ਵੋਟਰਾਂ ਦੇ ਪਿਆਰ ਤੇ ਸਮਰਥਨ ਲਈ ਧੰਨਵਾਦੀ ਹਾਂ-ਤੇਗਜੋਤ ਬੱਲ, ਅਵਤਾਰ ਗਿੱਲ

ਸਰੀ – ਸਰੀ ਨਿਊਟਨ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਤੇਗਜੋਤ ਬੱਲ ਨੇ ਬੀਸੀ ਵੋਟਾਂ ਦੌਰਾਨ ਹਲਕੇ ਦੇ ਲੋਕਾਂ ਵਲੋਂ ਮਿਲੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਹਨਾਂ ਇਥੇ ਇਕ ਬਿਆਨ ਰਾਹੀਂ ਕਿਹਾ ਕਿ ਭਾਵੇਂਕਿ ਉਹ ਸਰੀ ਨਿਊਟਨ ਦੀ ਸੀਟ ਬੀਸੀ ਕੰਸਰਵੇਟਿਵ ਦੀ ਝੋਲੀ ਵਿਚ ਪਾਉਣ ਵਿਚ ਸਫਲ ਨਹੀ ਹੋਏ ਪਰ ਇਸਦੇ ਬਾਵਜੂਦ ਹਲਕੇ ਦੇ ਵੋਟਰਾਂ ਵਲੋਂ ਜਿਸ ਉਤਸ਼ਾਹ ਅਤੇ ਸੁਹਿਰਦਤਾ ਨਾਲ ਉਹਨਾਂ ਦਾ ਸਮਰਥਨ ਕੀਤਾ ਗਿਆ, ਉਹ ਉਸ ਲਈ ਧੰਨਵਾਦੀ ਹਨ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਐਨ ਡੀ ਪੀ ਦਾ ਗੜ ਰਹੀ ਇਸ ਸੀਟ ਤੋਂ ਲੋਕਾਂ ਵਲੋਂ ਕੰਸਰਵੇਟਿਵ ਪਾਰਟੀ ਨੂੰ ਮਿਲਿਆ ਸਮਰਥਨ ਵੀ ਆਪਣੇ ਆਪ ਵਿਚ ਇਕ ਇਤਿਹਾਸਕ ਘਟਨਾ ਹੈ। ਉਹਨਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਇਸ ਸਮਰਥਨ ਦਾ ਆਦਰ ਕਰਦੇ ਹੋਏ ਉਹਨਾਂ ਨਾਲ ਲਗਾਤਾਰ ਜੁੜੇ ਰਹਿਣਗੇ ਤੇ ਹਲਕੇ ਦੀ ਭਲਾਈ ਤੇ ਵਿਕਾਸ ਲਈ ਕੰਮ ਕਰਦੇ ਰਹਿਣਗੇ।

ਇਸੇ ਦੌਰਾਨ ਸਰੀ ਫਲੀਟਵੁਡ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਅਵਤਾਰ ਸਿੰਘ ਗਿੱਲ ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਹੈ ਕਿ ਮੌਸਮ ਦੀ ਖਰਾਬੀ ਕਾਰਣ ਵੋਟਾਂ ਵਾਲੇ ਦਿਨ ਵੱਡੀ ਗਿਣਤੀ ਵਿਚ ਲੋਕ ਵੋਟਾਂ ਪਾਉਣ ਨਹੀ ਜਾ ਸਕੇ। ਉਹਨਾਂ ਕਿਹਾ ਕਿ ਭਾਵੇਂਕਿ ਉਹ ਸੀਟ ਜਿਤ ਨਹੀ ਸਕੇ ਪਰ ਲੋਕਾਂ ਵਲੋਂ ਮਿਲੇ ਪਿਆਰ ਤੇ ਸਮਰਥਨ ਲਈ ਉਹ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਸਦਾ ਹਾਜ਼ਰ ਰਹਿਣਗੇ।

ਤੇਗਜੋਤ ਬੱਲ-ਸਰੀ ਨਿਊਟਨ
ਅਵਤਾਰ ਗਿੱਲ-ਸਰੀ ਫਲੀਟਵੁੱਡ