Headlines

ਬਰੈਂਪਟਨ ਵਿਚ ਅਸਲੇ ਤੇ ਨਸ਼ਿਆਂ ਸਮੇਤ ਸਣੇ ਪੰਜ ਗ੍ਰਿਫਤਾਰ

ਮੁਲਜ਼ਮਾਂ ਵਿਚ ਮਾਂ ਤੇ ਦੋ ਪੁੱਤ ਸ਼ਾਮਿਲ-

ਬਰੈਂਪਟਨ (ਸੇਖਾ)-ਉਂਟਾਰੀਓ ਦੀ ਪੀਲ ਪੁਲੀਸ ਨੇ ਅਪਰੇਸ਼ਨ ‘ਸਲੈੱਜਹੈਮਰ’ ਤਹਿਤ ਖਤਰਨਾਕ ਅਸਲੇ ਅਤੇ ਨਸ਼ਿਆਂ ਦੀ ਖੇਪ ਬਰਾਮਦ ਕਰਕੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਚ ਇਕ ਮਹਿਲਾ ਤੇ ਉਸ ਦੇ ਦੋ ਪੁੱਤਰ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦਾ ਪਿਛੋਕੜ ਪੰਜਾਬੀ ਹੈ। ਪੁਲੀਸ ਮੁਖੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਕਈ ਨਿਰਦੋਸ਼ ਲੋਕਾਂ ਦੀ ਜਾਨ ਨੂੰ ਖ਼ਤਰਾ ਅਤੇ ਵੱਡੀਆਂ ਹਿੰਸਕ ਘਟਨਾਵਾਂ ਟਲ ਗਈਆਂ ਹਨ। ਮੁਲਜ਼ਮਾਂ ਦੀ ਪਛਾਣ ਨਵਦੀਪ ਨਾਗਰਾ, ਰਵਨੀਤ ਨਾਗਰਾ, ਰਣਵੀਰ ਵੜੈਚ, ਪਵਨੀਤ ਨਾਹਲ ਅਤੇ ਨਰਿੰਦਰ ਕੌਰ ਨਾਗਰਾ (61) ਵਜੋਂ ਦੱਸੀ ਗਈ ਹੈ। ਗ੍ਰਿਫ਼ਤਾਰ ਕੀਤੇ ਚਾਰੇ ਨੌਜਵਾਨ 20 ਤੋਂ 22 ਸਾਲ ਉਮਰ ਦੇ ਹਨ। ਪੁਲੀਸ ਨੇ ਇਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਤੇ ਇਹ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ। ਇਨ੍ਹਾਂ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ 160 ਦੋਸ਼ ਆਇਦ ਕੀਤੇ ਗਏ ਹਨ।