Headlines

ਸਸਕੈਚਵਨ ਵਿਚ ਦੋ ਪੰਜਾਬੀ ਡਾ ਤੇਜਿੰਦਰ ਗਰੇਵਾਲ ਤੇ ਭਜਨ ਬਰਾੜ ਐਮ ਐਲ ਏ ਬਣੇ

ਸੈਸਕਾਟੂਨ ( ਦੇ ਪ੍ਰ ਬਿ)- ਬੀਤੇ ਦਿਨ ਸਸਕੈਚਵਨ ਵਿਚ ਹੋਈਆਂ ਚੋਣਾਂ ਦੌਰਾਨ ਪੰਜਾਬੀ ਮੂਲ ਦੇ  ਭਜਨ ਸਿੰਘ ਬਰਾੜ ਅਤੇ ਡਾ ਤੇਜਿੰਦਰ ਸਿੰਘ ਗਰੇਵਾਲ ਵਿਧਾਇਕ ਚੁਣੇ ਗਏ ਹਨ। ਦੋਵੇਂ ਐਨ ਡੀ ਪੀ ਵਲੋਂ ਉਮੀਦਵਾਰ ਸਨ। ਇਹ ਪਹਿਲੀ ਵਾਰ ਹੈ ਕਿ ਸਸਕੈਚਵਨ ਵਿਧਾਨ ਸਭ ਵਿਚ ਦੋ ਪਗੜੀ ਵਾਲੇ ਸਰਦਾਰ ਬੈਠਣਗੇ।

ਡਾ ਤੇਜਿੰਦਰ ਸਿੰਘ ਬਰਾੜ ਭਦੌੜ ਦੇ ਜੰਮਪਲ ਹਨ ਅਤੇ ਤਰਕਸ਼ੀਲ ਆਗੂ ਮਾਸਟਰ ਰਜਿੰਦਰ ਭਦੌੜ ਦਾ ਛੋਟਾ ਭਰਾ ਹੈ।  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੀਐਚਡੀ ਕਰ ਕੇ ਤੇਜਿੰਦਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਡਾ. ਰਵਿੰਦਰ ਕੌਰ ਗਰੇਵਾਲ ਨੇ ਕੁੱਝ ਸਮਾਂ ਯੂਨੀਵਰਸਿਟੀ ਵਿਚ ਪੜ੍ਹਾਇਆ ਅਤੇ ਕਰੀਬ 1999 ਵਿੱਚ ਕੈਨੇਡਾ ਚਲੇ ਗਏ ਸਨ। ਗਰੇਵਾਲ ਸਸਕੈਚਵਨ ਯੂਨੀਵਰਸਿਟੀ ਵਿੱਚ ਖੇਤੀ ਵਿਗਿਆਨੀ ਵਜੋਂ ਕਾਰਜ਼ਸ਼ੀਲ ਸੀ। ਉਹਨਾਂ  ਸੈਸਕਾਟੂਨ ਯੂਨੀਵਰਸਿਟੀ-ਸਦਰਲੈਂਡ ਸੀਟ ਤੋਂ ਐੱਨਡੀਪੀ ਉਮੀਦਵਾਰ ਵਜੋਂ ਚੋਣ ਜਿੱਤੀ ਹੈ ।

ਇਸੇ ਤਰਾਂ ਪੇਸ਼ੇ ਤੋਂ ਇੰਜੀਨੀਅਰ ਭਜਨ ਬਰਾੜ ਰਜਾਈਨਾ ਪਸਕੂਵਾ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਵਜੋਂ ਜੇਤੂ ਰਹੇ ਹਨ। ਉਹਨਾਂ ਨੇ ਪਾਵਰ ਇੰਜੀਨੀਅਰ ਵਜੋਂ ਕੰਮ ਕਰਦਿਆਂ ਕਮਿਊਨਿਟੀ ਦੇ ਕੰਮਾਂ ਵਿਚ ਵਧ ਚੜਕੇ ਯੋਗਦਾਨ ਪਾਇਆ ਹੈ।