Headlines

ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸਾਂਝੀਵਾਲਤਾ ਦੇ ਤਿਉਹਾਰਾਂ ਨੂੰ ਸਮਰਪਿਤ ਰਹੀ

ਕੈਲਗਰੀ –  ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜੈਨੇਸਸ ਸੈਂਟਰ ਵਿਖੇ 19 ਅਕਤੂਬਰ ਨੂੰ ਬਹੁਤ ਹੀ ਉਤਸ਼ਾਹ ਅਤੇ ਜੋਸ਼ ਓ ਖਰੋਸ਼ ਨਾਲ ਭਰਪੂਰ ਹਾਜ਼ਰੀ ਵਿੱਚ ਹੋਈ। ਸਭਾ ਦੇ ਕੋਆਰਡੀਨੇਟਰ ਸ੍ਰੀਮਤੀ ਗੁਰਚਰਨ ਕੌਰ ਥਿੰਦ ਨੇ ਸਾਰੀਆਂ ਭੈਣਾਂ ਨੂੰ ਜੀ ਆਇਆਂ ਕਿਹਾ ਅਤੇ ਸਭਾ ਦੀ ਕਾਰਵਾਈ ਸ਼ੁਰੂ ਕੀਤੀ।ਅਕਤੂਬਰ ਦਾ ਮਹੀਨਾ ਤਿਉਹਾਰਾਂ ਦਾ ਮਹੀਨਾ ਕਰਕੇ ਜਾਣਿਆ ਜਾਂਦਾ ਹੈ। ਸੋ ਅੱਜ ਦੀ ਸਭਾ ਸਾਂਝੀਵਾਲਤਾ ਦੇ ਇਹਨਾਂ ਤਿਉਹਾਰਾਂ ਨੂੰ ਸਮਰਪਿਤ ਰਹੀ। ਜਿਸ ਵਿੱਚ ਦੁਸਿਹਰਾ, ਦੀਵਾਲੀ, ਮੁਸਕਾਨ ਦਿਵਸ,ਥੈਂਕਸ ਗਿਵਿੰਗ ਡੇ ਅਤੇ ਹੈਲੋਵੀਨ ਵਰਗੇ ਤਿਉਹਾਰਾਂ ਬਾਰੇ ਭਰਪੂਰ ਗੱਲਬਾਤ ਹੋਈ। ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵੀ ਵਧਾਈ ਦਿੱਤੀ ਗਈ।ਸਭ ਤੋਂ ਪਹਿਲਾਂ ਨਵੀਆਂ ਮੈਂਬਰ ਬਣੀਆਂ ਭੈਣਾਂ ਦਾ ਸੁਆਗਤ ਕੀਤਾ ਗਿਆ ਅਤੇ ਉਹਨਾਂ ਨਾਲ ਜਾਣ ਪਛਾਣ ਕਰਵਾਈ ਗਈ। ਜਿਨ੍ਹਾਂ ਵਿੱਚ ਪਰਮਜੀਤ ਕੌਰ, ਸੁਖਵਿੰਦਰ ਕੌਰ,  ਅਮਰਦੀਪ ਕੌਰ ਅਤੇ ਉਹਨਾਂ ਦੀ ਬੇਟੀ ਇੰਜਨੀਅਰ ਅਰਪਨਜੀਤ ਕੌਰ ਤੋਂ ਇਲਾਵਾ ਗੁਰਚਰਨ ਥਿੰਦ ਦੀ ਨਨਾਣ ਪਰਵਿੰਦਰ ਕੌਰ ਵੀ ਪਹਿਲੀ ਵਾਰ ਸਭਾ ਵਿਚ ਹਾਜਰ ਹੋਏ। ਨਨਾਣ  ਭਰਜਾਈ ਨੇ ਮਿਲ ਕੇ ਲੋਕ ਗੀਤ- ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ’ ਵੀ ਗਾਇਆ। ਕੇਰਲਾ ਮੂਲ ਦੀ ਨਿਵਾਸੀ ਦੀਵਾਨੀ ਨਯੱਅਰ ਨੇ ਵੀ ਇਸ ਸਭਾ ਵਿੱਚ ਹਾਜ਼ਰੀ ਲਗਵਾਈ।

ਰਣਜੀਤ ਕੌਰ ਕੰਗ ਨੇ ਵੀ ਅਪਣੀ ਜਾਣ ਪਛਾਣ ਕਰਵਾਈ। ਹਰਬੰਸ ਕੌਰ ਪੇਲੀਆ ਨੇ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਸਮਰਪਿਤ ਕਵਿਤਾ ਸੁਣਾ ਕੇ ਨਿਹਾਲ ਕੀਤਾ।ਗਿਆਨ ਕੌਰ ਨੇ ਇੱਕ ਸ਼ਬਦ ਨਾਲ ਹਾਜਰੀ ਲਵਾਈ। ਸੁਰਿੰਦਰਪਾਲ ਕੌਰ ਕੈਂਥ, ਗੁਰਜੀਤ ਕੌਰ ਬੈਦਵਾਨ, ਪ੍ਰੀਤਮ ਕੌਰ ਬਾਠ, ਬਲਵੀਰ ਕੌਰ, ਸਤਵਿੰਦਰ ਫਰਵਾਹਾ, ਜਸਵਿੰਦਰ ਕੌਰ ਬਰਾੜ ਅਤੇ ਹੋਰ ਭੈਣਾਂ ਨੇ ਲੋਕ ਗੀਤ ਸੁਣਾ ਕੇ ਖੂਬ ਰੰਗ ਬੰਨ੍ਹਿਆ। ਅਮਰਜੀਤ ਕੌਰ ਗਰੇਵਾਲ ਜੀ ਨੇ ਮੌਜੂਦਾ ਲੀਡਰਾਂ ਅਤੇ ਬਾਬਿਆਂ ਤੇ ਵਿਅੰਗਮਈ ਕਵਿਤਾ ਸੁਣਾਈ। ਸਰਬਜੀਤ ਕੌਰ ਉੱਪਲ ਬਹੁਤ ਪੁਰਾਣਾ ਗੀਤ ‘ਤਾਜ਼ੇ ਸਮੋਸੇ ਖਾ ਲਓ’ ਆਪਣੇ ਨਿਵੇਕਲੇ ਅੰਦਾਜ਼ ਵਿੱਚ ਸੁਣਾਇਆ। ਸੁਰਿੰਦਰ ਕੌਰ ਸੰਧੂ ਨੇ ਕਰਵਾ ਚੌਥ ਦੇ ਵਰਤ ਕੇ ਇੱਕ ਵਿਅੰਗਮਈ ਮੋਨੋਐਕਟਿੰਗ ਕਰਕੇ ਚਾਰੇ ਪਾਸੇ ਹਾਸੇ ਬਿਖੇਰ ਦਿੱਤੇ। ਗੁਰਦੀਸ਼ ਕੌਰ ਗਰੇਵਾਲ ਅਤੇ ਕਿਰਨ ਕਲਸੀ  ਨੇ ਅਪਣੀਆਂ ਕਵਿਤਾਵਾਂ ਰਾਹੀਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਅਮਰਜੀਤ ਕੌਰ ਵਿਰਦੀ ਨੇ ਵੀ ਦੀਵਾਲੀ ਦਾ ਗੀਤ ਸੁਣਾ ਕੇ ਮਹੌਲ ਸੁਰਮਈ ਕਰ ਦਿੱਤਾ। ਗੁਰਨਾਮ ਕੌਰ ਨੇ ਹੈਲੋਵੀਨ ਅਤੇ ਥੈਂਕਸ ਗਿਵਿੰਗ ਡੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।

ਕੁਲਦੀਪ ਕੌਰ ਘਟੌੜਾ ਜੀ ਨੇ ਸਾਰਿਆਂ ਨੂੰ ਤੁਲਸੀ ਦੇ ਪੌਦੇ ਵੰਡੇ ਅਤੇ ਇਸ ਦੇ ਫਾਇਦੇ ਦੱਸੇ। ਭੈਣਾਂ ਨੇ ਥਾਲੀ ਵਿੱਚ ਦੀਵੇ ਸਜਾ ਕੇ ਦੀਵਾਲੀ ਮਨਾਉਣ ਦਾ ਸ਼ਗਨ ਕੀਤਾ।

ਸਿਆਸੀ ਆਗੂ- ਗੁਰਿੰਦਰ ਬਰਾੜ ਐਮ ਐਲ ਏ, ਇਰਫਾਨ ਸਬੀਰ ਐਮ ਐਲ ਏ ਅਤੇ ਜਾਰਜ ਚਾਹਲ ਐਮ ਪੀ ਵੀ ਉਚੇਚੇ ਤੌਰ ਤੇ ਸਭਾ ਵਿੱਚ ਹਾਜ਼ਰੀ ਭਰਨ ਲਈ ਆਏ। ਉਹਨਾਂ ਨੇ ਸਭਾ ਦੀ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।ਅੱਜ ਦੀ ਇਸ ਮੀਟਿੰਗ ਵਿੱਚ ਚਾਹ, ਸਮੋਸੇ ਅਤੇ ਜਲੇਬੀਆਂ ਦੀ ਸੇਵਾ, ਸੁਰਿੰਦਰ ਚੀਮਾ, ਬਲਜੀਤ ਜਠੌਲ, ਅੰਮ੍ਰਿਤ ਕੌਰ ਅਤੇ ਤਰਨਜੀਤ ਕੌਰ ਜੀ ਵੱਲੋਂ ਕੀਤੀ ਗਈ। ਅਖੀਰ ਵਿਚ ਸਭਾ ਦੇ ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਜੀ ਨੇ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ। ਵਧੇਰੇ ਜਾਣਕਾਰੀ ਲਈ-  ਗੁਰਚਰਨ ਕੌਰ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

*ਰਿਪੋਰਟ – ਗੁਰਨਾਮ ਕੌਰ , ਜਨਰਲ ਸਕੱਤਰ, Phone-825 735 4540