Headlines

ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਚੋਣ ਨਤੀਜੇ- ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਿਆ

ਬੀਸੀ ਐਨ ਡੀ ਪੀ ਨੂੰ 46 ਸੀਟਾਂ, ਬੀਸੀ ਕੰਸਰਵੇਟਿਵ ਨੂੰ 45 ਸੀਟਾਂ ਤੇ ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ-

ਸਰਕਾਰ ਬਣਾਉਣ ਲਈ 47 ਸੀਟਾਂ ਦੀ ਲੋੜ-ਗਰੀਨ ਪਾਰਟੀ ਦੀ ਮਦਦ ਨਾਲ ਬਣੇਗੀ ਘੱਟਗਿਣਤੀ ਸਰਕਾਰ-

ਸਰੀ ਨਾਰਥ ਤੋਂ ਮਨਦੀਪ ਧਾਲੀਵਾਲ ਨੇ ਸਿੱਖਿਆ ਮੰਤਰੀ ਰਚਨਾ ਸਿੰਘ ਨੂੰ ਹਰਾਇਆ- ਕੰਸਰਵੇਟਿਵ ਦੀ ਤਰਫੋਂ ਪੰਜਾਬੀ ਮੂਲ ਦੇ ਹਰਮਨ ਭੰਗੂ, ਜੋਡੀ ਤੂਰ, ਹੋਣਵੀਰ ਰੰਧਾਵਾ ਤੇ

ਐਨ ਡੀ ਪੀ ਤਰਫੋਂ ਰਾਜ ਚੌਹਾਨ, ਜਗਰੂਪ ਬਰਾੜ, ਰਵੀ ਕਾਹਲੋਂ,  ਜੈਸੀ ਸੁੰਨੜ,  ਨਿੱਕੀ ਸ਼ਰਮਾ, ਰੀਆ ਅਰੋੜਾ, ਸੁਨੀਤਾ ਧੀਰ, ਰਵੀ ਪਰਮਾਰ,ਹਰਵਿੰਦਰ ਸੰਧੂ ਜੇਤੂ

ਵੈਨਕੂਵਰ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਵਿਚ ਪਈਆਂ ਵੋਟਾਂ ਦੇ ਦੇਰ ਰਾਤ ਤੱਕ ਨਤੀਜਿਆਂ ਮੁਤਾਬਿਕ ਦੋਵੇੇ ਮੁੱਖ ਪਾਰਟੀਆਂ ਬੀ ਸੀ ਐਨ ਡੀ ਪੀ ਤੇ ਬੀ ਸੀ ਕੰਸਰਵੇਟਿਵ ਪਾਰਟੀ ਬਹੁਮਤ ਦੇ ਅੰਕੜੇ ਨੂੰ ਪਾਰ ਨਹੀ ਕਰ ਸਕੀਆਂ। ਬਹੁਤ ਹੀ ਫਸਵੀਂ ਟੱਕਰ ਵਿਚ ਬੀਸੀ ਐਨ ਡੀ ਪੀ ਨੂੰ 46 ਸੀਟਾਂ, ਬੀਸੀ ਕੰਸਰਵੇਟਿਵ ਨੂੰ 45 ਸੀਟਾਂ ਤੇ ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ। ਦੋ ਹਲਕਿਆਂ ਤੋਂ ਜਿਤ ਹਾਰ ਦਾ ਫਰਕ 100 ਵੋਟਾਂ ਦਾ ਘੱਟ ਰਹਿਣ ਕਾਰਣ ਇਹਨਾਂ ਦੀ ਗਿਣਤੀ ਦੁਬਾਰਾ ਹੋਵੇਗੀ। ਬੀਸੀ ਇਲੈਕਸ਼ਨ ਮੁਤਾਬਿਕ ਵੋਟਾਂ ਦੇ ਆਖਰੀ ਨਤੀਜੇ 26 ਅਕਤਬੂਰ ਨੂੰ ਜਾਰੀ ਕੀਤੇ ਜਾਣਗੇ ਤੇ ਉਦੋ ਤੱਕ ਬੀਸੀ ਦੇ ਲੋਕਾਂ ਨੂੰ ਨਵੀਂ ਸਰਕਾਰ ਦੀ ਉਡੀਕ ਕਰਨੀ ਹੋਵੇਗੀ।

ਸਰਕਾਰ ਬਣਾਉਣ ਲਈ ਬਹੁਮਤ ਲਈ 47 ਸੀਟਾਂ ਦੀ ਲੋੜ ਹੈ। ਬੀ ਸੀ ਐਨ ਡੀ ਪੀ ਨੇ 46 ਸੀਟਾਂ ਜਿੱਤੀਆਂ ਹਨ। ਉਮੀਦ ਕੀਤੀ ਜਾਂਦੀ ਹੈ ਕਿ ਉਹ ਬੀ ਸੀ ਗਰੀਨ ਦੀਆਂ 2 ਸੀਟਾਂ ਦੀ ਹਮਾਇਤ ਨਾਲ ਘੱਟ ਗਿਣਤੀ ਸਰਕਾਰ ਦਾ ਦਾਅਵਾ ਪੇਸ਼ ਕਰ ਸਕਦੀ ਹੈ। ਬੀਸੀ ਗਰੀਨ ਪਾਰਟੀ ਦੀ ਆਗੂ ਸੋਨੀਆ ਨੇ ਹਮਾਇਤ ਦੇ ਮੁੱਦੇ ਉਪਰ ਐਨ ਡੀ ਪੀ ਨੂੰ ਤਰਜੀਹ ਦੇਣ ਦੀ ਗੱਲ ਕਹੀ ਹੈ।

ਐਨਡੀਪੀ ਲੀਡਰ ਡੇਵਿਡ ਈਬੀ ਨੇ ਵੋਟਾਂ ਦੀ ਗਿਣਤੀ ਹੋਣ ਉਪਰੰਤ ਆਪਣੇ ਸਮਰਥਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ  ਇਹ ਇੱਕ ਬਹੁਤ ਹੀ  ਸਖ਼ਤ ਲੜਾਈ ਵਾਲੀ ਮੁਹਿੰਮ ਰਹੀ ਹੈ ਅਤੇ ਅਸੀਂ ਜਾਣਦੇ ਸੀ ਕਿ ਹਰ ਵੋਟ ਮਾਇਨੇ ਰੱਖਦੀ ਹੈ ਅਤੇ ਇਹ ਨਿਸ਼ਚਤ ਤੌਰ ‘ਤੇ ਹੋਇਆ ਹੈ। ਅਜਿਹਾ ਲਗਦਾ ਹੈ ਕਿ ਸਾਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਏਗਾ।

ਇਸੇ ਦੌਰਾਨ ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ  ਸੂਬੇ ਦੀਆਂ ਇਹ ਚੋਣਾਂ ਬੀਸੀ ਕੰਸਰਵੇਟਿਵ ਲਈ ਇਤਿਹਾਸਕ ਹਨ। ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਬੀਸੀ ਕੰਸਰਵੇਟਿਵ ਨੇ ਇਤਨੀ ਵੱਡੀ ਜਿੱਤ ਹਾਸਲ ਕੀਤੀ ਹੈ। ਉਡੀਕ ਕਰੋ ਅਸੀਂ ਸਰਕਾਰ ਬਣਾਉਣ ਦੇ ਬਹੁਤ ਨੇੜੇ ਹਾਂ। ਕੁਝ ਹਲਕਿਆਂ ਵਿਚ ਬਹੁਤ ਥੋੜੇ ਫਰਕ ਨਾਲ ਹਾਰ ਜਿੱਤ ਦਾ ਫੈਸਲਾ ਦੁਬਾਰਾ ਵੋਟਾਂ ਦੀ ਗਿਣਤੀ ਤੋਂ ਤੈਅ ਹੋਵੇਗਾ। ਇਹਨਾਂ ਚੋਣਾਂ ਵਿਚ ਭਾਵੇਂਕਿ ਗਰੀਨ ਪਾਰਟੀ 2 ਸੀਟਾਂ ਜਿੱਤਣ ਵਿਚ ਸਫਲ ਰਹੀ ਪਰ ਪਾਰਟੀ ਆਗੂ ਸੋਨੀਆ ਵਿਕਟੋਰੀਆ ਬੀਕਨ ਹਿੱਲ ਤੋਂ ਆਪਣੀ ਸੀਟ ਹਾਰ ਗਈ। ਉਸਨੇ ਆਪਣੀ ਇਹ ਸਟੀ ਬਦਲੀ ਸੀ।
ਬੀਸੀ ਐਨ ਡੀ ਪੀ ਆਗੂ ਡੇਵਿਡ ਈਬੀ ਤੇ ਬੀਸੀ ਕੰਸਰਵੇਟਿਵ ਆਗੂ ਆਪੋ ਆਪਣੀਆਂ ਸੀਟਾਂ ਚੰਗੇ ਮਾਰਜਿਨ ਨਾਲ ਜਿੱਤ ਗਏ।

ਸਰੀ ਜਿਥੇ ਐਨ ਡੀ ਪੀ ਨੂੰ ਵੱਡੀ ਉਮੀਦ ਸੀ, ਨੂੰ ਆਪਣੀ ਪੱਕੀਆਂ ਸਮਝਦੀਆਂ ਜਾਂਦੀਆਂ ਸੀਟਾਂ ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਇਹਨਾਂ ਵਿਚ ਸਰੀ ਗਿਲਫੋਰਡ ਤੋਂ ਕੈਬਨਿਟ ਮੰਤਰੀ ਗੈਰੀ ਬੈਗ, ਸਰੀ ਨਾਰਥ ਤੋਂ ਸਿਖਿਆ ਮੰਤਰੀ ਰਚਨਾ ਸਿੰਘ ਤੇ ਸਰੀ ਪੈਨੋਰਾਮਾ ਤੋਂ ਸਾਬਕਾ ਕੈਬਨਿਟ ਮੰਤਰੀ ਜਿੰਨੀ ਸਿਮਸ ਚੋਣ ਹਾਰ ਗਏ।

ਸਰੀ ਗਿਲਫੋਰਡ ਤੋਂ ਕੰਸਰਵੇਟਿਵ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ, ਸਰੀ ਨਾਰਥ ਤੋਂ ਮਨਦੀਪ ਧਾਲੀਵਾਲ ਜੇਤੂ ਰਹੇ ਜਦੋਂਕਿ ਸਰੀ ਪੈਨੋਰਾਮਾ ਤੋਂ ਕੰਸਰਵੇਟਿਵ ਉਮੀਦਵਾਰ ਬਰਾਇਨ ਟੈਪਰ ਜੇਤੂ ਰਹੇ। ਸਰੀ ਸਰਪੈਨਟਾਈਨ ਰਿਵਰ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਬਲਤੇਜ ਸਿੰਘ ਢਿੱਲੋਂ ਸਾਬਕਾ ਮੇਅਰ ਲਿੰਡਾ ਹੈਪਨਰ ਤੋਂ ਹਾਰ ਗਏ। ਸਰੀ ਸੈਂਟਰ ਤੋਂ ਐਨ ਡੀ ਪੀ ਉਮੀਦਵਾਰ ਆਮਨਾ ਸ਼ਾਹ ਨੇ ਕੰਸਰਵੇਟਿਵ ਉਮੀਦਵਾਰ ਜੀਸ਼ਾਨ ਵਾਹਲਾ ਨੂੰ 96 ਵੋਟਾਂ ਨਾਲ ਹਰਾਇਆ। ਇਥੋਂ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਿਕ ਦੁਬਾਰਾ ਗਿਣਤੀ ਹੋਵੇਗੀ। ਸਰੀ-ਫਲੀਟਵੁੱਡ ਤੋਂ ਐਨ ਡੀ ਪੀ ਉਮੀਦਵਾਰ ਜਗਰੂਪ ਸਿੰਘ ਬਰਾੜ, ਡੈਲਟਾ ਨਾਰਥ ਤੋਂ ਰਵੀ ਕਾਹਲੋਂ ਆਪਣੀ ਸੀਟਾਂ ਦੁਬਾਰਾ ਜਿੱਤਣ ਵਿਚ ਸਫਲ ਰਹੇ ਜਦੋਂਕਿ ਸਾਬਕਾ ਮੰਤਰੀ ਹੈਰੀ ਬੈਂਸ ਵਲੋਂ ਛੱਡੀ ਸੀਟ ਸਰੀ ਨਿਊਟਨ ਤੋਂ ਉਹਨਾਂ ਵਲੋਂ ਲਿਆਂਦੀ ਉਮੀਦਵਾਰ ਜੈਸੀ ਸੂੰਨੜ ਜੇਤੂ ਰਹੀ। ਬਰਨਬੀ ਨਿਊਵੈਸਟ ਮਨਿਸਟਰ ਤੋਂ ਐਨ ਡੀ ਪੀ ਉਮੀਦਵਾਰ ਤੇ ਸਪੀਕਰ ਰਾਜ ਚੌਹਾਨ ਮੁੜ ਜੇਤੂ ਰਹੇ। ਸਾਊਥ ਸਰੀ ਤੋਂ ਕੰਸਰਵੇਟਿਵ ਉਮੀਦਵਾਰ ਬਰੈਂਟ ਚੈਪਮੈਨ, ਸਰੀ ਵਾਈਟਰੌਕ ਤੋਂ ਹੈਲਫੋਰਡ ਤੇ ਸਰੀ ਸਰਪੈਨਟਾਈਨ ਰਿਵਰ ਤੋਂ ਲਿੰਡਾ ਹੈਪਨਰ ਕੰਸਰਵੇਟਿਵ ਲਈ ਸੀਟਾਂ ਜਿੱਤਣ ਵਿਚ ਸਫਲ ਰਹੇ। ਸਰੀ ਕਲੋਵਰਡੇਲ ਤੋਂ ਕੰਸਰਵੇਟਿਟ ਉਮੀਵਾਰ ਐਲਟਨਰੋ ਸਟਰਕੋ ਜੇਤੂ ਰਹੇ। ਲੈਂਗਲੀ ਵਿਲੋਬਰੁਕ ਤੋਂ ਕੰਸਰਵੇਟਿਵ ਉਮੀਦਵਾਰ ਵਜੋਂ ਪੰਜਾਬੀ ਮੁਟਿਆਰ ਜੋਡੂ ਤੂਰ ਜੇਤੂ ਰਹੀ ਜਦੋਂਕਿ ਲੈਂਗਲੀ ਐਫਸਫੋਰਡ ਤੋਂ ਕੰਸਰਵੇਟਿਵ ਦੇ ਨੌਜਵਾਨ ਉਮੀਦਵਾਰ ਹਰਮਨ ਭੰਗੂ ਨੇ ਐਮ ਪੀ ਦੀ ਸੀਟ ਛੱਡਕੇ ਐਨ ਡੀ ਪੀ ਉਮੀਦਵਾਰ ਬਣੇ ਜੌਹਨ ਐਲਡਗ ਨੂੰ ਹਰਾਇਆ। ਐਬਸਫੋਰਡ ਦੀਆਂ ਤਿੰਨਾਂ ਸੀਟਾਂ ਤੋਂ ਕੰਸਰੇਵਿਟਵ ਉਮੀਦਵਾਰ ਜੇਤੂ ਰਹੇ। ਐਬਸਫੋਰਡ ਮਿਸ਼ਨ ਤੋਂ ਕੰਸਰਵੇਟਿਵ ਉਮੀਦਵਾਰ ਰੀਐਨ ਗੈਸਪਰ ਨੇ ਕੈਬਨਿਟ ਮੰਤਰੀ ਪੈਮ ਨੂੰ ਹਰਾਇਆ। ਐਬਸਫੋਰਡ ਵੈਸਟ ਤੋਂ ਬਰੂਸ ਬੈਨਮੈਨ ਤੇ ਐਬਸਫੋਰਡ ਸਾਊਥ ਤੋਂ ਕੋਰਕੀ ਨਿਊਫੈਲਡ ਜੇਤੂ ਰਹੇ।

ਹੋਰ ਪੰਜਾਬੀ ਮੂਲ ਦੇ ਉਮੀਦਵਾਰਾਂ ਵਿਚ ਰਿਚਮੰਡ ਕੁਵੀਨਜ਼ਬਰੋ ਤੋਂ ਸਟੀਵ ਕੂਨਰ ਕੰਸਰਵੇਟਿਵ, ਵੈਨਕੂਵਰ ਹੈਸਟਿੰਗਜ ਤੋਂ ਨਿੱਕੀ ਸ਼ਰਮਾ ਐਨ ਡੀ ਪੀ, ਵੈਨਕੂਵਰ ਲੰਗਾਰਾ ਤੋਂ ਸੁਨੀਤਾ ਧੀਰ ਐਨ ਡੀ ਪੀ, ਵਿਕਟੋਰੀਆ ਲੈਂਗਫੋਰਡ ਤੋਂ ਰਵੀ ਪਰਮਾਰ ਐਨ ਡੀ ਪੀ, ਬਰਨਬੀ ਈਸਟ ਤੋਂ ਰੀਆ ਅਰੋੜਾ, ਵਰਨਨ ਲੂੰਬੀ ਤੋਂ ਹਰਵਿੰਦਰ ਸੰਧੂ ਐਨ ਡੀ ਪੀ, ਜੇਤੂ ਰਹੇ।

ਬੀਸੀ ਕੰਸਰਵੇਟਿਵ ਦੇ ਜੇਤੂ ਉਮੀਦਵਾਰ-

ਮਨਦੀਪ ਧਾਲੀਵਾਲ-ਸਰੀ ਨਾਰਥ ਤੋਂ ਜੇਤੂ
ਹੋਣਵੀਰ ਰੰਧਾਵਾ-ਸਰੀ ਗਿਲਫੋਰਡ ਤੋਂ ਜੇਤੂ

ਜੋਡੀ ਤੂਰ-ਲੈਂਗਲੀ ਵਿਲੋਬਰੁਕ ਤੋਂ ਜੇਤੂ

ਹਰਮਨ ਭੰਗੂ ਲੈਂਗਲੀ ਐਫਸਫੋਰਡ ਤੋਂ ਜੇਤੂ

ਸਵੀਟ ਕੂਨਰ-ਰਿਚਮੰਡ ਕੁਵੀਨਜ਼ਬਰੋ ਤੋਂ ਜੇਤੂ

ਐਨ ਡੀ ਪੀ ਦੇ ਜੇਤੂ ਰਹੇ ਉਮੀਦਵਾਰ-

ਰਾਜ ਚੌਹਾਨ-ਬਰਨਬੀ ਨਿਊ ਵੈਸਟਮਨਿਸਟਰ ਜੇਤੂ

ਰਵੀ ਕਾਹਲੋਂ-ਡੈਲਟਾ ਨਾਰਥ ਜੇਤੂ

 

ਜਗਰੂਪ ਬਰਾੜ-ਸਰੀ ਫਲੀਟਵੁੱਡ ਤੋਂ ਜੇਤੂ

ਜੈਸੀ ਸੁੰਨੜ-ਸਰੀ ਨਿਊਟਨ ਤੋਂ ਜੇਤੂ

 

ਨਿੱਕੀ ਸ਼ਰਮਾ- ਵੈਨਕੂਵਰ ਹੈਸਟਿੰਗਜ ਤੋ ਜੇਤੂ

ਸੁਨੀਤਾ ਧੀਰ-ਵੈਨਕਵੂਰ ਲੰਗਾਰਾ ਤੋਂ ਜੇਤੂ

ਰੀਆ ਅਰੋੜਾ-ਬਰਨਬੀ ਈਸਟ ਤੋਂ ਜੇਤੂ

ਰਵੀ ਪਰਮਾਰ-ਵਿਕਟੋਰੀਆ ਲੈਂਗਫੋਰਡ ਤੋਂ ਜੇਤੂ

ਹਰਵਿੰਦਰ ਸੰਧੂ-ਵਰਨਨ ਤੋਂ ਜੇਤੂ

Leave a Reply

Your email address will not be published. Required fields are marked *