੰਦਰਜੀਤ ਸਿੰਘ ਧਾਮੀ, ਕੁਵਿੰਦਰ ਚਾਂਦ, ਪ੍ਰੋ : ਕਸ਼ਮੀਰਾ ਸਿੰਘ, ਡਾ:ਪ੍ਰਿਥੀਪਾਲ ਸਿੰਘ ਸੋਹੀ, ਗੁਰਮੀਤ ਸਿੰਘ ਸਿੱਧੂ , ਸੁੱਚਾ ਸਿੰਘ ਕਲੇਰ, ਸੁਰਜੀਤ ਸਿੰਘ ਬਾਠ,  ਜਸਵਿੰਦਰ ਕੌਰ ਬਾਠ ,ਪੰਜਾਬ ਤੋਂ ਆਏ ਪਤੱਰਕਾਰ ਸ:ਅਵਤਾਰ ਸਿੰਘ ਸ਼ੇਰ ਗਿੱਲ ,ਅਮਰ ਓਛਾਨੀ ,ਚਮਕੌਰ ਸਿੰਘ ਸੇਖੋਂ, ਹਰਿੰਦਰ ਕੌਰ ਸੋਹੀ ਅਤੇ ਨਰਿੰਦਰ ਪੰਨੂ ਨੇ ਸ਼ਿਰਕਤ ਕੀਤੀ । ਆਰਥਿਕ ਸਹਾਇਤਾ ਲਈ ਸਭਾ ਵੱਲੋਂ ਸੁਰਜੀਤ ਸਿੰਘ ਬਾਠ ਅਤੇ ਉਹਨਾਂ ਦੀ ਧਰਮ ਪਤਨੀ ਦਾ ਧੰਨਵਾਦ ਕੀਤਾ ਗਿਆ ।

ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਮਾਗਮ ਨੂੰ ਆਪਣੇ ਵਡਮੁੱਲੇ ਸ਼ਬਦਾਂ ਨਾਲ ਸਮੇਟਿਆ ।