Headlines

ਬੀਸੀ ਚੋਣਾਂ- ਡਾਕ ਵੋਟਾਂ ਦੀ ਗਿਣਤੀ ਉਪਰੰਤ ਬੀਸੀ ਐਨ ਡੀ ਪੀ ਨੂੰ ਬਹੁਮਤ ਦੀ ਉਮੀਦ

ਦੁਬਾਰਾ ਵੋਟਾਂ ਵਾਲੇ ਦੋਵਾਂ ਹਲਕਿਆਂ ਵਿਚ ਐਨ ਡੀ ਪੀ ਜੇਤੂ-

ਸਰੀ ਗਿਲਫੋਰਡ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਗੈਰੀ ਬੈਗ ਬੀਸੀ ਕੰਸਰਵੇਟਿਵ ਉਮੀਦਵਾਰ ਰੰਧਾਵਾ ਤੋਂ 18 ਵੋਟਾਂ ਨਾਲ ਅੱਗੇ-

ਤਾਜ਼ਾ ਅਪਡੇਟ ਮੁਤਾਬਿਕ ਐਨ ਡੀ ਪੀ ਦੀ ਇਕ ਸੀਟ ਵਧੀ-ਬੀਸੀ ਐਨਡੀਪੀ 47, ਬੀਸੀ ਕੰਸਰਵੇਟਿਵ -44 ਤੇ ਗਰੀਨ ਪਾਰਟੀ-2 ਸੀਟਾਂ

ਵਿਕਟੋਰੀਆ ( ਦੇ ਪ੍ਰ ਬਿ)–ਇਲੈਕਸ਼ਨ ਬੀਸੀ ਵਲੋਂ  ਅੱਜ 28 ਅਕਤੂਬਰ ਨੂੰ ਬਾਦ ਦੁਪਹਿਰ 3 ਵਜੇ ਤੱਕ ਡਾਕ ਵੋਟ ਗਿਣਤੀ ਦੀ ਅਪਡੇਟ ਮੁਤਾਬਿਕ ਐਨ ਡੀ ਪੀ ਨੂੰ ਬੀਸੀ ਕੰਸਰਵੇਟਿਵ ਨਾਲੋਂ ਵਧੇਰੇ ਵੋਟਾਂ ਪ੍ਰਾਪਤ ਹੋਈਆਂ ਹਨ। ਚੋਣ ਕਮਿਸ਼ਨ ਵਲੋਂ ਵੋਟਾਂ ਦੀ ਗਿਣਤੀ ਮੁਤਾਬਿਕ ਜਿਥੇ ਦੋ ਹਲਕਿਆਂ ਵਿਚ ਜੇਤੂ ਉਮੀਦਵਾਰਾਂ ਵਿਚਾਲੇ 100 ਵੋਟਾਂ ਤੋਂ ਘੱਟ ਫਰਕ ਸੀ, ਉਥੇ ਦੁਬਾਰਾ ਗਿਣਤੀ ਉਪਰੰਤ ਦੋਵੇਂ ਹਲਕਿਆਂ ਤੋਂ ਐਨ ਡੀ ਪੀ ਉਮੀਦਵਾਰਾਂ ਦੀ ਜਿਤ ਯਕੀਨੀ ਲਗਦੀ ਹੈ।

ਇਹਨਾਂ ਵਿਚ ਵੈਨਕੂਵਰ ਆਈਲੈਂਡ ਦੇ ਹਲਕਾ ਜਾਨ ਡੀ ਫੂਕਾ ਮੈਲਾਹੈਟ ਵਿਚ ਜਿਥੇ ਪਹਿਲਾਂ ਵੋਟਾਂ ਦਾ ਫਰਕ ਕੇਵਲ 23 ਵੋਟਾਂ ਦਾ ਸੀ, ਹੁਣ ਐਨ ਡੀ ਪੀ ਉਮੀਦਵਾਰ ਡੈਨਾ 9262 ਵੋਟਾਂ ਨਾਲ ਕੰਸਰਵੇਟਿਵ ਉਮੀਦਵਾਰ ਮੈਰੀਨਾ ਦੀਆਂ 9139 ਵੋਟਾਂ ਨਾਲੋਂ ਹੁਣ 123 ਵੋਟਾਂ ਨਾਲ ਅੱਗੇ ਹਨ। ਇਸੇ ਤਰਾਂ ਸਰੀ ਸੈਂਟਰ ਦੀ ਸੀਟ ਤੋਂ ਐਨ ਡੀ ਪੀ ਉਮੀਦਵਾਰ ਆਮਨਾ ਸ਼ਾਹ  6661 ਨਾਲ ਕੰਸਰਵੇਟਿਵ ਉਮੀਦਵਾਰ ਜ਼ੀਸ਼ਾਨ ਵਾਹਲਾ ਦੀਆਂ 6458 ਵੋਟਾਂ ਤੋਂ 123 ਵੋਟਾਂ ਦੇ ਫਰਕ ਨਾਲ ਅੱਗੇ ਹੋ ਗਏ ਹਨ ਪਹਿਲਾਂ ਦੋਵਾਂ ਦਾ ਫਰਕ ਕੇਵਲ 93 ਵੋਟਾਂ ਦਾ ਸੀ।

ਸਰੀ ਗਿਲਫੋਰਡ ਹਲਕੇ ਤੋਂ ਵੋਟਾਂ ਦੀ ਗਿਣਤੀ ਵਿਚ ਵੱਡੀ ਅਦਲ ਬਦਲ ਸਾਹਮਣੇ ਆ ਰਹੀ ਹੈ। ਇਥੋਂ ਪਹਿਲਾਂ ਬੀਸੀ ਕੰਸਰਵੇਟਿਵ ਉਮੀਦਵਾਰ ਹੋਣਵੀਰ ਰੰਧਾਵਾ ਐਨ ਡੀ ਪੀ ਉਮੀਦਵਾਰ ਗੈਰੀ ਬੈਗ ਤੋਂ 103 ਵੋਟਾਂ ਨਾਲ ਜੇਤੂ ਵਿਖਾਏ ਗਏ ਸਨ। ਪਰ ਹੁਣ ਡਾਕ ਵੋਟਾਂ ਦੀ ਗਿਣਤੀ ਉਪਰੰਤ ਗੈਰੀ ਬੈਗ ਕੁਲ 8911, ਰੰਧਾਵਾ ਦੀਆਂ 8893 ਵੋਟਾਂ ਨਾਲੋਂ 18 ਵੋਟਾਂ ਅੱਗੇ ਦਿਖਾਈ ਦੇ ਰਹੇ ਹਨ। ਦੋਵਾਂ ਵਿਚਾਲੇ 100 ਵੋਟਾਂ ਤੋਂ ਘੱਟ ਦਾ ਫਰਕ ਹੋਣ ਕਾਰਣ ਵੋਟਾਂ ਦੀ ਗਿਣਤੀ ਦੁਬਾਰਾ ਹੋ ਸਕਦੀ ਹੈ। ਇਸਤੋਂ ਪਹਿਲਾਂ ਗੈਰੀ ਬੈਗ ਨੇ ਇਸ ਹਲਕੇ ਤੋਂ ਦੁਬਾਰਾ ਵੋਟਾਂ ਦੀ ਗਿਣਤੀ ਦੀ ਮੰਗ ਕੀਤੀ ਸੀ ਪਰ ਚੋਣ ਕਮਿਸ਼ਨ ਨੇ ਇਹ ਮੰਗ ਰੱਦ ਕਰ ਦਿੱਤੀ ਸੀ। ਪਰ ਹੁਣ ਡਾਕ ਵੋਟਾਂ ਦੀ ਗਿਣਤੀ ਨੇ ਸਮੀਕਰਣ ਬਦਲ ਦਿੱਤੇ ਹਨ।

ਅਗਰ ਸਰੀ ਗਿਲਫੋਰਡ ਦਾ ਇਹ ਨਤੀਜਾ ਐਨ ਡੀ ਪੀ ਦੇ ਹੱਕ ਵਿਚ ਜਾਂਦਾ ਹੈ ਤਾਂ ਵਿਧਾਨ ਸਭਾ ਵਿਚ ਐਨ ਡੀ ਪੀ ਦੀਆਂ ਕੁਲ 46 ਸੀਟਾਂ ਤੋਂ ਵਧਕੇ 47 ਹੋ ਜਾਣਗੀਆਂ ਜੋ ਸਰਕਾਰ ਬਣਾਉਣ ਲਈ ਜਾਦੂਈ ਅੰਕੜਾ ਹੈ। ਇਸ ਸਮੇਂ ਐਨ ਡੀ ਪੀ ਦੀਆਂ 46, ਬੀਸੀ ਕੰਸਰਵੇਟਿਵ ਦੀਆਂ 45 ਅਤੇ ਗਰੀਨ ਪਾਰਟੀਆਂ ਦੀ 2 ਸੀਟਾਂ ਹਨ। ਇਲੈਕਸ਼ਨ ਬੀਸੀ ਵਲੋਂ ਫਾਈਨਲ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣ ਦੀ ਉਮੀਦ ਹੈ।

ਸਰੀ-ਗਿਲਫੋਰਡ ਹਲਕੇ ਦਾ ਨਤੀਜਾ ਬਦਲਿਆ-

ਹੋਣਵੀਰ ਸਿੰਘ ਰੰਧਾਵਾ (ਕੰਸਰਵੇਟਿਵ)-8675 ਹੁਣ 8938

ਗੈਰੀ ਬੈਗ (ਐਨਡੀਪੀ)-8572 ਹੁਣ 8911

ਪਹਿਲਾਂ ਬੀਸੀ ਕੰਸਰਵੇਟਿਵ ਉਮੀਦਵਾਰ ਹੋਣਵੀਰ ਰੰਧਾਵਾ 103 ਵੋਟਾਂ ਨਾਲ ਜੇਤੂ ਸੀ ਪਰ ਹੁਣ ਡਾਕ ਵੋਟਾਂ ਦੀ ਗਿਣਤੀ ਉਪਰੰਤ ਗੈਰੀ ਬੈਗ ਦੀਆਂ ਵੋਟਾਂ ਵਧੀਆਂ-ਉਹ ਹੁਣ ਰੰਧਾਵਾ ਤੋਂ 27 ਵੋਟਾਂ ਦੇ ਫਰਕ ਨਾਲ ਅੱਗੇ ਹਨ। ਇਥੋਂ ਵੋਟਾਂ ਦੀ ਜੁਡੀਸ਼ੀਅਲ ਗਿਣਤੀ ਹੋਣਾ ਲਾਜ਼ਮੀ ਹੈ। 

ਦੁਬਾਰਾ ਗਿਣਤੀ ਵਾਲਾ ਹਲਕਾ- ਜਾਨ ਡੀ ਫੂਕਾ ਮੈਲਾਹੈਟ

ਡੈਨਾ (ਐਨਡੀਪੀ)- 8946 ਦੁਬਾਰਾ ਗਿਣਤੀ ਉਪਰੰਤ- 9308

ਮੈਰੀਨਾ ( ਕੰਸਰਵੇਟਿਵ)-8923 ਦੁਬਾਰਾ ਗਿਣਤੀ ਉਪਰੰਤ 9167

ਪਹਿਲਾਂ ਵੋਟਾਂ ਦਾ ਫਰਕ- ਕੇਵਲ 23 ਵੋਟਾਂ,ਹੁਣ ਵੋਟਾਂ ਦਾ ਫਰਕ 141

1.ਸਰੀ ਸੈਂਟਰ-

ਆਮਨਾ ਸ਼ਾਹ (ਐਨਡੀ ਪੀ)-6440  ਦੁਬਾਰਾ ਵੋਟਾਂ ਦੀ ਗਿਣਤੀ ਤੋਂ ਬਾਦ-6727

ਜੀਸ਼ਾਨ ਵਾਹਲਾ (ਕੰਸਰਵੇਟਿਵ)-6347 ਡਾਕ ਵੋਟਾਂ ਦੀ ਗਿਣਤੀ ਤੋਂ ਬਾਦ-6491

ਵੋਟਾਂ ਦਾ ਫਰਕ-93- ਨਵਾਂ ਫਰਕ-236

  1. ਸਰੀ-ਕਲੋਵਰਡੇਲ

ਸਟਰਕੋ (ਕੰਸਰਵੇਟਿਵ)-10,016 ਹੁਣ 10266

ਮਾਈਕ ਸਟਾਰਚੱਕ (ਐਨਡੀਪੀ)-9340 ਹੁਣ 9679

ਵੋਟਾਂ ਦਾ ਫਰਕ-676, ਨਵਾਂ ਫਰਕ-587

  1. ਸਰੀ ਫਲੀਟਵੁੱਡ-

ਜਗਰੂਪ ਬਰਾੜ (ਐਨਡੀਪੀ)-9573 ਹੁਣ-9913

ਅਵਤਾਰ ਗਿੱਲ (ਕੰਸਰਵੇਟਿਵ)-8991 ਹੁਣ 9164

ਵੋਟਾਂ ਦਾ ਫਰਕ-582 ਹੁਣ ਫਰਕ-749

  1. ਸਰੀ-ਗਿਲਫੋਰਡ

ਹੋਣਵੀਰ ਸਿੰਘ ਰੰਧਾਵਾ (ਕੰਸਰਵੇਟਿਵ)-8675 ਹੁਣ 8938

ਗੈਰੀ ਬੈਗ (ਐਨਡੀਪੀ)-8572 ਹੁਣ 8911

ਪਹਿਲਾਂ ਫਰਕ-103 ਵੋਟਾਂ ਸੀ ਹੁਣ ਡਾਕ ਵੋਟਾਂ ਦੀ ਗਿਣਤੀ ਉਪਰੰਤ ਗੈਰੀ ਬੈਗ ਦੀਆਂ ਵੋਟਾਂ ਵਧੀਆਂ-ਵੋਟਾਂ ਦਾ ਫਰਕ-27

  1. ਸਰੀ-ਨਿਊਟਨ

ਜੈਸੀ ਸੂਨੜ (ਐਨਡੀਪੀ)-7632 ਹੁਣ 7918

ਤੇਗਜੋਤ ਬੱਲ(ਕੰਸਰਵੇਟਿਵ)-6512 ਹੁਣ 6653

ਵੋਟਾਂ ਦਾ ਫਰਕ-1120 ਹੁਣ 1265

  1. ਸਰੀ-ਨੌਰਥ

ਮਨਦੀਪ ਧਾਲੀਵਾਲ ( ਕੰਸਰਵੇਟਿਵ) -7729 ਹੁਣ 7899( 154 ਵਾਧਾ)

ਰਚਨਾ ਸਿੰਘ (ਐਨਡੀਪੀ)-6469 ਹੁਣ 6745 ( 247 ਵੋਟਾਂ ਦਾ ਲਾਭ)

ਵੋਟਾਂ ਦਾ ਫਰਕ-1260-ਹੁਣ 1154

7.ਸਰੀ ਪੈਨੋਰਾਮਾ

ਬਰਾਇਨ ਟੈਪਰ (ਕੰਸਰਵੇਟਿਵ)-8531 ਹੁਣ 8725

ਜਿੰਨੀ ਸਿਮਸ (ਐਨਡੀਪੀ)-8177 ਹੁਣ 8469

ਵੋਟਾਂ ਦਾ ਫਰਕ-354 ਹੁਣ ਫਰਕ 256

  1. ਸਰੀ ਸਰਪੈਨਟਾਈਨ ਰਿਵਰ

ਲਿੰਡਾ ਹੈਪਨਰ ( ਕੰਸਰਵੇਟਿਵ)-9557 ਹੁਣ 9780

ਬਲਤੇਜ ਢਿੱਲੋਂ (ਐਨਡੀਪੀ)-9047 ਹੁਣ 9343

ਵੋਟਾਂ ਦਾ ਫਰਕ-510 ਹੁਣ  437

  1. ਸਰੀ ਸਾਊਥ

ਬਰੈਂਟ ਚੈਪਮੈਨ (ਕੰਸਰਵੇਟਿਵ)-12471 ਹੁਣ 12832

ਹਾਰੂਨ ਗੱਫਾਰ (ਐਨਡੀਪੀ)-8625 ਹੁਣ 8968

ਵੋਟਾਂ ਦਾ ਫਰਕ-3846 ਹੁਣ 3864

  1. ਸਰੀ-ਵਾਈਟਰੌਕ

ਟਰੈਵਰ ਹੈਲਫੋਰਡ-14559 ਹੁਣ 14666

ਡੈਰਿਲ ਵਾਕਰ-12261 ਹੁਣ12697

ਵੋਟਾਂ ਦਾ ਫਰਕ-1998 ਹੁਣ 1969

11.ਡੈਲਟਾ ਨੌਰਥ

ਰਵੀ ਕਾਹਲੋਂ (ਐਨਡੀਪੀ)- 10695 ਹੁਣ 10988

ਰਾਜ ਵੇਉਲੀ (ਕੰਸਰਵੇਟਿਵ)-8233 ਹੁਣ 8377

ਵੋਟਾਂ ਦਾ ਫਰਕ-2462 ਹੁਣ 2611

  1. ਲੈਂਗਲੀ ਵਿਲੋਬਰੁੱਕ

ਜੋਡੀ ਤੂਰ (ਕੰਸਰਵੇਟਿਵ)-10671 ਹੁਣ 10977

ਐਂਡਰਿਊ ਮਰਸੀਅਰ (ਐਨਡੀਪੀ) -9708 ਹੁਣ 10111

ਵੋਟਾਂ ਦਾ ਫਰਕ-963 ਹੁਣ 866

13. ਲੈਂਗਲੀ ਐਫਸਫੋਰਡ

ਹਰਮਨ ਭੰਗੂ (ਕੰਸਰਵੇਟਿਵ)-14045 ਹੁਣ 14336

ਜੌਹਨ ਐਲਡਗ (ਐਨਡੀਪੀ)-8436 ਹੁਣ 8691

ਪਹਿਲਾਂ ਵੋਟਾਂ ਦਾ ਫਰਕ-5609 ਹੁਣ ਫਰਕ 5645

14. ਐਬਸਫੋਰਡ-ਮਿਸ਼ਨ-

ਰੀਐਨ ਗੈਸਪਰ (ਕੰਸਰਵੇਟਿਵ)—13254 ਹੁਣ 13515

ਪੈਮ ਅਲੈਕਸਿਸ (ਐਨਡੀਪੀ)-10560 ਹੁਣ 10879

ਵੋਟਾਂ ਦਾ ਫਰਕ-2694 ਹੁਣ 2636

15. ਐਬਸਫੋਰਡ-ਸਾਊਥ

ਬਰੂਸ ਬੈਨਮੈਨ (ਕੰਸਰਵੇਟਿਵ)-12853 ਹੁਣ 13019

ਸਾਰਾਹ ਕੂਨਰ (ਐਨਡੀਪੀ)-7232 ਹੁਣ 7421

ਵੋਟਾਂ ਦਾ ਫਰਕ-5621 ਹੁਣ 5598

16. ਐਬਸਫੋਰਡ ਵੈਸਟ

ਕੋਰਕੀ ਨੀਓਫੈਲਡ (ਕੰਸਰਵੇਟਿਵ)-11225 ਹੁਣ 11462

ਗਰੀਮ ਹੁਚੀਸਨ (ਐਨਡੀਪੀ)-6946 ਹੁਣ 7251

ਵੋਟਾਂ ਦਾ ਫਰਕ-4279 ਹੁਣ-4211

ਕਲੋਨਾ ਸੈਂਟਰ-

ਕ੍ਰਿਸਟੀਨਾ ਲੋਵਨ ( ਬੀਸੀ ਕੰਸਰਵੇਟਿਵ) 11,031

ਲੋਇਲ ਵੁਲਡਰਿਜ (ਬੀਸੀ ਐਨ ਡੀ ਪੀ)-10,993 ਵੋਟਾਂ ਦਾ ਅੰਤਰ 38 ਵੋਟਾਂ-ਇਥੋਂ ਵੋਟਾਂ ਦੀ ਜੁਡੀਸ਼ੀਅਲ ਗਿਣਤੀ ਹੋਵੇਗੀ।

ਸਰੀ ਗਿਲਫੋਰਡ ਤੋਂ ਬੀਸੀ ਕੰਸਰਵੇਟਿਵ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ

 

 

Leave a Reply

Your email address will not be published. Required fields are marked *