Headlines

ਐਡਮਿੰਟਨ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਨਵੀਂ ਇਮਾਰਤ ਵਿਚ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਕੀਤੇ

ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ-

ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਦੀ 66 ਸਟਰੀਟ ਤੇ ਸਥਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਨਵੀਂ ਬਣੀ ਇਮਾਰਤ ਵਿਚ ਅੱਜ ਜੈਕਾਰਿਆਂ ਦੀ ਗੂੰਜ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਫੁੱਲਾਂ ਦੀ ਵਰਖਾ ਦਰਮਿਆਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਵੇਂ ਬਣੇ ਦਰਬਾਰ ਹਾਲ ਵਿੱਚ ਸੁਸ਼ੋਭਿਤ ਹੋਏ, ਉਪੰਰਤ ਮੁੱਖ ਸੇਵਾਦਾਰ ਭਾਈ ਦਰਸ਼ਨ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਸਜੇ ਦੀਵਾਨ ਵਿੱਚ ਭਾਈ ਹਰਪ੍ਰੀਤ ਸਿੰਘ, ਭਾਈ ਸੁਖਵਿੰਦਰ ਸਿੰਘ,  ਭਾਈ ਬਲਜੀਤ ਸਿੰਘ ਦਮਦਮੀ ਟਕਸਾਲ ਵਾਲੇ, ਭਾਈ ਪਿਸ਼ੌਰਾ ਸਿੰਘ, ਭਾਈ ਫਰੀਦ ਸਿੰਘ ਦੇ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮਲਕੀਅਤ ਸਿੰਘ ਪ੍ਰਧਾਨ, ਸੰਤੋਖ ਸਿੰਘ ਮੀਤ ਪ੍ਰਧਾਨ, ਧਿਆਨ ਸਿੰਘ ਪਨੇਸਰ ਸੀਨੀਅਰ ਮੀਤ ਪ੍ਰਧਾਨ, ਤਿਰਲੋਚਨ ਸਿੰਘ ਜਨਰਲ ਸੈਕਟਰੀ, ਹਰਮਿੰਦਰ ਸਿੰਘ ਗਰੇਵਾਲ ਜਾਇੰਟ ਸੈਕਟਰੀ, ਸੁਖਦੇਵ ਸਿੰਘ ਖਜਾਨਚੀ, ਕੁਲਦੀਪ ਸਿੰਘ ਚਾਨਾ ਸਟੇਜ ਸਕੱਤਰ ਤੇ ਹੋਰ ਪ੍ਰਬੰਧਕ ਕਮੇਟੀ ਮੈਂਬਰਾਂ ਤੋਂ ਇਲਾਵਾ ਹੋਰ ਸੇਵਾਦਾਰਾਂ ਤੇ ਵਲੰਟੀਅਰਾਂ ਸਮੇਤ ਵੱਡੀ  ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।
ਇਸੇ ਮੌਕੇ ਨਵੇਂ ਬਣੇ ਲੰਗਰ ਹਾਲ ਵਿੱਚ ਚਾਚਾ ਟੋਇੰਗ, ਨਿਉਏਰਾ ਫਲੋਰਿੰਗ ਤੇ ਸਿੱਧੂ ਪੈਰਾਲੀਗਲ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਗਈ।