Headlines

ਨਗਰ ਚੋਹਲਾ ਸਾਹਿਬ ਦਾ ਹੋਵੇਗਾ ਜੰਗੀ ਪੱਧਰ ‘ਤੇ ਵਿਕਾਸ-ਸਰਪੰਚ ਕੇਵਲ ਚੋਹਲਾ

ਪਿੰਡ ਦੀ ਨੁਹਾਰ ਬਦਲਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,26 ਅਕਤੂਬਰ –
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਇਤਿਹਾਸਕ ਕਸਬਾ ਚੋਹਲਾ ਸਾਹਿਬ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਗਰ ਨਿਵਾਸੀਆਂ ਨੂੰ ਸਾਰੀਆਂ ਸਹੂਲਤਾਂ ਦਵਾਈਆਂ ਜਾਣਗੀਆਂ।ਇਹ ਪ੍ਰਗਟਾਵਾ ਚੋਹਲਾ ਸਾਹਿਬ ਦੇ ਨਵੇਂ ਚੁਣੇ ਗਏ ਸਰਪੰਚ ਕੇਵਲ ਨਈਅਰ ਚੋਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿ ਉਹ ਚੋਹਲਾ ਸਾਹਿਬ ਦੇ ਵੋਟਰਾਂ ਦੇ ਹਮੇਸ਼ਾਂ ਰਿਣੀ ਰਹਿਣਗੇ ਜਿੰਨਾ ਨੇ ਮੇਰੇ ਵਰਗੇ ਨਿਮਾਣੇ ਨੂੰ ਸਰਪੰਚ ਚੁਣ ਕੇ ਇੰਨਾਂ ਮਾਣ ਬਖਸ਼ਿਆ ਹੈ ਅਤੇ ਉਹ ਉਨ੍ਹਾਂ ਦੇ ਸੁਪਨਿਆਂ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ ਜ਼ੋ ਉਨ੍ਹਾਂ ਨੇ ਚੋਹਲਾ ਸਾਹਿਬ ਦੇ ਵਿਕਾਸ ਨੂੰ ਲੈਕੇ ਦੇਖੇ ਹਨ। ਸਰਪੰਚ ਕੇਵਲ ਚੋਹਲਾ ਨੇ ਕਿਹਾ ਕਿ ਇਤਿਹਾਸਕ ਨਗਰ ਚੋਹਲਾ ਸਾਹਿਬ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।ਇਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਰਧਾ ਭਾਵਨਾ ਨਾਲ ਦਰਸ਼ਨ ਦੀਦਾਰ ਲਈ ਆਉਂਦੇ ਹਨ।ਇਸ ਲਈ ਉਨ੍ਹਾਂ ਦੀ ਪੰਚਾਇਤ ਦਾ ਪਹਿਲਾ ਕੰਮ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਸਿਸਟਮ ਨੂੰ ਠੀਕ ਕਰਨਾ ਹੋਵੇਗਾ,ਜੋ ਇੱਕ-ਦੋ ਦਿਨਾਂ ਦੇ ਵਿੱਚ ਹੀ ਸ਼ੁਰੂ ਕਰ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਪਿੰਡ ਵਿੱਚ ਰਹਿੰਦੀਆਂ ਸਾਰੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ ਜਾਣਗੀਆਂ ਅਤੇ ਬਹਿਕਾਂ ਨੂੰ ਜਾਂਦੇ ਰਸਤੇ ਵੀ ਪੱਕੇ ਹੋਣਗੇ।ਉਨ੍ਹਾਂ ਕਿਹਾ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਪਿੰਡ ਦੇ ਰਹਿੰਦੇ ਬਾਕੀ ਵਿਕਾਸ ਦੇ ਕੰਮ ਵੀ ਪਹਿਲ ਦੇ ਅਧਾਰ ‘ਤੇ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ।ਸਰਪੰਚ ਕੇਵਲ ਚੋਹਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਦਾ ਲਾਭ ਪਿੰਡ ਵਾਸੀਆਂ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪਿੰਡ ਦੀ ਨੁਹਾਰ ਬਦਲਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਇਸ ਮੌਕੇ ਉਨ੍ਹਾਂ ਦੇ ਨਾਲ ਅੰਗਰੇਜ ਸਿੰਘ,ਰਣਜੀਤ ਸਿੰਘ ਰਾਣਾ,ਹਰਿੰਦਰ ਸਿੰਘ ਕੈਰੋਂਵਾਲੀਆਂ,ਜਗਦੀਸ਼ ਸਿੰਘ ਜੀਣਾ ਪ੍ਰਦੀਪ ਕੁਮਾਰ ਢਿੱਲੋਂ,ਗੁਰਲਾਲ ਸਿੰਘ,ਪਲਵਿੰਦਰ ਸਿੰਘ ਪਿੰਦੋ,ਰਾਜ ਸ਼ਾਹ, ਗੁਰਵੇਲ ਸਿੰਘ ਫੌਜੀ,ਸਰਬਜੀਤ ਸਿੰਘ ਸਾਹਬੀ,ਗੁਰਮੀਤ ਕੁਮਾਰ ਕਾਕਾ ਸ਼ਾਹ,ਕਵਲਦੇਵ,ਸੁਖਬੀਰ ਸਿੰਘ ਪੰਨੂ,ਅਮਿਤ ਕੁਮਾਰ ਨਈਅਰ ਪ੍ਰਧਾਨ ਦਾਣਾ ਮੰਡੀ ਚੋਹਲਾ ਸਾਹਿਬ,ਰਕੇਸ਼ ਨਈਅਰ ਗਿਫ਼ਟ ਸੈਂਟਰ ਵਾਲੇ,ਮੁਹੱਬਤ ਸਿੰਘ,ਗੁਰਪ੍ਰੀਤ ਗੋਪੀ,ਡਾ.ਨਿਰਭੈ ਸਿੰਘ,ਮਾਸਟਰ ਰਵਿੰਦਰ ਸਿੰਘ,ਦਵਿੰਦਰ ਸਿੰਘ ਨੰਬਰਦਾਰ,ਸਰਵਣ ਸਿੰਘ ਫੌਜੀ,ਘੁੱਲਾ,ਪ੍ਰਭ ਸਿੰਘ ਫੌਜੀ,ਅਮੋਲਕ ਸਿੰਘ,ਰਾਜਾ ਮਸ਼ੀਨ ਵਾਲਾ,ਰਵੀ ਮਸ਼ੀਨ ਵਾਲਾ,ਡਾ.ਕਵਲਜੀਤ ਸਿੰਘ ਬਾਬਾ ਪਲਾਟ ਵਾਲੇ,ਪ੍ਰੇਮ ਸਿੰਘ ਕਾਲਾ,ਕਰਮਜੀਤ ਸਿੰਘ ਲਾਲੀ,ਬਲਦੇਵ ਸਿੰਘ ਬੈਨੀ,ਸੁਖਵਿੰਦਰ ਸਿੰਘ,ਬਿੱਲਾ ਮਿਊਜ਼ਿਕ ਸੈਂਟਰ,ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ,ਸੁਖਦੇਵ ਸਿੰਘ ਸੁੱਖਾ ਚੱਕੀ ਵਾਲਾ,ਅਮਨ ਕੁਮਾਰ,ਗੁਰਜੀਤ ਸਿੰਘ ਧੁੰਨ,ਹਰਪਾਲ ਸਿੰਘ ਬਾਹਲਾ,ਲੱਕੋ ਸ਼ਾਹ,ਸਰਬਜੀਤ ਰਾਜਾ,ਬੱਬਲੂ ਮੁਨੀਮ,ਡਾ.ਗੁਰਿੰਦਰ ਸਿੰਘ ਗੋਗਾ ਆਦਿ ਹਾਜ਼ਰ ਸਨ।